ਨਵੀਂ ਦਿੱਲੀ—ਅਮਰੀਕੀ ਅਤੇ ਏਸ਼ੀਆਈ ਬਾਜ਼ਾਰ ਤੋਂ ਮਿਲੇ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਦੀ ਮਿਲੀ ਜੁਲੀ ਸ਼ੁਰੂਆਤ ਹੋਈ ਹੈ। ਫਰਵਰੀ ਸੀਰੀਜ਼ ਦੀ ਸ਼ੁਰੂਆਤ ਘਰੇਲੂ ਬਾਜ਼ਾਰਾਂ ਲਈ ਸ਼ਾਨਦਾਰ ਰਹੀ ਹੈ। ਨਿਫਟੀ ਨੇ 11,122.65 ਦਾ ਨਵਾਂ ਰਿਕਾਰਡ ਉੱਚਤਮ ਪੱਧਰ ਛੂਹਿਆ ਹੈ ਤਾਂ ਸੈਂਸੈਕਸ ਨੇ 36,284.11 ਦੇ ਪੱਧਰ 'ਤੇ ਦਸਤਕ ਦਿੱਤੀ। ਸੈਂਸੈਕਸ ਅਤੇ ਨਿਫਟੀ 'ਚ 0.5 ਫੀਸਦੀ ਦੀ ਮਜ਼ਬੂਤੀ ਦੇ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਚੰਗੀ ਖਰੀਦਾਰੀ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.4 ਫੀਸਦੀ ਵਧਿਆ ਹੈ ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.6 ਫੀਸਦੀ ਤੱਕ ਮਜ਼ਬੂਤ ਹੋਇਆ ਹੈ।
ਆਈ, ਆਈ.ਟੀ ਮੈਟਲ, ਪੀ.ਐੱਸ.ਯੂ ਬੈਂਕ, ਰਿਐਲਟੀ ਅਤੇ ਕੈਪੀਟਲ ਗੁਡਸ ਸ਼ੇਅਰਾਂ 'ਚ ਖਰੀਦਾਰੀ ਦੇਖਣ ਨੂੰ ਮਿਲ ਰਹੀ ਹੈ। ਬੈਂਕ ਨਿਫਟੀ 0.15 ਫੀਸਦੀ ਦੇ ਵਾਧੇ ਨਾਲ 27,491 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ ਜਦਕਿ ਨਿਫਟੀ ਦੇ ਪੀ.ਐੱਸ.ਯੂ ਬੈਂਕ ਇੰਡੈਕਸ 'ਚ 0.6 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਫਲ ਤੇ ਸਬਜ਼ੀਆਂ ਦੀ ਬਰਾਮਦ 15 ਫੀਸਦੀ ਡਿੱਗੀ
NEXT STORY