ਨਵੀਂ ਦਿੱਲੀ (ਯੂ. ਐੱਨ. ਆਈ.)-ਦੇਸ਼ ’ਚ ਹਵਾਈ ਯਾਤਰੀਆਂ ਦੀ ਗਿਣਤੀ ਇਸ ਸਾਲ ਅਕਤੂਬਰ ’ਚ ਲਗਭਗ 4 ਫ਼ੀਸਦੀ ਵਧ ਕੇ 1 ਕਰੋਡ਼ 23 ਲੱਖ ਤੋਂ ਪਾਰ ਪਹੁੰਚ ਗਈ, ਜੋ ਇਸ ਸਾਲ ਜਨਵਰੀ ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਸਾਲ ਅਕਤੂਬਰ ’ਚ ਘਰੇਲੂ ਰਸਤਿਆਂ ’ਤੇ 1 ਕਰੋਡ਼ 23 ਲੱਖ 16 ਹਜ਼ਾਰ ਯਾਤਰੀਆਂ ਨੇ ਉਡਾਣ ਭਰੀ। ਪਿਛਲੇ ਸਾਲ ਅਕਤੂਬਰ ’ਚ ਇਹ ਗਿਣਤੀ 1 ਕਰੋਡ਼ 18 ਲੱਖ 45 ਹਜ਼ਾਰ ਰਹੀ ਸੀ। ਇਸ ਤਰ੍ਹਾਂ ਇਸ ’ਚ 3.98 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਸਸਤੀ ਜਹਾਜ਼ ਸੇਵਾ ਕੰਪਨੀ ਇੰਡੀਗੋ ਨੇ 47.4 ਫ਼ੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਅਕਤੂਬਰ ’ਚ ਵੀ ਆਪਣਾ ਦਬਦਬਾ ਬਣਾਈ ਰੱਖਿਆ। 58 ਲੱਖ 42 ਹਜ਼ਾਰ ਤੋਂ ਜ਼ਿਆਦਾ ਯਾਤਰੀਆਂ ਨੇ ਉਸ ਦੇ ਜਹਾਜ਼ਾਂ ’ਚ ਸਫਰ ਕੀਤਾ। ਸਪਾਈਸਜੈੱਟ 16.3 ਫ਼ੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਦੂਜੇ ਅਤੇ ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ 12.6 ਫ਼ੀਸਦੀ ਨਾਲ ਤੀਸਰੇ ਸਥਾਨ ’ਤੇ ਰਹੀ। ਗੋਏਅਰ ਦੀ ਬਾਜ਼ਾਰ ਹਿੱਸੇਦਾਰੀ 11.2 ਫ਼ੀਸਦੀ ਦਰਜ ਕੀਤੀ ਗਈ। ਏਅਰ ਏਸ਼ੀਆ ਨੂੰ 6.5 ਫ਼ੀਸਦੀ ਅਤੇ ਵਿਸਤਾਰਾ ਨੂੰ 5.4 ਫ਼ੀਸਦੀ ਯਾਤਰੀਆਂ ਨੇ ਚੁਣਿਆ।
ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ਅਕਤੂਬਰ ’ਚ 11 ਫ਼ੀਸਦੀ ਵਧੀ : ਫਾਡਾ
NEXT STORY