ਟੋਰਾਂਟੋ : ਵਿਸ਼ਵ ਭਰ ਵਿਚ ਪੁਲਸ ਪ੍ਰਣਾਲੀ ਵਿਚ ਸੁਧਾਰਾਂ ਦੀ ਉੱਠ ਰਹੀ ਮੰਗ ਵਿਚਕਾਰ ਟੋਰਾਂਟੋ ਮੇਅਰ ਜੌਹਨ ਟੋਰੀ, ਸ਼ਹਿਰ ਦੀ ਪੁਲਸ ਪ੍ਰਣਾਲੀ ਵਿਚ ਕਈ ਤਬਦੀਲੀਆਂ ਕਰਨ ਦੀ ਮੰਗ ਲੈ ਕੇ ਜਲਦ ਹੀ ਕੌਂਸਲ 'ਚ ਇਕ ਪ੍ਰਸਤਾਵ ਪੇਸ਼ ਕਰਨ ਜਾ ਰਹੇ ਹਨ। ਇਸ ਵਿਚ ਇਕ ਨਵੀਂ ਗੈਰ-ਪੁਲਸ ਟੀਮ ਦਾ ਗਠਨ ਕਰਨ ਦੀ ਵੀ ਸਿਫਾਰਸ਼ ਸ਼ਾਮਲ ਹੈ, ਜਿਸ ਕੋਲ ਹਥਿਆਰ ਨਹੀਂ ਹੋਣਗੇ।
ਟੋਰੀ ਨੇ ਪ੍ਰਸਤਾਵਿਤ ਸੁਧਾਰਾਂ ਦੀ ਸੂਚੀ ਵੀਰਵਾਰ ਸਵੇਰੇ ਪ੍ਰਗਟ ਕੀਤੀ। ਇਸ ਪ੍ਰਸਤਾਵ 'ਤੇ 29 ਜੂਨ ਨੂੰ ਸਿਟੀ ਕੌਂਸਲ ਵਿਚ ਚਰਚਾ ਕੀਤੀ ਜਾਏਗੀ।
ਉਨ੍ਹਾਂ ਪ੍ਰਸਤਾਵ ਵਿਚ ਕਿਹਾ ਹੈ ਕਿ ਹਾਲ ਹੀ ਦੇ ਹਫ਼ਤਿਆਂ ਵਿਚ ਟੋਰਾਂਟੋ ਅਤੇ ਦੁਨੀਆ ਭਰ ਵਿਚ ਲੋਕ ਪੁਲਸ ਪ੍ਰਣਾਲੀ ਖਿਲਾਫ ਆਵਾਜ਼ ਉਠਾ ਰਹੇ ਹਨ ਅਤੇ ਖਾਸ ਕਰਕੇ ਨਸਲਵਾਦ ਖ਼ਤਮ ਕਰਨ ਦੀ ਮੰਗ ਕਰ ਰਹੇ ਹਨ। ਟੋਰਾਂਟੋ ਮੇਅਰ ਜੌਹਨ ਟੋਰੀ ਦਾ ਕਹਿਣਾ ਹੈ ਕਿ ਪੁਲਸ ਸੇਵਾ ਵਿਚ ਵਿਵਸਥਾਵਾਦੀ ਨਸਲਵਾਦ ਨੂੰ ਬਾਹਰ ਕੱਢਣ ਅਤੇ ਮੌਜੂਦਾ ਮਾਡਲ ਨੂੰ ਠੀਕ ਕਰਨ ਦੀ ਜ਼ਰੂਰਤ ਹੈ, ਬੇਸ਼ੱਕ ਕੁਝ ਮਾਮਲਿਆਂ ਵਿਚ ਪੁਲਸ ਬਿਲਕੁਲ ਸਹੀ ਹੈ। ਗੌਰਤਲਬ ਹੈ ਕਿ ਅਮਰੀਕਾ ਵਿਚ ਪੁਲਸ ਅਧਿਕਾਰੀ ਦੀ ਬੇਰਿਹਮੀ ਕਾਰਨ ਜਾਰਜ ਫਲਾਈਡ ਦੀ ਹੋਈ ਮੌਤ ਪਿੱਛੋਂ ਕੈਨੇਡਾ ਭਰ ਵਿਚ ਵੀ ਪੁਲਸ ਪ੍ਰਣਾਲੀ ਖਿਲਾਫ ਜਗ੍ਹਾ-ਜਗ੍ਹਾ ਪ੍ਰਦਰਸ਼ਨ ਹੋ ਰਹੇ ਹਨ। ਲੋਕ ਪੁਲਸ ਨੂੰ ਦਿੱਤੇ ਜਾ ਰਹੇ ਵਾਧੂ ਫੰਡਾਂ ਵਿਚ ਕਟੌਤੀ ਦੀ ਮੰਗ ਕਰ ਰਹੇ ਹਨ, ਤਾਂ ਜੋ ਇਨ੍ਹਾਂ ਦਾ ਇਸਤੇਮਾਲ ਸਮਾਜਿਕ ਕੰਮ ਵਿਚ ਜ਼ਿਆਦਾ ਹੋ ਸਕੇ, ਜਿੱਥੇ ਇਸ ਦੀ ਲੋੜ ਹੈ।
ਹੁਣ ਕਿਊਬਿਕ ਰੋਜ਼ਾਨਾ ਨਹੀਂ ਪ੍ਰਕਾਸ਼ਤ ਕਰੇਗਾ COVID-19 ਡਾਟਾ
NEXT STORY