ਵੈਨਕੂਵਰ— ਬ੍ਰਿਟਿਸ਼ ਕੋਲੰਬੀਆ (ਬੀ. ਸੀ.) 'ਚ ਗੱਡੀ ਲਈ ਲਾਇਸੈਂਸ ਲੈਣਾ ਹੈ ਤਾਂ ਤੁਹਾਡੇ ਲਈ ਗੁੱਡ ਨਿਊਜ਼ ਹੈ। ਬੀ. ਸੀ. ਰੋਡ ਟੈਸਟ 20 ਜੁਲਾਈ ਤੋਂ ਦੁਬਾਰਾ ਸ਼ੁਰੂ ਕਰਨ ਜਾ ਰਿਹਾ ਹੈ।
ਕੋਰੋਨਾ ਵਾਇਰਸ ਮਹਾਮਾਰੀ ਕਾਰਨ ਆਈ. ਸੀ. ਬੀ. ਸੀ. ਰੋਡ ਟੈਸਟ ਮਾਰਚ ਤੋਂ ਬੰਦ ਸਨ। ਕੋਵਿਡ-19 ਕਾਰਨ ਲਗਭਗ 50,000 ਗੈਰ ਵਪਾਰਕ ਰੋਡ ਟੈਸਟ ਰੱਦ ਕਰਨੇ ਪਏ ਸਨ।
ਬੀ. ਸੀ. ਦੇ ਅਟਾਰਨੀ ਜਨਰਲ ਡੇਵਿਡ ਈਬੀ ਨੇ ਘੋਸ਼ਣਾ ਕੀਤੀ ਹੈ ਕਿ ਗੈਰ-ਵਪਾਰਕ ਡਰਾਈਵਰਾਂ ਲਈ ਆਈ. ਸੀ. ਬੀ. ਸੀ. ਰੋਡ ਟੈਸਟ 20 ਜੁਲਾਈ ਨੂੰ ਦੁਬਾਰਾ ਸ਼ੁਰੂ ਹੋਣਗੇ। ਉਨ੍ਹਾਂ ਕਿਹਾ, ''ਡਰਾਈਵਰਾਂ ਨੂੰ ਮੇਰੀ ਸਲਾਹ ਹੈ ਕਿ“ਟੈਸਟ ਲਈ ਤਿਆਰ ਰਹੋ। ਜੇਕਰ ਤੁਸੀਂ ਇਸ ਟੈਸਟ 'ਚ ਫੇਲ੍ਹ ਹੋ ਜਾਂਦੇ ਹੋ, ਤਾਂ ਤੁਹਾਨੂੰ ਲੰਮਾ ਇੰਤਜ਼ਾਰ ਕਰਨਾ ਪਵੇਗਾ।''
ਗੌਰਤਲਬ ਹੈ ਕਿ ਸਾਲ 2019 'ਚ ਬੀ. ਸੀ. ਹਰ ਮਹੀਨੇ ਲਗਭਗ 20,800 ਰੋਡ ਟੈਸਟ ਕਰਾ ਰਿਹਾ ਸੀ, ਜਿਨ੍ਹਾਂ 'ਚ ਤਕਰੀਬਨ 9,500 ਫੁਲ ਲਾਇਸੈਂਸ ਅਤੇ 8,890 ਨਵੇਂ ਲਰਨਰ ਲਈ ਹੋ ਰਹੇ ਸਨ। ਈਬੀ ਨੇ ਕਿਹਾ ਕਿ ਜਿਨ੍ਹਾਂ ਡਰਾਈਵਰਾਂ ਦੀ ਮਾਰਚ 'ਚ ਪ੍ਰੀਖਿਆ ਰੱਦ ਹੋ ਗਈ ਸੀ, ਉਨ੍ਹਾਂ ਨੂੰ ਇਸ ਹਫਤੇ ਆਈ. ਸੀ. ਬੀ. ਸੀ. ਤੋਂ ਇਕ ਕਾਲ ਆਵੇਗੀ ਅਤੇ ਉਨ੍ਹਾਂ ਦੀ ਵਾਰੀ ਪਹਿਲਾਂ ਆਵੇਗੀ। ਡਰਾਈਵਰਾਂ ਨੂੰ ਮੈਡੀਕਲ-ਗਰੇਡ ਦੇ ਮਾਸਕ ਪਾਉਣ ਦੀ ਵੀ ਜ਼ਰੂਰਤ ਹੋਵੇਗੀ ਜੋ ਆਈ. ਸੀ. ਬੀ. ਸੀ ਵੱਲੋਂ ਪ੍ਰਦਾਨ ਕੀਤੇ ਜਾਣਗੇ।
ਕਿਊਬਿਕ 'ਚ ਸ਼ਰਾਬ ਦੇ ਠੇਕੇ ਤੇ ਕਲੱਬ ਹੋਣਗੇ ਬੰਦ? ਜਾਣੋ ਕੀ ਬੋਲੇ ਮੰਤਰੀ
NEXT STORY