ਨਵੀਂ ਦਿੱਲੀ—ਦਿੱਲੀ ਦਾ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਦੁਨੀਆ ਦਾ 16ਵਾਂ ਸਭ ਤੋਂ ਰੁੱਝਿਆਂ ਹੋਇਆ ਹਵਾਈ ਅੱਡਾ ਹੈ ਹਾਲਾਂਕਿ ਸਮੇਂ 'ਤੇ ਉਡਾਣ ਦੇ ਮਾਮਲੇ 'ਚ ਉਸ ਦੀ ਹਾਲਤ ਖਰਾਬ ਹੈ। ਉਹ ਕੁੱਲ 513 ਹਵਾਈ ਅੱਡਿਆਂ 'ਚ 451ਵੇਂ ਪਾਇਦਾਨ 'ਤੇ ਹੈ। ਉਡਾਣ ਨਾਲ ਜੁੜੀ ਜਾਣਕਾਰੀ ਦੇਣ ਵਾਲੀ ਕੌਮਾਂਤਰੀ ਫਰਮ ਓ.ਏ.ਜੀ. ਦੇ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ।

ਪੋਰਟ ਬਲੇਅਰ ਹਵਾਈ ਅੱਡਾ ਵਿਸ਼ਵ ਪੱਧਰੀ ਰੈਕਿੰਗ 'ਚ 65ਵੇਂ ਪਾਇਦਾਨ 'ਤੇ
ਉੱਧਰ ਸਮੇਂ 'ਤੇ ਉਡਾਣ ਦੇ ਮਾਮਲੇ 'ਚ ਦੇਸ਼ ਦੇ ਦੂਜੇ ਸਭ ਤੋਂ ਰੁੱਝੇ ਹਵਾਈ ਅੱਡੇ ਛੱਤਰਪਤੀ ਸ਼ਿਵਾਜੀ ਕੌਮਾਂਤਰੀ ਹਵਾਈ ਅੱਡਾ, ਮੁੰਬਈ ਦੀ ਹਾਲਤ ਦਿੱਲੀ ਤੋਂ ਵੀ ਬੁਰੀ ਹੈ। ਉਹ ਸਮੇਂ ਤੋਂ ਉਡਾਣ ਦੇ ਮਾਮਲੇ 'ਚ ਦੁਨੀਆ ਦੇ ਸਭ ਤੋਂ ਪੰਜ ਖਰਾਬ ਹਵਾਈ ਅੱਡਿਆਂ 'ਚ ਸ਼ਾਮਲ ਹੈ। ਓ.ਏ.ਜੀ. ਦੇ ਸਮੇਂ ਤੋਂ ਪ੍ਰਦਰਸ਼ਨ (ਓ.ਟੀ.ਪੀ.) ਦੇ ਸਾਬਕਾ 200 ਹਵਾਈ ਅੱਡਿਆਂ ਦੀ ਸੂਚੀ 'ਚ ਕਿਸੇ ਵੀ ਪ੍ਰਮੁੱਖ ਭਾਰਤੀ ਹਵਾਈ ਅੱਡਿਆਂ ਨੂੰ ਥਾਂ ਨਹੀਂ ਮਿਲੀ ਹੈ ਪਰ ਅੰਡਮਾਨ ਅਤੇ ਨਿਕੋਬਾਰ ਦੀਪ ਗਰੁੱਪ ਦੇ ਪੋਰਟ ਬਲੇਅਰ ਹਵਾਈ ਅੱਡਾ ਵਿਸ਼ਵ ਪੱਧਰੀ ਰੈਕਿੰਗ 'ਚ 65ਵੇਂ ਪਾਇਦਾਨ 'ਤੇ ਹੈ। ਉਸ ਦੀ ਉਡਾਣ ਦੀ ਸਮਾਂਬੱਧਤਾ ਦਰ 84.6 ਫੀਸਦੀ ਹੈ।

ਦਿੱਲੀ ਅਤੇ ਮੁੰਬਈ ਹਵਾਈ ਅੱਡਿਆਂ 'ਚ ਬੁਨਿਆਦੀ ਢਾਂਚੇ ਨਾਲ ਜੁੜੀਆਂ ਸਮੱਸਿਆਵਾਂ
