ਨਵੀਂ ਦਿੱਲੀ-ਟਾਟਾ ਸਮੂਹ ਅਤੇ ਸਿੰਗਾਪੁਰ ਏਅਰਲਾਈਨਜ਼ ਦੀ ਸਾਂਝੇਦਾਰੀ ਵਾਲੀ ਜਹਾਜ਼ ਸੇਵਾ ਕੰਪਨੀ ਵਿਸਤਾਰਾ 31 ਮਾਰਚ ਤੋਂ ਦਿੱਲੀ ਤੋਂ ਰਾਏਪੁਰ ਲਈ ਉਡਾਣ ਸ਼ੁਰੂ ਕਰੇਗੀ। ਏਅਰਲਾਈਨ ਨੇ ਦੱਸਿਆ ਕਿ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਉਸ ਦੇ ਨੈੱਟਵਰਕ 'ਚ 23ਵਾਂ ਡੈਸਟੀਨੇਸ਼ਨ ਹੋਵੇਗਾ। ਉਹ ਦੋਵਾਂ ਸ਼ਹਿਰਾਂ 'ਚ ਆਉਣ ਅਤੇ ਜਾਣ ਲਈ ਦੋ-ਦੋ ਉਡਾਣਾਂ ਸ਼ੁਰੂ ਕਰ ਰਹੀ ਹੈ। ਯਾਤਰੀ ਜਾ ਕੇ ਇਕ ਹੀ ਦਿਨ 'ਚ ਵਾਪਸ ਆ ਸਕਣਗੇ। ਇਸ ਰਸਤੇ 'ਤੇ ਸ਼ੁਰੂਆਤੀ ਕਿਰਾਇਆ 2,698 ਰੁਪਏ ਰੱਖਿਆ ਗਿਆ ਹੈ। ਟਿਕਟ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ।
4ਜੀ ਇੰਟਰਨੈੱਟ ਦੀ ਸਪੀਡ ਮਾਮਲੇ 'ਚ ਏਅਰਟੈੱਲ ਨੇ ਮਾਰੀ ਬਾਜ਼ੀ
NEXT STORY