ਨਵੀਂ ਦਿੱਲੀ—ਦੂਰਸੰਚਾਰ ਕੰਪਨੀ ਵੋਡਾਫੋਨ ਨੇ ਮੋਬਾਇਲ ਕੰਪਨੀ ਆਈਟੈੱਲ ਦੇ ਨਾਲ ਹੱਥ ਮਿਲਾਇਆ ਹੈ ਜਿਸ ਦੇ ਤਹਿਤ ਉਹ ਆਈਟੈੱਲ ਦਾ ਨਵਾਂ ਫੀਚਰ ਫੋਨ ਖਰੀਦਣ ਵਾਲਿਆਂ ਨੂੰ ਮੁਫਤ ਟਾਕਟਾਈਮ ਦੀ ਪੇਸ਼ਕਸ਼ ਕਰੇਗੀ।
ਇਸ ਪੇਸ਼ਕਸ਼ ਦੇ ਤਹਿਤ ਆਈਟੈੱਲ ਦਾ 800 ਤੋਂ 2000 ਰੁਪਏ ਦਾ ਫੀਚਰ ਫੋਨ ਖਰੀਦਣ ਵਾਲੇ ਗਾਹਕਾਂ ਨੂੰ 18 ਮਹੀਨੇ ਤੱਕ 50 ਰੁਪਏ ਦਾ ਟਾਕਟਾਈਮ ਮੁਫਤ ਮਿਲੇਗਾ ਬਰਸ਼ਤੇ ਉਹ ਹਰ ਮਹੀਨੇ ਘੱਟ ਤੋਂ ਘੱਟ 100 ਰੁਪਏ ਦਾ ਰਿਚਾਰਜ਼ ਕਰਵਾਉਣ। ਵੋਡਾਫੋਨ ਨੇ ਇਕ ਬਿਆਨ 'ਚ ਕਿਹਾ ਕਿ ਇਹ ਪੇਸ਼ਕਸ਼ ਉਨ੍ਹਾਂ ਦੇ ਮੌਜੂਦਾ ਅਤੇ ਨਵੇਂ ਵੋਡਾਫੋਨ ਗਾਹਕਾਂ ਲਈ ਆਈਟੈੱਲ ਦੇ ਨਵੇਂ ਫੀਚਰ ਫੋਨ 'ਤੇ ਉਪਲੱਬਧ ਰਹੇਗੀ।
ਬੀ. ਐੱਸ. ਐੱਨ. ਐੱਲ. ਨੂੰ ਮਿਲਿਆ ਉੱਤਮ ਵਾਈ-ਫਾਈ ਸੇਵਾ ਪ੍ਰਦਾਤਾ ਪੁਰਸਕਾਰ
NEXT STORY