ਨਵੀਂ ਦਿੱਲੀ—ਵਿੱਤੀ ਸਾਲ 2020 ਦੀ ਪਹਿਲੀ ਤਿਮਾਹੀ 'ਚ ਵਿਪਰੋ ਦੀ ਆਈ.ਟੀ. ਸਰਵਿਸੇਜ਼ ਤੋਂ ਹੋਣ ਵਾਲੀ ਆਮਦਨ 1.6 ਫੀਸਦੀ ਘਟ ਕੇ 14,351.4 ਕਰੋੜ ਰੁਪਏ ਰਹੀ ਹੈ ਜੋ ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ 14,586.5 ਕਰੋੜ ਰੁਪਏ ਸੀ।
ਵਿੱਤੀ ਸਾਲ 2020 ਦੀ ਪਹਿਲੀ ਤਿਮਾਹੀ 'ਚ ਵਿਪਰੋ ਦੀ ਆਈ.ਟੀ.ਸਰਵਿਸੇਜ਼ ਐਬਿਟ 5.5 ਫੀਸਦੀ ਘਟ ਕੇ 2,652 ਕਰੋੜ ਰੁਪਏ ਰਹੀ ਹੈ ਜੋ ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ 2,808 ਕਰੋੜ ਰੁਪਏ ਰਹੀ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਵਿਪਰੋ ਦੀ ਐਬਿਟ ਮਾਰਜਨ 19.3 ਫੀਸਦੀ ਤੋਂ ਘਟ ਕੇ 18.4 ਫੀਸਦੀ 'ਤੇ ਆ ਗਈ ਹੈ। ਉੱਧਰ ਕੰਪਨੀ ਦੀ ਬੀ.ਐੱਫ.ਐੱਸ.ਆਈ. ਬਿਜ਼ਨੈੱਸ ਤੋਂ ਹੋਣ ਵਾਲੀ ਆਮਦਨ ਪਿਛਲੀ ਤਿਮਾਹੀ ਦੇ 4,604 ਕਰੋੜ ਰੁਪਏ ਤੋਂ ਘਟ ਕੇ 4,539.5 ਕਰੋੜ ਰੁਪਏ ਰਹੀ ਹੈ।
ਦਿਵਾਲੀਆ ਹੋ ਰਹੀ RCom ਨੂੰ ਖਰੀਦ ਸਕਦੇ ਹਨ ਮੁਕੇਸ਼ ਅੰਬਾਨੀ
NEXT STORY