ਨਵੀਂ ਦਿੱਲੀ-ਵੇਲਸਪਨ ਸਮੂਹ ਦੇ ਚੇਅਰਮੈਨ ਬਾਲਕ੍ਰਿਸ਼ਣ ਗੋਇਨਕਾ ਨੂੰ ਉਦਯੋਗਿਕ ਮੰਡਲ ਐਸੋਚੈਮ ਦਾ ਚੇਅਰਮੈਨ ਚੁਣਿਆ ਗਿਆ। ਗੋਇਨਕਾ ਮੋਨੇਟ ਇਸਪਾਤ ਐਂਡ ਐਨਰਜੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੰਦੀਪ ਜਜੋਦਿਆ ਦਾ ਸਥਾਨ ਲੈਣਗੇ।
ਐਸੋਚੈਮ ਨੇ ਗੋਇਨਕਾ ਦੇ ਹਵਾਲੇ ਨਾਲ ਇਕ ਬਿਆਨ ’ਚ ਕਿਹਾ ਕਿ ਉਹ ਐਸੋਚੈਮ ਨੂੰ ਇਕ ਨਵਾਂ ਦ੍ਰਿਸ਼ਟੀਕੋਣ ‘4-ਸਾਈਟ’ ਦੇਣਗੇ। ਇਹ ਉਦਮਿਤਾ, ਡਿਜਟੀਲੀਕਰਨ, ਮਹਿਲਾ ਸਸ਼ਕਤੀਕਰਣ ਅਤੇ ਸਟਰੈਂਥ ’ਤੇ ਆਧਾਰਿਤ ਹੈ। ਗੋਇਨਕਾ ਨੇ ਕਿਹਾ,‘‘ਅਸੀਂ ਇਸ ’ਚ ਹਰ ਖੇਤਰ ’ਤੇ ਆਪਣਾ ਵਿਸ਼ੇਸ਼ ਧਿਆਨ ਦੇਵਾਂਗੇ ਤਾਂ ਕਿ ਉਦਯੋਗ ਅਤੇ ਸਰਕਾਰ ਦੇ ਨਾਲ ਮਿਲ ਕੇ ਅਸਈਂ ਇਸ ਦਿਸ਼ਾ ’ਚ ਇਕ ਮਹੱਤਵਪੂਰਨ ਭੂਮਿਕਾ ਅਦਾ ਕਰ ਸਕੀਏ।’’
ਨੀਰਵ ਮੋਦੀ ਤੇ ਮੇਹੁਲ ਚੌਕਸੀ 'ਤੇ ਈ.ਡੀ. ਦਾ ਵੱਡਾ ਐਕਸ਼ਨ, ਜ਼ਬਤ ਕੀਤੀ 218 ਕਰੋੜ ਰੁਪਏ ਦੀ ਜਾਇਦਾਦ
NEXT STORY