ਨਵੀਂ ਦਿੱਲੀ—ਡਰਾਈਵਿੰਗ ਕਰਦੇ ਸਮੇਂ ਮੋਬਾਇਲ ਫੋਨ ਵਰਤੋਂ ਕਰਨ ਦੇ ਮਾੜੇ ਪ੍ਰਭਾਵਾਂ ਦੇ ਭਰਪੂਰ ਪ੍ਰਚਾਰ ਦੇ ਬਾਵਜੂਦ ਕਰੀਬ 60 ਫੀਸਦੀ ਭਾਰਤੀ ਅਜਿਹਾ ਕਰਦੇ ਹਨ ਅਤੇ ਆਪਣੇ ਨਾਲ-ਨਾਲ ਦੂਜਿਆਂ ਦੀ ਜ਼ਿੰਦਗੀ ਨਾਲ ਵੀ ਖਿਲਵਾੜ ਕਰਦੇ ਹਨ। ਇਸ ਤੋਂ ਵੀ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮਾਤਰ 25 ਫੀਸਦੀ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਟ੍ਰੈਫਿਕ ਪੁਲਸ ਨੇ ਡਰਾਈਵਿੰਗ ਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰਦੇ ਹੋਏ ਫੜਿਆ ਸੀ।
ਉੱਤਰੀ ਭਾਰਤੀ ਸਭ ਤੋਂ ਅੱਗੇ
ਨਿਸਾਨ ਇੰਡੀਆ ਅਤੇ ਕਨਟਾਰ ਆਈ.ਐੱਮ.ਆਰ.ਬੀ. ਦੇ 20 ਸੂਬਿਆਂ 'ਚ ਕੀਤੇ ਗਏ ਸੰਯੁਕਤ ਸਰਵੇਖਣ ਨਾਲ ਇਹ ਖੁਲਾਸਾ ਹੋਇਆ ਹੈ ਕਿ ਸਰਵੇਖਣ 'ਚ ਸ਼ਾਮਲ ਹਰ ਪੰਜ 'ਚੋਂ ਤਿੰਨ ਲੋਕਾਂ ਨੇ ਇਹ ਸਵੀਕਾਰ ਕੀਤਾ ਹੈ ਕਿ ਉਹ ਡਰਾਈਵਿੰਗ ਦੇ ਸਮੇਂ ਫੋਨ ਦੀ ਵਰਤੋਂ ਕਰਦੇ ਹਨ। ਇਸ ਮਾਮਲੇ 'ਚ ਉੱਤਰੀ ਭਾਰਤੀ ਸਭ ਤੋਂ ਅੱਗੇ ਹੈ। ਦੱਖਣੀ ਭਾਰਤ 'ਚ 52 ਫੀਸਦੀ ਲੋਕ ਅਜਿਹਾ ਕਰਦੇ ਹਨ ਜਦਕਿ ਉੱਤਰ ਭਾਰਤ ਦੇ 62 ਫੀਸਦੀ। ਇਸ ਮਾਮਲੇ 'ਚ ਟ੍ਰੈਫਿਕ ਪੁਲਸ ਦਾ ਰਵੱਈਆ ਵੀ ਲਚਰ ਹੈ। ਖੁੱਲ੍ਹੇਆਮ ਕਾਨੂੰਨ ਤੋੜਣ ਵਾਲੇ ਹਰੇਕ ਚਾਰ 'ਚੋਂ ਮਾਤਰ ਇਕ ਵਿਅਕਤੀ ਨੇ ਮੰਨਿਆ ਹੈ ਕਿ ਅਜਿਹੇ ਕਰਦੇ ਸਮੇਂ ਪੁਲਸ ਵਲੋਂ ਫੜ੍ਹੇ ਗਏ।
64 ਫੀਸਦੀ ਔਰਤਾਂ ਨੂੰ ਪਤੀ ਦੀ ਡਰਾਈਵਿੰਗ 'ਤੇ ਭਰੋਸਾ
ਭਾਰਤੀ ਵਾਹਨ ਚਾਲਕਾਂ ਦੀ ਲਾਪਰਵਾਹੀ ਹੋਰ ਵਧ ਜਾਂਦੀ ਹੈ ਜਦੋਂ ਉਹ ਓਵਰ ਸਪੀਡਿੰਗ ਕਰਦੇ ਹਨ। ਕੇਰਲ 'ਚ 60 ਫੀਸਦੀ ਦਿੱਲੀ 'ਚ 51 ਫੀਸਦੀ ਅਤੇ ਪੰਜਾਬ 'ਚ 28 ਫੀਸਦੀ ਵਾਹਨ ਚਾਲਕਾਂ ਨੇ ਓਵਰ ਸਪੀਡਿੰਗ ਦੀ ਗੱਲ ਸਵੀਕਾਰ ਕੀਤੀ ਹੈ। ਸਰਵੇਖਣ ਰਿਪੋਰਟ ਮੁਤਾਬਕ ਕਰੀਬ 68 ਫੀਸਦੀ ਭਾਰਤੀਆਂ ਨੇ ਨਵੀਂ ਥਾਂ ਜਾਂਦੇ ਸਮੇਂ ਰਸਤਾ ਭਟਕਣ ਦੀ ਗੱਲ ਕੀਤੀ ਹੈ। ਸਰਵੇਖਣ ਤੋਂ ਇਹ ਪਤਾ ਲੱਗਿਆ ਕਿ ਕਰੀਬ 64 ਫੀਸਦੀ ਔਰਤਾਂ ਆਪਣੇ ਪਤੀ ਦੀ ਡਰਾਈਵਿੰਗ 'ਤੇ ਭਰੋਸਾ ਕਰਦੀਆਂ ਹਨ ਪਰ ਮਾਤਰ 37 ਫੀਸਦੀ ਪੁਰਸ਼ ਅਜਿਹੇ ਹਨ, ਜੋ ਆਪਣੀ ਪਤਨੀ ਦੀ ਡਰਾਈਵਿੰਗ 'ਤੇ ਭਰੋਸਾ ਕਰਦੇ ਹਨ। ਅਜਿਹੇ ਮਾਤਰ 30 ਫੀਸਦੀ ਮਾਤਾ-ਪਿਤਾ ਜੋ ਆਪਣੇ ਬੱਚਿਆਂ ਦੀ ਡਰਾਈਵਿੰਗ 'ਤੇ ਭਰੋਸਾ ਕਰਦੇ ਹਨ।
RBI ਨੇ ਰੋਕਿਆ ਚੰਦਾ ਕੋਚਰ ਅਤੇ ਸ਼ਿਖਾ ਸ਼ਰਮਾ ਦਾ ਸਾਲਾਨਾ ਬੋਨਸ, ਇਹ ਹੈ ਕਾਰਨ
NEXT STORY