ਬਿਜ਼ਨੈੱਸ ਡੈਸਕ : ਜਲਵਾਯੂ ਪਰਿਵਰਤਨ ਹੁਣ ਸਿਰਫ਼ ਭਵਿੱਖ ਦਾ ਖ਼ਤਰਾ ਨਹੀਂ ਰਿਹਾ, ਸਗੋਂ ਇਸ ਦਾ ਸਿੱਧਾ ਅਸਰ ਸਾਡੀਆਂ ਖੇਤਾਂ ਦੀਆਂ ਫ਼ਸਲਾਂ 'ਤੇ ਦਿਖਾਈ ਦੇਣ ਲੱਗਾ ਹੈ। 'ਕਲਾਈਮੇਟ ਟ੍ਰੈਂਡਜ਼' ਦੀ ਇੱਕ ਨਵੀਂ ਰਿਪੋਰਟ ਅਨੁਸਾਰ, ਰਾਤ ਦੇ ਵਧਦੇ ਤਾਪਮਾਨ ਅਤੇ ਮੌਸਮ ਦੇ ਬਦਲਦੇ ਪੈਟਰਨ ਕਾਰਨ ਭਾਰਤ ਵਿੱਚ ਕਣਕ ਦੇ ਉਤਪਾਦਨ 'ਤੇ ਗੰਭੀਰ ਸੰਕਟ ਮੰਡਰਾ ਰਿਹਾ ਹੈ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਦੀ ਲੱਗੀ ਲਾਟਰੀ, ਹੁਣ ਉਮਰ ਦੇ ਨਾਲ ਆਪਣੇ-ਆਪ ਵਧੇਗੀ ਪੈਨਸ਼ਨ, ਜਾਣੋ ਨਵਾਂ ਅਪਡੇਟ
ਰਾਤਾਂ ਦੀ ਗਰਮੀ ਹੈ ਸਭ ਤੋਂ ਵੱਡਾ ਦੁਸ਼ਮਣ
ਰਿਪੋਰਟ ਮੁਤਾਬਕ ਸਭ ਤੋਂ ਵੱਡੀ ਚਿੰਤਾ ਦਿਨ ਦੀ ਗਰਮੀ ਨਹੀਂ, ਸਗੋਂ ਰਾਤਾਂ ਦਾ ਗਰਮ ਹੋਣਾ ਹੈ। ਖੋਜਕਰਤਾ ਮੁਤਾਬਕ ਗੁਜਰਾਤ ਵਰਗੇ ਰਾਜਾਂ ਵਿੱਚ ਰਾਤ ਦਾ ਤਾਪਮਾਨ ਦਿਨ ਦੇ ਮੁਕਾਬਲੇ ਤਿੰਨ ਗੁਣਾ ਤੇਜ਼ੀ ਨਾਲ ਵਧ ਰਿਹਾ ਹੈ। ਜਦੋਂ ਰਾਤ ਨੂੰ ਗਰਮੀ ਜ਼ਿਆਦਾ ਹੁੰਦੀ ਹੈ, ਤਾਂ ਪੌਦੇ ਜ਼ਿਆਦਾ ਸਾਹ ਲੈਂਦੇ ਹਨ ਅਤੇ ਆਪਣੀ ਊਰਜਾ (ਕਾਰਬੋਹਾਈਡ੍ਰੇਟਸ) ਤੇਜ਼ੀ ਨਾਲ ਖ਼ਰਚ ਕਰ ਦਿੰਦੇ ਹਨ। ਇਸ ਕਾਰਨ ਕਣਕ ਦਾ ਦਾਣਾ ਸਹੀ ਢੰਗ ਨਾਲ ਨਹੀਂ ਭਰਦਾ, ਉਹ ਸੁੰਗੜ ਜਾਂਦਾ ਹੈ ਅਤੇ ਉਸ ਦੀ ਗੁਣਵੱਤਾ ਤੇ ਵਜ਼ਨ ਦੋਵੇਂ ਡਿੱਗ ਜਾਂਦੇ ਹਨ।
ਇਹ ਵੀ ਪੜ੍ਹੋ : ਹੋ ਗਿਆ ਕਮਾਲ! ਪੰਜਾਬ ਦੀ ਧਰਤੀ 'ਤੇ ਉਗਾਇਆ ਕਸ਼ਮੀਰੀ ਕੇਸਰ, 12 ਲੱਖ ਰੁਪਏ ਕਿਲੋ ਤੱਕ ਵਿਕ ਰਿਹਾ 'ਲਾਲ ਸੋਨਾ
ਪੰਜਾਬ ਅਤੇ ਹਰਿਆਣਾ 'ਤੇ ਪੈ ਰਿਹਾ ਮਾਰੂ ਅਸਰ
ਦੇਸ਼ ਦਾ 'ਅੰਨ ਭੰਡਾਰ' ਕਹੇ ਜਾਣ ਵਾਲੇ ਪੰਜਾਬ ਅਤੇ ਹਰਿਆਣਾ ਵਿੱਚ ਕਣਕ ਦੀ ਪੈਦਾਵਾਰ ਦੀ ਵਿਕਾਸ ਦਰ ਵਿੱਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ। ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ ਕਿ ਹਰਿਆਣਾ ਵਿੱਚ 1986-1995 ਦਰਮਿਆਨ ਕਣਕ ਦੀ ਦਹਾਕਾ ਵਾਰ ਵਿਕਾਸ ਦਰ 30% ਸੀ, ਜੋ 2015-2025 ਦਰਮਿਆਨ ਘਟ ਕੇ ਮਾਈਨਸ 2.6% ਤੱਕ ਪਹੁੰਚ ਗਈ ਹੈ। ਪੰਜਾਬ ਵਿੱਚ ਵੀ ਅਜਿਹਾ ਹੀ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : 22 ਰੁਪਏ ਸਸਤਾ ਹੋ ਗਿਆ ਪੈਟਰੋਲ-ਡੀਜ਼ਲ, ਜਾਣੋ ਗੁਆਂਢੀ ਮੁਲਕ 'ਚ ਕਿੰਨੀ ਹੋਈ ਤੇਲ ਦੀ ਕੀਮਤ
