ਨਵੀਂ ਦਿੱਲੀ — ਭਾਜਪਾ ਦੀ ਅਗਵਾਈ ਵਾਲੀ NDA ਸਰਕਾਰ ਨੂੰ ਬਹੁਮਤ ਮਿਲਣ ਦੇ ਬਾਅਦ ਵਿੱਤ ਮੰਤਰਾਲਾ ਵਿੱਤੀ ਸਾਲ 2018-19 ਦਾ ਪੂਰਣ ਬਜਟ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਮੰਤਰਾਲੇ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੂਰਣ ਬਜਟ 'ਚ ਸਰਕਾਰ ਦਾ ਫੋਕਸ ਪੂਰੀ ਤਰ੍ਹਾਂ ਨਾਲ ਕਿਸਾਨ, ਨੌਕਰੀਆਂ ਅਤੇ ਨਿਵੇਸ਼ 'ਤੇ ਰਹੇਗਾ।
ਅਰਥ-ਵਿਵਸਥਾ 'ਚ ਲਿਆਉਂਦੀ ਜਾਵੇਗੀ ਤੇਜ਼ੀ
ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਆਮ ਬਜਟ ਦੀਆਂ ਤਿਆਰੀਆਂ ਵਰਤਮਾਨ ਸਮੇਂ 'ਚ ਸੁਸਤ ਪਈ ਅਰਥ-ਵਿਵਸਥਾ ਵਿਚ ਤੇਜ਼ੀ ਲਿਆਉਣ ਦੇ ਉਦੇਸ਼ ਨਾਲ ਕੀਤੀਆਂ ਜਾ ਰਹੀਆਂ ਹਨ। ਮੰਤਰਾਲੇ ਦਾ ਮੰਣਨਾ ਹੈ ਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਤੋਂ ਪਹਿਲਾਂ ਅਰਥਵਿਵਸਥਾ ਵਿਚ ਸੁਸਤੀ ਆ ਗਈ ਸੀ ਜਿਹੜੀ ਕਿ ਅਜੇ ਵੀ ਜਾਰੀ ਹੈ। ਵਿੱਤੀ ਸਾਲ 2018-19 'ਚ ਅਕਤੂਬਰ ਚੋਂ ਦਸੰਬਰ ਤਿਮਾਹੀ ਦੇ ਦੌਰਾਨ ਜੀ.ਡੀ.ਪੀ. ਗ੍ਰੋਥ 6.6 ਫੀਸਦੀ ਰਹੀ ਸੀ। ਮੰਤਰਾਲੇ ਨੂੰ ਵਿੱਤੀ ਸਾਲ 2018-19 ਦੀ ਆਖਰੀ ਤਿਮਾਹੀ 'ਚ ਜੀ.ਡੀ.ਪੀ. ਗ੍ਰੋਥ ਗਿਰਾਵਟ ਦੇ ਨਾਲ 6.3 ਫੀਸਦੀ ਰਹਿਣ ਦਾ ਅੰਦਾਜ਼ਾ ਹੈ।
ਪੂਰਣ ਬਜਟ ਵਿਚ ਲੰਮੀ ਮਿਆਦ ਦੀਆਂ ਯੋਜਨਾਵਾ 'ਤੇ ਹੋਵੇਗਾ ਕੰਮ
ਸੂਤਰਾਂ ਦਾ ਕਹਿਣਾ ਹੈ ਕਿ 2018-19 ਦੇ ਪੂਰਣ ਬਜਟ ਛੋਟੀ ਮਿਆਦ ਦੀਆਂ ਯੋਜਨਾਵਾਂ ਦੀ ਬਜਾਏ ਲੰਮੀ ਮਿਆਦ ਦੀਆਂ ਯੋਜਨਾਵਾਂ 'ਤੇ ਫੋਕਸ ਕੀਤਾ ਜਾ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਖੇਤੀਬਾੜੀ ਖੇਤਰ, ਕਿਸਾਨਾਂ ਦੀ ਖੁਸ਼ਹਾਲੀ, ਇੰਡਸਟਰੀ ਅਤੇ ਐਮ.ਐਸ.ਐਮ.ਈ. ਨੂੰ ਟੈਕਸ ਤੋਂ ਰਾਹਤ ਦੇਣ ਬਾਰੇ ਫੋਕਸ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਘਰੇਲੂ ਬਚਤ ਅਤੇ ਨੌਕਰੀਆਂ 'ਚ ਆ ਰਹੀ ਗਿਰਾਵਟ ਨੂੰ ਦੂਰ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਨੌਕਰੀਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਪੇਂਡੂ ਰੋਜ਼ਗਾਰ ਯੋਜਨਾਵਾਂ 'ਤੇ ਫੋਕਸ ਕੀਤਾ ਜਾ ਰਿਹਾ ਹੈ।
ਮਜ਼ਬੂਤੀ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੈਂਸੈਕਸ 623 ਅੰਕ ਉਛਲਿਆ
NEXT STORY