ਨਵੀਂ ਦਿੱਲੀ— 1 ਜੁਲਾਈ 2017 ਸਾਰੇ ਭਾਰਤੀਆਂ ਦੇ ਜੀਵਨ 'ਚ ਵੱਡਾ ਬਦਲਾਅ ਲਿਆਉਣ ਵਾਲਾ ਹੈ। ਇਸ ਦਿਨ ਪੂਰੇ ਦੇਸ਼ 'ਚ ਨਵਾਂ ਅਪ੍ਰਤੱਖ ਟੈਕਸ ਸਿਸਟਮ 'ਜੀ. ਐੱਸ. ਟੀ.' ਲਾਗੂ ਹੋਣ ਵਾਲਾ ਹੈ ਪਰ ਇਸ ਦਿਨ ਜੀ. ਐੱਸ. ਟੀ. ਦੇ ਇਲਾਵਾ ਵੀ ਕਈ ਹੋਰ ਚੀਜ਼ਾਂ ਲਾਗੂ ਹੋ ਜਾਣਗੀਆਂ। ਖਾਸ ਤੌਰ 'ਤੇ ਆਧਾਰ ਦੀ ਵਰਤੋਂ ਨੂੰ ਲੈ ਕੇ ਵੀ ਕਈ ਵੱਡੇ ਬਦਲਾਅ ਹੋਣ ਵਾਲੇ ਹਨ। ਆਓ ਜਾਣਦੇ ਹਾਂ ਜੁਲਾਈ ਦੇ ਬਾਅਦ ਕਿੱਥੇ ਕੀ ਹੋਵੇਗਾ ਜ਼ਰੂਰੀ...

ਆਧਾਰ ਬਿਨਾਂ ਨਹੀਂ ਭਰ ਸਕੋਗੇ ਰਿਟਰਨ
ਸਰਕਾਰ ਨੇ ਆਮਦਨ ਟੈਕਸ ਰਿਟਰਨ ਭਰਨ ਲਈ ਆਧਾਰ ਜ਼ਰੂਰੀ ਕਰ ਦਿੱਤਾ ਹੈ। ਆਧਾਰ ਨੰਬਰ ਦੇ ਬਿਨਾਂ 1 ਜੁਲਾਈ ਦੇ ਬਾਅਦ ਤੁਸੀਂ ਆਪਣੀ ਟੈਕਸ ਰਿਟਰਨ ਨਹੀਂ ਭਰ ਸਕੋਗੇ। ਉੱਥੇ ਹੀ ਪੈਨ ਕਾਰਡ ਬਣਾਉਣ ਲਈ ਵੀ ਆਧਾਰ ਜ਼ਰੂਰੀ ਹੋਵੇਗਾ। ਪੈਨ ਨੂੰ ਆਧਾਰ ਨਾਲ ਲਿੰਕ ਨਾ ਕਰਨ 'ਤੇ ਤੁਹਾਨੂੰ ਵਿੱਤੀ ਲੈਣ-ਦੇਣ ਸੇਵਾਵਾਂ 'ਚ ਵੱਡੀ ਮੁਸ਼ਕਿਲ ਹੋ ਸਕਦੀ ਹੈ। ਜੇਕਰ ਤੁਸੀਂ ਆਮਦਨ ਟੈਕਸ ਐਕਟ ਦੀ ਧਾਰਾ 139ਏਏ ਤਹਿਤ ਆਪਣੇ ਪੈਨ ਨੂੰ ਆਧਾਰ ਨਾਲ ਨਹੀਂ ਜੋੜਦੇ ਹੋ, ਤਾਂ ਤੁਹਾਡਾ ਪੈਨ ਰੱਦ ਹੋ ਜਾਵੇਗਾ। ਸ਼ਨੀਵਾਰ ਤੋਂ ਬਾਅਦ ਤੁਸੀਂ ਆਪਣੇ ਆਧਾਰ ਕਾਰਡ ਬਿਨਾਂ ਪੈਨ ਕਾਰਡ ਲਈ ਅਪਲਾਈ ਨਹੀਂ ਕਰ ਸਕੋਗੇ।
ਆਧਾਰ ਨਹੀਂ ਤਾਂ, ਪਾਸਪੋਰਟ ਨਹੀਂ- ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਲਈ ਅਪਲਾਈ ਕਰਨ ਲਈ ਆਧਾਰ ਕਾਰਡ ਜ਼ਰੂਰੀ ਕਰ ਦਿੱਤਾ ਹੈ। 1 ਜੁਲਾਈ ਤੋਂ ਬਿਨਾਂ ਆਧਾਰ ਦੇ ਤੁਸੀਂ ਆਪਣੇ ਪਾਸਪੋਰਟ ਲਈ ਅਪਲਾਈ ਨਹੀਂ ਕਰ ਸਕੋਗੇ।