ਛੋਟੀਆਂ ਹੁੰਦੀਆਂ ਸਰਦੀਆਂ ਅਤੇ ਬੇਮੌਸਮੀ ਬਾਰਸ਼
ਮਾਹਰਾਂ ਅਨੁਸਾਰ ਸਰਦੀਆਂ ਦਾ ਸਮਾਂ ਛੋਟਾ ਹੁੰਦਾ ਜਾ ਰਿਹਾ ਹੈ, ਜਿਸ ਨਾਲ ਕਣਕ ਦੇ ਕੁਦਰਤੀ ਵਿਕਾਸ ਚੱਕਰ 'ਤੇ ਮਾੜਾ ਅਸਰ ਪੈ ਰਿਹਾ ਹੈ। ਫਰਵਰੀ ਦਾ ਮਹੀਨਾ ਸਭ ਤੋਂ ਤੇਜ਼ੀ ਨਾਲ ਗਰਮ ਹੋ ਰਿਹਾ ਹੈ (0.69 ਡਿਗਰੀ ਸੈਲਸੀਅਸ ਪ੍ਰਤੀ ਦਹਾਕਾ)। ਇਸ ਤੋਂ ਇਲਾਵਾ, ਪੱਛਮੀ ਗੜਬੜੀ ਕਾਰਨ ਹੁਣ ਮਾਰਚ-ਅਪ੍ਰੈਲ ਵਿੱਚ ਬੇਮੌਸਮੀ ਬਾਰਸ਼ ਹੁੰਦੀ ਹੈ, ਜੋ ਪੱਕੀ ਹੋਈ ਫ਼ਸਲ ਨੂੰ ਬਰਬਾਦ ਕਰ ਦਿੰਦੀ ਹੈ ਅਤੇ ਦਾਣਿਆਂ ਵਿੱਚ ਫੰਗਲ ਇਨਫੈਕਸ਼ਨ ਦਾ ਖ਼ਤਰਾ ਵਧਾ ਦਿੰਦੀ ਹੈ।
ਇਹ ਵੀ ਪੜ੍ਹੋ : PAN ਬਣਵਾਉਣ ਦੇ ਅੱਜ ਤੋਂ ਬਦਲ ਗਏ ਨਿਯਮ, ਹੁਣ ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨਾਂ ਨਹੀਂ ਬਣੇਗਾ Card
ਭਾਰਤ ਲਈ ਵੱਡੀ ਚੁਣੌਤੀ
ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕਣਕ ਉਤਪਾਦਕ ਦੇਸ਼ ਹੈ, ਜਿਸ ਦੀ ਵਿਸ਼ਵ ਉਤਪਾਦਨ ਵਿੱਚ 14% ਹਿੱਸੇਦਾਰੀ ਹੈ। ਹਰ ਸਾਲ ਲਗਭਗ 107 ਮਿਲੀਅਨ ਟਨ ਕਣਕ ਦੀ ਪੈਦਾਵਾਰ ਹੁੰਦੀ ਹੈ, ਪਰ ਜੇਕਰ ਮੌਸਮ ਦਾ ਇਹ ਵਿਗਾੜ ਜਾਰੀ ਰਿਹਾ, ਤਾਂ ਦੇਸ਼ ਦੀ ਖੁਰਾਕ ਸੁਰੱਖਿਆ ਲਈ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ।
ਇਹ ਵੀ ਪੜ੍ਹੋ : 31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਇਹ ਵੀ ਪੜ੍ਹੋ : 1 ਜੂਨ ਤੋਂ ਬਦਲ ਜਾਣਗੇ ATM ਤੋਂ ਲੈ ਕੇ UPI ਤੱਕ ਸਮੇਤ ਕਈ ਹੋਰ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਤੇਲ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਆਟੋ ਸੈਕਟਰ 'ਚ ਤੇਜ਼ੀ: ਮਾਰੂਤੀ ਅਤੇ ਟਾਟਾ ਦੀ ਹੋਈ ਰਿਕਾਰਡ ਵਿਕਰੀ
NEXT STORY