ਨਵੀਂ ਦਿੱਲੀ—ਕਣਕ ਕਿਸਾਨਾਂ ਨੂੰ ਰਾਹਤ ਦੇਣ ਲਈ ਸਰਕਾਰ ਕਈ ਕਦਮ ਚੁੱਕ ਰਹੀ ਹੈ। ਪਿਛਲੇ ਹਫਤੇ ਸਰਕਾਰ ਨੇ ਕਣਕ ਦੀ ਡਿਊਟੀ ਵਧਾਈ ਹੈ। ਇਸ ਦੇ ਇਲਾਵਾ ਸਰਕਾਰ ਨੇ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਕਣਕ ਕਿਸਾਨਾਂ ਨੂੰ ਇਕ ਹੋਰ ਰਾਹਤ ਦਿੱਤੀ ਹੈ। ਸਰਕਾਰ ਨੇ ਇਨ੍ਹਾਂ ਸੂਬਿਆਂ 'ਚ ਕਣਕ ਖਰੀਦੀ ਦੇ ਨਿਯਮਾਂ 'ਚ ਢਿੱਲ ਦਿੱਤੀ ਹੈ।
ਸਰਕਾਰ ਹਰਿਆਣਾ, ਰਾਜਸਥਾਨ 90 ਫੀਸਦੀ ਅਤੇ ਪੰਜਾਬ 'ਚ 75 ਫੀਸਦੀ ਚਮਕ ਵਾਲੇ ਕਣਕ ਖਰੀਦੀ ਜਾਵੇਗੀ। ਦਰਅਸਲ ਓਲੇ ਅਤੇ ਬਾਰਿਸ਼ ਦੇ ਕਾਰਨ ਇਨ੍ਹਾਂ ਸੂਬਿਆਂ 'ਚ ਕਣਕ ਦੀ ਫਸਲ ਦੀ ਕੁਆਲਿਟੀ ਖਰਾਬ ਹੋਈ ਸੀ ਜਿਸ ਦੇ ਕਾਰਨ ਸੂਬਾ ਸਰਕਾਰਾਂ ਨੇ ਨਿਯਮਾਂ 'ਚ ਢਿੱਲ ਦੀ ਮੰਗ ਕੀਤੀ ਸੀ। ਦੱਸ ਦੇਈਏ ਕਿ ਹੁਣ ਕਣਕ 'ਤੇ ਇੰਪੋਰਟ ਡਿਊਟੀ ਵਧਾ ਕੇ 40 ਫੀਸਦੀ ਕੀਤੀ ਗਈ ਹੈ। ਪਹਿਲਾਂ ਕਣਕ ਇੰਪੋਰਟ 'ਤੇ 30 ਫੀਸਦੀ ਡਿਊਟੀ ਸੀ।
ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਨਵੀਂ ਅਰਟਿਗਾ, ਜਾਣੋ ਕਿੰਨੀ ਹੈ ਕੀਮਤ
NEXT STORY