ਪੀ. ਐੱਫ. ਲਈ ਵੀ ਜ਼ਰੂਰੀ ਆਧਾਰ- ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਨੇ 30 ਜੂਨ ਤਕ ਪੀ. ਐੱਫ. ਖਾਤਿਆਂ ਨੂੰ ਆਧਾਰ ਨਾਲ ਜੋੜਨ ਨੂੰ ਕਿਹਾ ਹੈ। ਪੈਨਸ਼ਨਰਾਂ ਨੂੰ ਵੀ ਆਪਣੇ ਆਧਾਰ ਦਾ ਵੇਰਵਾ ਜਮ੍ਹਾ ਕਰਨ ਨੂੰ ਕਿਹਾ ਗਿਆ ਹੈ। ਈ. ਪੀ. ਐੱਫ. ਓ. ਮੁਤਾਬਕ ਆਧਾਰ ਨਾਲ ਜੋੜਨ 'ਤੇ ਫੰਡ ਕਢਵਾਉਣ ਅਤੇ ਸੈਟਲਮੈਂਟ ਦੀ ਪ੍ਰਕਿਰਿਆ 'ਚ ਘੱਟ ਸਮਾਂ ਲੱਗੇਗਾ।
ਵਜੀਫਾ ਲੈਣ ਲਈ ਜ਼ਰੂਰੀ ਆਧਾਰ- ਹੁਣ ਸਕੂਲ ਅਤੇ ਕਾਲਜ ਦੇ ਵਿਦਿਆਰਥੀ, ਜੋ ਵਜੀਫਾ (ਸਕਾਲਰਸ਼ਿਪ) ਲੈਣਾ ਚਾਹੁੰਦੇ ਹਨ ਜਾਂ ਪਹਿਲਾਂ ਤੋਂ ਲੈ ਰਹੇ ਹਨ, ਉਨ੍ਹਾਂ ਨੂੰ 30 ਜੂਨ ਤਕ ਆਪਣਾ ਆਧਾਰ ਜਮ੍ਹਾ ਕਰਵਾਉਣਾ ਹੋਵੇਗਾ। ਜਿਨ੍ਹਾਂ ਕੋਲ ਆਧਾਰ ਨਹੀਂ ਹੋਵੇਗਾ ਉਨ੍ਹਾਂ ਨੂੰ ਸਕਾਲਰਸ਼ਿਪ ਨਹੀਂ ਮਿਲੇਗੀ।
ਪੀ. ਡੀ. ਐੱਸ. ਦੀ ਸਬਸਿਡੀ- ਜਨਤਕ ਵੰਡ ਪ੍ਰਣਾਲੀ (ਪੀ. ਡੀ. ਐੱਸ.) ਨੂੰ ਵੀ ਆਧਾਰ ਨਾਲ ਜੋੜਿਆ ਗਿਆ ਹੈ। ਸਾਰੇ ਪੀ. ਡੀ. ਐੱਸ. ਸਬਸਿਡੀ ਲੈਣ ਵਾਲੇ ਲੋਕਾਂ ਨੂੰ 1 ਜੁਲਾਈ ਤੋਂ ਪਹਿਲਾਂ ਆਪਣੇ ਰਾਸ਼ਨ ਕਾਰਡ ਦੇ ਨਾਲ ਆਧਾਰ ਨੂੰ ਜੋੜਨਾ ਹੋਵੇਗਾ।
ਸਾਊਦੀ ਅਰਬ 'ਚ ਦੇਣਾ ਹੋਵੇਗਾ ਫੈਮਿਲੀ ਟੈਕਸ
ਸਾਊਦੀ ਅਰਬ ਨੇ ਇਕ ਜੁਲਾਈ ਤੋਂ ਪ੍ਰਵਾਸੀਆਂ 'ਤੇ ਹਰ ਮਹੀਨੇ ਫੈਮਿਲੀ ਟੈਕਸ ਲਾਉਣ ਦਾ ਐਲਾਨ ਕੀਤਾ ਹੈ। ਇਸ ਸਾਲ ਪ੍ਰਤੀ ਮੈਂਬਰ 100 ਰਿਆਲ ਟੈਕਸ ਦੇਣਾ ਹੋਵੇਗਾ। ਅਗਲੇ ਸਾਲ ਜੁਲਾਈ ਤੋਂ ਇਹ ਟੈਕਸ ਵਧ ਕੇ ਪ੍ਰਤੀ ਮੈਂਬਰ 200 ਰਿਆਲ ਹੋ ਜਾਵੇਗਾ। 2019 'ਚ 300 ਰਿਆਲ ਅਤੇ 2020 'ਚ 400 ਰਿਆਲ ਪ੍ਰਤੀ ਮੈਂਬਰ ਹੋ ਜਾਵੇਗਾ।
ਆਸਟ੍ਰੇਲੀਆ ਲਈ ਵਿਜ਼ਿਟਰ ਵੀਜ਼ਾ
ਆਸਟ੍ਰੇਲੀਆ ਸਰਕਾਰ ਨੇ ਭਾਰਤੀ ਸੈਲਾਨੀਆਂ ਲਈ ਇਕ ਜੁਲਾਈ ਤੋਂ ਆਨਲਾਈਨ ਵਿਜ਼ਿਟਰ ਵੀਜ਼ਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਆਨਲਾਈਨ ਵੀਜ਼ਾ ਸੁਵਿਧਾ ਸ਼ੁਰੂ ਹੋਣ ਨਾਲ ਮਨਜ਼ੂਰੀ ਪ੍ਰਕਿਰਿਆ 'ਚ ਤੇਜ਼ੀ ਆਉਣ ਦੀ ਉਮੀਦ ਹੈ।
ਰੁਪਏ 'ਚ ਰਿਕਵਰੀ, 9 ਪੈਸੇ ਵੱਧ ਕੇ 64.46 'ਤੇ ਖੁੱਲ੍ਹਿਆ
NEXT STORY