ਨਵੀਂ ਦਿੱਲੀ—ਆਨਲਾਈਨ ਖਾਣਾ ਡਲਿਵਰ ਕਰਨ ਵਾਲੀ ਕੰਪਨੀ ਜ਼ੋਮੈਟੋ ਨੇ ਉਬਰ ਈਟਸ ਇੰਡੀਆ ਨੂੰ ਹਾਸਲ ਕਰ ਰਿਹਾ ਹੈ। ਜ਼ੋਮੈਟੋ ਨੇ ਉਬਰ ਈਟਸ ਦਾ ਭਾਰਤੀ ਕਾਰੋਬਾਰ ਲਗਭਗ 35 ਕਰੋੜ ਡਾਲਰ ਭਾਵ 2485 ਕਰੋੜ ਰੁਪਏ 'ਚ ਖਰੀਦ ਲਿਆ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਸੂਚਨਾ 'ਚ ਉਬਰ ਦੇ ਕੋਲ ਹੁਣ ਸਿਰਫ 9.9 ਫੀਸਦੀ ਸ਼ੇਅਰ ਹੋਣਗੇ। ਦੱਸ ਦੇਈਏ ਕਿ ਕੈਬ ਸਰਵਿਸ ਦੇਣ ਵਾਲੀ ਕੰਪਨੀ ਉਬਰ ਦੀ ਖਾਣਾ ਡਲਿਵਰ ਕਰਨ ਵਾਲੀ ਬ੍ਰਾਂਡ ਭਾਰਤ 'ਚ ਕੁਝ ਖਾਸ ਚੰਗਾ ਨਹੀਂ ਕਰ ਪਾ ਰਹੀ ਸੀ। ਅਜਿਹੇ 'ਚ ਪਹਿਲਾਂ ਤੋਂ ਹੀ ਇਸ ਦੇ ਆਪਣੇ ਮੁਕਾਬਲੇਬਾਜ਼ ਜ਼ੋਮੈਟੋ ਦੇ ਹੱਥਾਂ 'ਚ ਵੇਚੇ ਜਾਣ ਦੀਆਂ ਖਬਰਾਂ ਸਨ।
ਦੱਸਿਆ ਜਾ ਰਿਹਾ ਹੈ ਕਿ ਉਬਰ ਦੀ ਆਪਣੀ ਕੰਪਨੀ ਪਾਲਿਸੀ ਹੈ ਕਿ ਉਹ ਜੇਕਰ ਮਾਰਕਿਟ 'ਚ ਪਹਿਲੇ ਜਾਂ ਦੂਜੇ ਨੰਬਰ 'ਤੇ ਨਹੀਂ ਹੈ ਤਾਂ ਉਹ ਬਾਜ਼ਾਰ ਛੱਡ ਦਿੰਦੀ ਹੈ। ਅਜਿਹੇ 'ਚ ਇਹ ਫੈਸਲਾ ਇਸ ਨੀਤੀ ਦੇ ਤਹਿਤ ਲਿਆ ਗਿਆ ਹੈ। ਹਾਲਾਂਕਿ ਕੰਪਨੀ ਦੇ ਸੂਤਰਾਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਪ੍ਰਾਪਤੀ ਸਿਰਫ ਭਾਰਤ 'ਚ ਉਬਰ ਈਟਸ ਦੇ ਲਈ ਹੈ। ਦੁਨੀਆ ਭਰ ਦੇ ਹੋਰ ਦੇਸ਼ਾਂ 'ਚ ਉਬਰ ਈਟਸ ਆਪਣੀਆਂ ਸੇਵਾਵਾਂ ਜਾਰੀ ਰੱਖੇਗਾ। ਕੰਪਨੀ ਨੇ ਇਹ ਸਾਫ ਕੀਤਾ ਹੈ ਕਿ ਇਹ ਅਨੁਬੰਧ ਸਿਰਫ ਉਬਰ ਈਟਸ ਲਈ ਹੈ, ਉਬਰ ਕੈਬਸ ਲਈ ਨਹੀਂ।
ਡੀਲ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦੱਸਿਆ ਕਿ ਉਬਰ ਈਟਸ ਹੁਣ ਦੇਸ਼ 'ਚ ਇਕ ਵੱਖਰਾ ਪਲੇਟਫਾਰਮ ਦੇ ਤੌਰ 'ਤੇ ਮੌਜੂਦ ਨਹੀਂ ਰਹੇਗੀ। ਇਸ ਦੇ ਯੂਜ਼ਰਸ ਨੂੰ ਜ਼ੋਮੈਟੋ ਦੀ ਐਪ 'ਤੇ ਰੀਡਾਇਰੈਕਟ ਕੀਤਾ ਜਾਵੇਗਾ। ਇਕਨੋਮਿਕ ਟਾਈਮ ਮੁਤਾਬਕ ਭਾਰਤ 'ਚ ਉਬਰ ਈਟਸ ਦੀ ਟੀਮ ਨੂੰ ਜ਼ੋਮੈਟੋ ਆਪਣੇ ਨਾਲ ਨਹੀਂ ਰੱਖੇਗੀ। ਇਸ ਦਾ ਮਤਲੱਬ ਇਹ ਹੈ ਕਿ ਉਬਰ ਈਟਸ ਦੇ ਕਰੀਬ 100 ਐਗਜ਼ੀਕਿਊਟਿਵਸ ਨੂੰ ਉਬਰ ਦੇ ਹੋਰ ਵਰਟੀਕਲਸ 'ਚ ਭੇਜਿਆ ਜਾਵੇਗਾ ਜਾਂ ਇਨ੍ਹਾਂ ਨੂੰ ਛਾਂਟੀ ਦਾ ਸਾਹਮਣਾ ਕਰਨਾ ਹੋਵੇਗਾ। ਇਸ ਬਾਰੇ 'ਚ ਜ਼ੋਮੈਟੋ ਅਤੇ ਉਬਰ ਨੇ ਕੋਈ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ।
ਉਬਰ ਕੈਬ ਦੇ ਮੌਜੂਦਾ ਕੈਲੰਡਰ ਸਾਲ 'ਚ 50 ਤੋਂ 200 ਸ਼ਹਿਰਾਂ 'ਚ ਸੇਵਾ ਵਿਸਤਾਰ ਦਾ ਟੀਚਾ ਰੱਖਿਆ ਹੈ। ਇਸ 'ਚ ਬਾਈਕ ਸਰਵਿਸ 'ਤੇ ਜ਼ਿਆਦਾ ਫੋਕਸ ਰੱਖਿਆ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਆਪਣੀਆਂ ਕੈਬ ਸੇਵਾਵਾਂ 'ਤੇ ਧਿਆਨ ਦੇਣ ਲਈ ਉਬਰ ਨੇ ਇਹ ਫੈਸਲਾ ਲਿਆ ਹੈ।
ਕੱਚੇ ਤੇਲ 'ਚ ਕਮਜ਼ੋਰੀ, ਸੋਨੇ ਦੀ ਚਮਕ ਵਧੀ
NEXT STORY