ਨਵੀਂ ਦਿੱਲੀ—ਦਵਾਈਆਂ ਦੀ ਆਪਣੀ ਦੁਕਾਨ 'ਤੇ ਬੈਠੇ ਖਾਵਰ ਖਾਨ ਉਂਝ ਤਾਂ ਕਾਫੀ ਘੱਟ ਗੱਲ ਕਰਦੇ ਹਨ। ਪਰ ਉਸ ਸਮੇਂ ਚਿਹਰੇ 'ਤੇ ਸੰਤੋਸ਼ ਦੇਖਦੇ ਹੀ ਬਣਦਾ ਹੈ ਜਦੋਂ ਉਹ ਗਰੀਬ ਮਰੀਜ਼ਾਂ ਨੂੰ ਬਾਜ਼ਾਰ ਦੇ ਮੁਕਾਬਲੇ 20ਵੇਂ ਹਿੱਸੇ ਤੱਕ ਘੱਟ ਕੀਮਤ 'ਚ ਦਵਾਈਆਂ ਮੁਹੱਈਆ ਕਰਵਾਉਂਦੇ ਹਨ। ਖਾਨ ਦੱਸਦੇ ਹਨ ਕਿ ਇਕ ਆਟੋਰਿਕਸ਼ਾ ਚਲਾਉਣ ਵਾਲੇ ਨੂੰ ਹਰ ਮਹੀਨੇ ਆਪਣੀ ਪਤਨੀ ਦੀ ਦਵਾਈ ਲਈ 10,000 ਰੁਪਏ ਤੱਕ ਖਰਚ ਕਰਨੇ ਪੈਂਦੇ ਸਨ ਜਿਸ 'ਚ ਉਨ੍ਹਾਂ ਦੀ ਲਗਭਗ ਪੂਰੀ ਤਨਖਾਹ ਹੀ ਖਰਚ ਹੋ ਜਾਂਦੀ ਸੀ। ਮੈਂ ਉਸ ਨੂੰ 2,200 ਰੁਪਏ 'ਚ ਹੀ ਦਵਾਈਆਂ ਦਿੱਤੀਆਂ। ਹੁਣ ਉਸ ਦੇ ਚਿਹਰੇ 'ਤੇ ਸੁਕੂਨ ਨੂੰ ਦੇਖਿਆ ਜਾ ਸਕਦਾ ਹੈ।
ਆਟੋਰਿਕਸ਼ਾ ਵਾਲੇ ਨੂੰ ਖਾਨ ਦੀ ਫਾਰਮੈਸੀ ਦੇ ਬਾਰੇ 'ਚ ਜਾਣਕਾਰੀ ਨਹੀਂ ਸੀ ਪਰ ਅਚਾਨਕ ਉਹ ਦੁਕਾਨ 'ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਇਹ ਸਸਤੀਆਂ ਦਵਾਈਆਂ ਮਿਲੀਆਂ। ਜੇਨੇਰਿਕ ਮੈਡੀਸਨਸ ਦੀ ਸਰਕਾਰ ਵਲੋਂ ਸਪਲਾਈ ਦੇ ਚੱਲਦੇ ਦੇਸ਼ ਦੇ 5.5 ਕਰੋੜ ਲੋਕਾਂ ਨੂੰ ਫਾਈਦਾ ਹੋਇਆ ਹੈ ਜੋ ਗਰੀਬ ਰੇਖਾ ਤੋਂ ਹੇਠਾਂ ਗੁਜਰ-ਬਸਰ ਕਰ ਰਹੇ ਹਨ।
ਜਾਣਕਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ 5.5 ਕਰੋੜ ਲੋਕਾਂ 'ਚੋਂ 3.8 ਕਰੋੜ ਲੋਕ ਦਵਾਈਆਂ 'ਤੇ ਹੋਏ ਬਹੁਤ ਜ਼ਿਆਦਾ ਖਰਚ ਦੇ ਚੱਲਦੇ ਗਰੀਬੀ ਰੇਖਾ ਤੋਂ ਹੇਠਾਂ ਖਿਸਕ ਗਏ। ਖਾਨ ਦਾ ਛੋਟਾ ਜਿਹਾ ਮੈਡੀਕਲ ਸਟੋਰ ਨਵੀਂ ਦਿੱਲੀ ਦੇ ਜਾਮੀਆ ਨਗਰ ਇਲਾਕੇ ਦੀ ਸੰਘਣੀ ਬਸਤੀ 'ਚ ਹੈ। ਕੇਂਦਰ ਸਰਕਾਰ ਦੀਆਂ ਜਨ ਔਸ਼ਦੀ ਸਕੀਮ ਦੇ ਤਹਿਤ ਖੁੱਲ੍ਹੇ ਅਜਿਹੇ ਤਮਾਮ ਸਟੋਰ ਦੇਸ਼ 'ਚ ਗਰੀਬ ਤਬਕੇ ਲਈ ਲਾਈਫਟਾਈਮ ਬਣੇ ਹੋਏ ਹਨ।
ਇਸ ਸਕੀਮ ਦੀ ਸ਼ੁਰੂਆਤ 2008 'ਚ ਯੂ.ਪੀ.ਏ. ਸਰਕਾਰ ਨੇ ਕੀਤੀ ਸੀ ਤਾਂ ਜੋ ਮਹਿੰਗਦੀਆਂ ਦਵਾਈਆਂ ਗਰੀਬ ਤਬਕੇ ਦੇ ਲੋਕਾਂ ਨੂੰ ਆਸਾਨੀ ਨਾਲ ਮਿਲ ਸਕਣ। ਇਸ ਤੋਂ ਬਾਅਦ ਮੋਦੀ ਸਰਕਾਰ ਆਈ ਤਾਂ ਇਸ ਸਕੀਮ ਨੂੰ ਹੋਰ ਅੱਗੇ ਵਧਾਇਆ ਅਤੇ ਸਟੋਰਾਂ ਦੀ ਗਿਣਤੀ ਦੇਸ਼ ਭਰ 'ਚ 3,000 ਤੱਕ ਕਰਨ ਦਾ ਟੀਚਾ ਲਿਆ। ਇਹ ਗਿਣਤੀ 2014 'ਚ ਸਿਰਫ 97 ਹੀ ਸੀ।
ਰੇਲ ਯਾਤਰੀਆਂ ਲਈ ਖੁਸ਼ਖਬਰੀ, AC ਕੋਚ ਦੇ ਗੰਦੇ ਕੰਬਲਾਂ ਤੋਂ ਮਿਲੇਗੀ ਰਾਹਤ
NEXT STORY