ਸਮੇਂ 'ਤੇ ਪ੍ਰਦਰਸ਼ਨ ਦੇ ਮਾਮਲੇ 'ਚ ਦਿੱਲੀ ਦਾ ਪ੍ਰਦਰਸ਼ਨ 70.7 ਫੀਸਦੀ ਹੈ ਇਸ ਦੀ ਤੁਲਨਾ 'ਚ 94.5 ਫੀਸਦੀ ਦੀ ਓ.ਟੀ.ਪੀ. ਦਰ ਦੇ ਨਾਲ ਜਾਪਾਨ ਦਾ ਨਾਗੋਯਾ ਕੋਮਾਕੀ ਹਵਾਈ ਅੱਡਾ ਸੂਚੀ 'ਚ ਪਹਿਲੇ ਪਾਇਦਾਨ 'ਤੇ ਹੈ। ਹੈਦਰਾਬਾਦ ਹਵਾਈ ਅੱਡਾ 246ਵੇਂ ਬੰਗਲੁਰੂ ਹਵਾਈ ਅੱਡਾ 262ਵੇਂ ਕੋਲਕਾਤਾ 270ਵੇਂ ਸਥਾਨ 'ਤੇ ਰਿਹਾ ਹੈ। ਹਵਾਬਾਜ਼ੀ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਦਿੱਲੀ ਅਤੇ ਮੁੰਬਈ ਵਰਗੇ ਵੱਡੇ ਹਵਾਈ ਅੱਡਿਆਂ 'ਚ ਬੁਨਿਆਦੀ ਢਾਂਚਿਆਂ ਨਾਲ ਜੁੜੀਆਂ ਸਮੱਸਿਆਵਾਂ ਹਨ ਜੋ ਕਿ ਕੁਝ ਹੱਦ ਤੱਕ ਇਨ੍ਹਾਂ ਦੇ ਸਮੇਂ ਤੋਂ ਉੱਡਾਣ 'ਚ ਰੁਕਾਵਟ ਪਾ ਰਹੀ ਹੈ।
ਉਡਾਣ 'ਚ ਦੇਰੀ ਨਾਲ ਜੁੜੇ 60 ਫੀਸਦੀ ਮਾਮਲੇ ਪ੍ਰਤੀਕਿਰਿਆਤਮਕ
ਹਾਲਾਂਕਿ ਅਧਿਕਾਰੀ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਖੇਤਰ ਅਤੇ ਨਵੀਂ ਮੁੰਬਈ ਸਥਿਤ ਪ੍ਰਸਤਾਵਿਤ ਹਵਾਈ ਅੱਡਿਆਂ ਦੇ ਤਿਆਰ ਹੋ ਜਾਣ ਤੋਂ ਬਾਅਦ ਸਥਿਤੀ 'ਚ ਸੁਧਾਰ ਹੋਵੇਗਾ। ਇਹ ਹਵਾਈ ਅੱਡੇ ਅਗਲੇ ਚਾਰ ਤੋਂ ਪੰਜ ਸਾਲ 'ਚ ਤਿਆਰ ਹੋ ਜਾਣ ਦੀ ਉਮੀਦ ਹੈ। ਸ਼ਹਿਰੀ ਹਵਾਬਾਜ਼ੀ ਡਾਇਰੈਕੋਟਰੇਟ ਜਨਰਲ ਦੇ ਮਾਸਿਕ ਅੰਕੜਿਆਂ ਦੇ ਮੁਤਾਬਕ ਉਡਾਣ 'ਚ ਦੇਰੀ ਨਾਲ ਜੁੜੇ 60 ਫੀਸਦੀ ਮਾਮਲੇ ਪ੍ਰਤੀਕਿਰਿਆਤਮਕ ਹਨ ਭਾਵ ਆਉਣ ਵਾਲੀ ਉਡਾਣ ਦੇ ਦੇਰੀ ਨਾਲ ਆਉਣ ਦੇ ਕਾਰਨ ਹੀ ਜਾਣ ਵਾਲੀ ਉਡਾਣ 'ਚ ਦੇਰੀ ਹੁੰਦੀ ਹੈ।
ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਭਾਰੀ ਉਛਾਲ, ਬਿਨ੍ਹਾਂ ਸਬਸਿਡੀ ਵਾਲਾ ਵੀ ਹੋਇਆ ਇੰਨੇ ਪੈਸੇ ਮਹਿੰਗਾ
NEXT STORY