ਓਟਾਵਾ— ਓਂਟਾਰੀਓ ਤੇ ਕਿਊਬਿਕ 'ਚ ਜਿੱਥੇ ਹੁਣ ਵੀ ਬਾਕੀ ਸੂਬਿਆਂ ਨਾਲੋਂ ਵੱਧ ਮਾਮਲੇ ਦਰਜ ਹੋ ਰਹੇ ਹਨ, ਉੱਥੇ ਹੀ ਨੋਵਾ ਸਕੋਟੀਆ 'ਚ ਲਗਾਤਾਰ ਤੀਜੇ ਦਿਨ ਕੋਵਿਡ-19 ਦਾ ਕੋਈ ਮਾਮਲਾ ਨਹੀਂ ਆਇਆ ਹੈ।
ਨੋਵਾ ਸਕੋਟੀਆ 'ਚ ਮੌਜੂਦਾ ਸਮੇਂ ਸਿਰਫ 3 ਮਾਮਲੇ ਸਰਗਰਮ ਹਨ। ਸੂਬੇ 'ਚ ਕੋਵਿਡ-19 ਦਾ ਨਵਾਂ ਮਾਮਲਾ ਵੀਰਵਾਰ ਆਇਆ ਨੂੰ ਸੀ। ਹੁਣ ਤੱਕ ਨੋਵਾ ਸਕੋਟੀਆ 'ਚ 54,910 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂ ਕਿ 1,064 ਪਾਜ਼ੀਟਿਵ ਅਤੇ ਹੁਣ ਤੱਕ ਸੂਬੇ 'ਚ 63 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸੂਬੇ ਨੇ ਕਿਹਾ ਕਿ ਹੁਣ ਤੱਕ ਕੋਵਿਡ-19 ਦੇ ਮਾਮਲੇ 10 ਸਾਲ ਤੋਂ ਲੈ ਕੇ 90 ਸਾਲ ਦੀ ਉਮਰ ਦੇ ਦਰਜ ਹੋਏ ਹਨ। ਇਸ ਤੋਂ ਇਲਾਵਾ 998 ਕੋਰੋਨਾ ਵਾਇਰਸ ਮਰੀਜ਼ ਇਸ ਬਿਮਾਰੀ ਤੋਂ ਠੀਕ ਹੋਏ ਹਨ। ਦੋ ਮਰੀਜ਼ ਜਿਨ੍ਹਾਂ 'ਚ ਕੋਈ ਲੱਛਣ ਨਾ ਹੋਣ ਕਾਰਨ ਹੁਣ ਠੀਕ ਮੰਨੇ ਜਾ ਰਹੇ ਹਨ, ਉਹ ਹਾਲੇ ਹਸਪਤਾਲ 'ਚ ਨਿਗਰਾਨੀ ਅਧੀਨ ਹਨ। ਨੋਵਾ ਸਕੋਟੀਆ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ, ਜਿਸ ਕਿਸੇ ਨੂੰ ਵੀ ਕੋਰੋਨਾ ਵਾਇਰਸ ਦਾ ਕੋਈ ਲੱਛਣ ਲੱਗਦਾ ਹੈ, ਉਹ ਜਾਂਚ ਜ਼ਰੂਰ ਕਰਵਾਉਣ। ਉੱਥੇ ਹੀ, ਨਿਊ ਬਰਨਸਵਿਕ 'ਚ ਕੋਰੋਨਾ ਵਾਇਰਸ ਦਾ ਸਿਰਫ 1 ਕਿਰਿਆਸ਼ੀਲ ਮਾਮਲਾ ਹੈ, ਐਤਵਾਰ ਨੂੰ ਹਸਪਤਾਲ 'ਚ ਕੋਈ ਮਰੀਜ਼ ਦਾਖਲ ਨਹੀਂ ਸੀ।
ਟੋਰਾਂਟੋ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਇੰਨੇ ਹੋਰ ਹੋਏ ਬਿਮਾਰ
NEXT STORY