ਮੰਡੀ ਗੋਬਿੰਦਗੜ੍ਹ— ਘਰ ਬਣਾ ਰਹੇ ਲੋਕਾਂ ਨੂੰ ਨੀਂਹ, ਪਿੱਲਰ ਅਤੇ ਛੱਤ ਖੜ੍ਹੇ ਕਰਨ ਲਈ ਜੇਬ ਹੋਰ ਢਿੱਲੀ ਕਰਨੀ ਪੈ ਸਕਦੀ ਹੈ ਕਿਉਂਕਿ ਪਿਛਲੇ 16 ਦਿਨਾਂ 'ਚ ਸਰੀਆ ਕਾਫੀ ਮਹਿੰਗਾ ਹੋ ਚੁੱਕਾ ਹੈ। ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ 'ਚ ਇਸ ਮਹੀਨੇ ਦੇ ਸ਼ੁਰੂ ਤੋਂ ਲੈ ਕੇ ਹੁਣ ਤਕ ਲੋਹੇ ਦੇ ਮੁੱਲ 'ਚ ਤਕਰੀਬਨ 3,400 ਰੁਪਏ ਪ੍ਰਤੀ ਟਨ ਦਾ ਵਾਧਾ ਹੋ ਚੁੱਕਾ ਹੈ। ਪਿਛਲੀ 2 ਅਗਸਤ ਨੂੰ ਬ੍ਰਾਂਡਿਡ ਟੀ. ਐੱਮ. ਟੀ. ਸਰੀਏ ਦਾ ਮੁੱਲ 43,700 ਰੁਪਏ ਪ੍ਰਤੀ ਟਨ ਸੀ, ਜੋ 18 ਅਗਸਤ ਨੂੰ 3,400 ਰੁਪਏ ਪ੍ਰਤੀ ਟਨ ਚੜ੍ਹ ਕੇ 47,100 ਰੁਪਏ ਪ੍ਰਤੀ ਟਨ 'ਤੇ ਬੰਦ ਹੋਇਆ। ਇਸ ਦੇ ਮੁੱਲ ਕਈ ਵਾਰ ਤਾਂ ਦਿਨ 'ਚ ਦੋ-ਦੋ ਵਾਰ ਵੀ ਵਧ ਕੇ ਖੁੱਲ੍ਹਦੇ ਰਹੇ ਹਨ। 2 ਅਗਸਤ ਨੂੰ ਹੀ ਸਰੀਏ ਦਾ ਮੁੱਲ ਸਵੇਰੇ ਤਕਰੀਬਨ 12 ਵਜੇ 43,700 ਸੀ ਅਤੇ ਸ਼ਾਮ 5 ਵਜੇ 44,000 ਰੁਪਏ ਪ੍ਰਤੀ ਟਨ ਦਰਜ ਕੀਤਾ ਗਿਆ।
3 ਅਗਸਤ ਨੂੰ ਇਹ ਮੁੱਲ 44,300, 4 ਅਗਸਤ ਨੂੰ 44,600, 6 ਅਗਸਤ ਨੂੰ 44,900, 7 ਅਗਸਤ ਨੂੰ 45,200, 8 ਅਗਸਤ ਨੂੰ 45,400, 9 ਅਗਸਤ ਨੂੰ 45,700, 11 ਅਗਸਤ ਨੂੰ 45,400, 13 ਅਗਸਤ ਨੂੰ 45,300, 14 ਅਗਸਤ ਨੂੰ 45,700, 16 ਅਗਸਤ ਨੂੰ 46,200, 17 ਅਗਸਤ ਨੂੰ 46,900 ਅਤੇ 18 ਅਗਸਤ ਨੂੰ ਇਹ ਮੁੱਲ 47,100 ਰੁਪਏ ਪ੍ਰਤੀ ਟਨ 'ਤੇ ਬੰਦ ਹੋਏ।
ਜ਼ਿਕਰਯੋਗ ਹੈ ਕਿ ਲੋਹੇ ਦੇ ਮਹਿੰਗਾ ਹੋਣ ਨਾਲ ਘਰ ਬਣਾਉਣ ਦਾ ਖਰਚ ਵਧ ਜਾਂਦਾ ਹੈ। ਸਿਰਫ ਦੋ ਹਫਤਿਆਂ 'ਚ ਹੀ ਸਰੀਏ ਦੇ ਮੁੱਲ 3,400 ਰੁਪਏ ਪ੍ਰਤੀ ਟਨ ਵਧਣ ਨਾਲ ਇਕ ਗਰੀਬ ਵਿਅਕਤੀ ਦਾ ਸਾਰਾ ਬਜਟ ਹਿਲ ਜਾਂਦਾ ਹੈ। ਇਕ ਬ੍ਰਾਂਡਿਡ ਸਰੀਆ ਨਿਰਮਾਤਾ ਮੁਤਾਬਕ ਭਾਰਤ ਤੋਂ ਬਾਹਰੀ ਦੇਸ਼ਾਂ ਨੂੰ ਜਾਣ ਵਾਲੇ ਲੋਹੇ ਦੀ ਮੰਗ 'ਚ ਤੇਜ਼ੀ ਹੈ। ਜੇਕਰ ਬਾਰਸ਼ ਦਾ ਮੌਸਮ ਨਾ ਹੁੰਦਾ ਤਾਂ ਇਹ ਤੇਜ਼ੀ 3,400 ਦੀ ਜਗ੍ਹਾ 7,000 ਨੂੰ ਪਾਰ ਕਰ ਜਾਂਦੀ। ਉਨ੍ਹਾਂ ਕਿਹਾ ਕਿ ਇਸ ਸਮੇਂ ਲੋਹਾ ਨਗਰੀ 'ਚ ਸਟ੍ਰਕਚਰ ਦੀ ਸੇਲ 'ਚ ਕਾਫੀ ਤੇਜ਼ੀ ਆਈ ਹੋਈ ਹੈ, ਜਿਸ ਦੇ ਮੁਕਾਬਲੇ ਸਰੀਏ ਦੇ ਮੁੱਲ 'ਚ ਉਮੀਦ ਤੋਂ ਕਾਫੀ ਘੱਟ ਉਛਾਲ ਆ ਰਿਹਾ ਹੈ ਕਿਉਂਕਿ ਬਾਰਸ਼ ਕਾਰਨ ਨਿਰਮਾਣ ਕੰਮ ਰੁਕੇ ਹੋਣ ਨਾਲ ਸਰੀਏ ਦੀ ਮੰਗ ਖੁੱਲ੍ਹ ਕੇ ਨਹੀਂ ਆ ਰਹੀ ਹੈ।
ਡਾਲਰ ਦੇ ਮੁਕਾਬਲੇ ਰੁਪਿਆ 32 ਪੈਸੇ ਵਧ ਕੇ 69.83 'ਤੇ ਖੁੱਲ੍ਹਿਆ
NEXT STORY