ਲੰਡਨ — ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ(63) ਦੀ ਹਵਾਲਗੀ ਦੇ ਫੈਸਲੇ ਦੇ ਖਿਲਾਫ ਅਪੀਲ 'ਤੇ ਮੰਗਲਵਾਰ ਨੂੰ ਯੂ.ਕੇ. ਹਾਈ ਕੋਰਟ ਵਿਚ ਸੁਣਵਾਈ ਹੋਵੇਗੀ। ਮਾਲਿਆ ਨੇ ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਵਲੋਂ ਉਨ੍ਹਾਂ ਦੀ ਹਵਾਲਗੀ ਦੇ ਆਦੇਸ਼ 'ਤੇ ਹਸਤਖਤ ਕਰਨ ਦੇ ਖਿਲਾਫ ਹਾਈਕੋਰਟ ਵਿਚ ਅਪੀਲ ਕਰਨ ਦੀ ਆਗਿਆ ਮੰਗੀ ਹੈ। ਇਸ ਤੋਂ ਪਹਿਲਾਂ ਅਪ੍ਰੈਲ ਵਿਚ ਲਿਖਤ ਅਪੀਲ ਰੱਦ ਹੋ ਚੁੱਕੀ ਹੈ। ਹੁਣ ਜ਼ਬਾਨੀ ਸੁਣਵਾਈ ਹੋਵੇਗੀ। ਇਸ ਤੋਂ ਬਾਅਦ ਜੱਜ ਆਪਣਾ ਫੈਸਲਾ ਸੁਰੱਖਿਅਤ ਰੱਖ ਸਕਦੇ ਹਨ ਅਤੇ ਅਗਲੀ ਕੁਝ ਹਫਤਿਆਂ ਵਿਚ ਐਲਾਨ ਕਰ ਸਕਦੇ ਹਨ।
ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ ਕਿੰਗਫਿਸ਼ਰ ਏਅਰਲਾਈਂਸ ਦੇ ਸਾਬਕਾ ਪ੍ਰਮੁੱਖ ਮਾਲਕ ਮਾਲਿਆ ਦੀ ਹਵਾਲਗੀ ਦੇ ਖਿਲਾਫ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ। ਮਾਲਿਆ ਨੇ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਭਾਰਤ ਹਵਾਲੇ ਨਾ ਕੀਤਾ ਜਾਵੇ। ਇਸ ਹਫਤੇ ਉਨ੍ਹਾਂ ਦੀ ਨਵੀਂ ਅਰਜ਼ੀ 'ਤੇ ਜ਼ੁਬਾਨੀ ਸੁਣਵਾਈ ਹੋਵੇਗੀ। ਲੰਡਨ ਵਿਚ ਰਾਇਲ ਕੋਰਟ ਆਫ ਜਸਟਿਸ ਦੇ ਪ੍ਰਸ਼ਾਸਨਿਕ ਅਦਾਲਤ 'ਚ ਦੋ ਜੱਜਾਂ ਦੀ ਬੈਂਚ ਅਪ੍ਰੈਲ 'ਚ ਦਾਇਰ ਇਸ ਅਪੀਲ ਦੀ ਸੁਣਵਾਈ ਕਰਨਗੇ।
ਮਾਲਿਆ ਭਗੌੜਾ ਆਰਥਿਕ ਅਪਰਾਧੀ ਘੋਸ਼ਿਤ
ਮਾਲਿਆ 'ਤੇ ਭਾਰਤੀ ਬੈਂਕਾਂ ਦੇ 9,000 ਕਰੋੜ ਰੁਪਏ ਦਾ ਬਕਾਇਆ ਹੈ। ਮੁੰਬਈ ਦੀ ਵਿਸ਼ੇਸ਼ ਅਦਾਲਤ ਉਸ ਨੂੰ ਭਗੌੜਾ ਆਰਥਿਕ ਅਪਰਾਧੀ ਘੋਸ਼ਿਤ ਕਰ ਚੁੱਕੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੇਸ਼-ਵਿਦੇਸ਼ 'ਚ ਮੌਜੂਦ ਉਸਦੀ ਜਾਇਦਾਦ ਅਟੈਚ ਕਰ ਚੁੱਕੇ ਹਨ।
ਮਾਲਿਆ ਮਾਰਚ 2016 'ਚ ਲੰਡਨ ਭੱਜ ਗਿਆ ਸੀ। ਉਥੋਂ ਦੀ ਵੈਸਟਮਿੰਸਟਰ ਅਦਾਲਤ ਨੇ ਪਿਛਲੇ ਸਾਲ ਦਸੰਬਰ ਵਿਤ ਮਾਲਿਆ ਦੀ ਸਪੁਰਦਗੀ ਦਾ ਫੈਸਲਾ ਸੁਣਾਇਆ ਸੀ। ਯੂ.ਕੇ. ਦੇ ਗ੍ਰਹਿ ਸਕੱਤਰ ਨੇ ਸਾਜਿਦ ਜਾਵਿਦ ਨੇ ਵੀ ਮਨਜ਼ੂਰੀ ਦੇ ਦਿੱਤੀ ਸੀ। ਮਾਲਿਆ ਨੇ ਫੈਸਲੇ ਦੇ ਖਿਲਾਫ ਹਾਈ ਕੋਰਟ 'ਚ ਅਪੀਲ ਕੀਤੀ ਸੀ। ਭਾਰਤ ਹਵਾਲਗੀ ਹੋਣ 'ਤੇ ਮਾਲਿਆ ਨੂੰ ਮੁੰਬਈ ਦੀ ਆਰਥਰ ਰੋਡ ਜੇਲ ਦੇ ਬੈਰਕ ਨੰਬਰ 12 ਵਿਚ ਰੱਖਿਆ ਜਾਵੇਗਾ।
5G ਟ੍ਰਾਇਲ ਵਿਚ ਹੁਆਵੇਈ ਦੀ ਸ਼ਮੂਲੀਅਤ ਦਾ 5G ਪੈਨਲ ਦੇ ਪ੍ਰਮੁੱਖ ਨੇ ਕੀਤਾ ਵਿਰੋਧ
NEXT STORY