ਨਵੀਂ ਦਿੱਲੀ-ਬੀਮਾ ਕੰਪਨੀਆਂ ਦਾ ਅੰਦਾਜ਼ਾ ਹੈ ਕਿ ਹੜ੍ਹ ਪ੍ਰਭਾਵਿਤ ਕੇਰਲ 'ਚ ਬੀਮਾ ਦਾਅਵਿਆਂ ਦੇ 1,000 ਕਰੋੜ ਰੁਪਏ ਤੋਂ ਉਪਰ ਜਾ ਸਕਦੇ ਹਨ। ਸਰਕਾਰ ਨੇ ਕੇਰਲ ਦੇ ਹੜ੍ਹ ਨੂੰ 'ਗੰਭੀਰ ਕੁਦਰਤੀ ਆਫਤ' ਐਲਾਨ ਕੀਤਾ ਹੈ। ਇਕ ਬੀਮਾ ਕੰਪਨੀ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਦਾਅਵਿਆਂ ਦਾ ਮੁਲਾਂਕਣ ਕੇਰਲ 'ਚ ਹਾਲਾਤ ਦੇ ਸਾਧਾਰਨ ਹੋਣ 'ਤੇ ਕੀਤਾ ਜਾਵੇਗਾ। ਦਾਅਵਿਆਂ ਦੇ ਪ੍ਰਾਪਤ ਹੋਣ 'ਤੇ 4-5 ਦਿਨਾਂ 'ਚ ਸਭ ਕੁਝ ਸਪੱਸ਼ਟ ਹੋ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਮੁੱਢਲੇ ਆਧਾਰ 'ਤੇ ਸਾਡਾ ਅੰਦਾਜ਼ਾ ਹੈ ਕਿ ਕਾਰ, ਘਰ ਅਤੇ ਉਦਯੋਗ ਨਾਲ ਜੁੜੇ ਸਾਧਾਰਨ ਬੀਮਾ ਦਾਅਵੇ 1,000 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੋਣਗੇ। ਕੇਂਦਰ ਸਰਕਾਰ ਨੇ ਕੱਲ ਸੂਬੇ ਨੂੰ ਭੇਜੀ ਜਾਣ ਵਾਲੀ ਰਾਹਤ ਸਮੱਗਰੀ ਨੂੰ ਕਸਟਮ ਡਿਊਟੀ ਅਤੇ ਅੰਤਰ ਸੂਬਾਈ ਕਰ ਤੋਂ ਛੋਟ ਪ੍ਰਦਾਨ ਕਰ ਦਿੱਤੀ ਸੀ।
ਸਰਕਾਰੀ ਮਦਦ ਬੈਂਕਾਂ ਨੂੰ ਪੂੰਜੀਗਤ ਰਾਹਤ ਤਾਂ ਦੇਵੇਗੀ ਪਰ ਉਨ੍ਹਾਂ 'ਤੇ ਦਬਾਅ ਬਣਿਆ ਰਹੇਗਾ : ਮੂਡੀਜ਼
NEXT STORY