ਚੰਡੀਗੜ੍ਹ (ਕੁਲਦੀਪ)-ਸਿਹਤ ਵਿਭਾਗ ਪੰਜਾਬ ਭਾਵੇਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਦਾ ਹੈ ਪਰ ਮੋਹਾਲੀ ਦੇ ਫੇਜ਼-6 ਸਥਿਤ ਸਿਵਲ ਹਸਪਤਾਲ ਵਿਚ ਲੋਕਾਂ ਨੂੰ ਉੱਚਿਤ ਸਹੂਲਤਾਂ ਨਾ ਮਿਲਣਾ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ। ਅਲਟਰਾਸਾਊਂਡ ਲਈ ਮਿਲ ਰਹੀ ਲੰਮੀ ਤਰੀਕ ਕਹਿਣ ਨੂੰ ਤਾਂ ਇਸ ਸਿਵਲ ਹਸਪਤਾਲ ਵਿਚ ਵਿਭਾਗ ਵਲੋਂ ਵੱਖਰੇ ਤੌਰ ’ਤੇ ਜੱਚਾ-ਬੱਚਾ ਹਸਪਤਾਲ ਵੀ ਬਣਾਇਆ ਗਿਆ ਹੈ ਪਰ ਗਰਭਵਤੀ ਔਰਤਾਂ ਦੀ ਜਾਂਚ ਲਈ ਅਲਟਰਾਸਾਊਂਡ ਨਹੀਂ ਹੋ ਰਹੇ ਹਨ, ਜਿਸ ਕਾਰਨ ਗਰਭਵਤੀ ਔਰਤਾਂ ਵਿਚ ਭਾਰੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ। ਹਸਪਤਾਲ ਵਿਚ ਆਉਣ ਵਾਲੀਆਂ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਸਪਤਾਲ ਦੇ ਡਾਕਟਰਾਂ ਵਲੋਂ ਅਲਟਰਾਸਾਊਂਡ ਦੀ ਲੰਮੀ ਤਰੀਕ ਦੇ ਕੇ ਘਰ ਭੇਜ ਦਿੱਤਾ ਜਾਂਦਾ ਹੈ। ਹਸਪਤਾਲ ਵਿਚ ਸ਼ੁੱਕਰਵਾਰ ਨੂੰ ਅਲਟਰਾਸਾਊਂਡ ਕਰਵਾਉਣ ਆਈ ਰੁਪਿੰਦਰ ਕੌਰ ਨਿਵਾਸੀ ਪਿੰਡ ਸਿਕੰਦਰਪੁਰ, ਕਸਬਾ ਕੁਰਾਲੀ ਦੀ ਵਸਨੀਕ ਲਵਪ੍ਰੀਤ ਕੌਰ, ਪਿੰਕੀ ਤੇ ਹੋਰ ਕਈ ਔਰਤਾਂ ਨੇ ਦੱਸਿਆ ਕਿ ਹਸਪਤਾਲ ਵਿਚ ਉਹ ਦੋ ਦਿਨਾਂ ਤੋਂ ਅਲਟਰਾਸਾਊਂਡ ਕਰਵਾਉਣ ਲਈ ਚੱਕਰ ਕੱਟ ਰਹੀਆਂ ਸਨ। ਅੱਜ ਹਸਪਤਾਲ ਵਿਚ ਰੇਡੀਓ ਡਾਇਗਨੋਸਿਸ ਦੇ ਐੱਮ. ਡੀ. ਡਾ. ਵਿਜੇ ਭਗਤ ਮੌਜੂਦ ਸਨ ਪਰ ਕੁਝ ਸਮੇਂ ਤਕ ਹਸਪਤਾਲ ਵਿਚ ਰਹਿਣ ਤੋਂ ਬਾਅਦ ਉਹ ਇਹ ਕਹਿ ਕੇ ਚਲੇ ਗਏ ਕਿ ਉਨ੍ਹਾਂ ਦੀ ਟੀਮ ਤਾਂ ਹਸਪਤਾਲਾਂ ਵਿਚ ਛਾਪੇਮਾਰੀ ਕਰਨ ਜਾ ਰਹੀ ਹੈ। ਜਿਹੜੀਆਂ ਔਰਤਾਂ ਦੇ ਅਲਟਰਾਸਾਊਂਡ ਹੋਣੇ ਸਨ, ਉਨ੍ਹਾਂ ਨੂੰ 1 ਅਪ੍ਰੈਲ ਦੀ ਤਰੀਕ ਦੇ ਕੇ ਵਾਪਸ ਭੇਜ ਦਿੱਤਾ ਗਿਆ। ਔਰਤਾਂ ਦਾ ਕਹਿਣਾ ਸੀ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਤੁਰੰਤ ਅਲਟਰਾਸਾਊਂਡ ਕਰਵਾਉਣ ਲਈ ਕਿਹਾ ਸੀ ਕਿਉਂਕਿ ਉਨ੍ਹਾਂ ਨੂੰ ਪ੍ਰੇਸ਼ਾਨੀ ਆ ਰਹੀ ਸੀ ਪਰ ਹੁਣ ਉਨ੍ਹਾਂ ਨੂੰ ਜਾਂ ਤਾਂ 15 ਦਿਨ ਇੰਤਜ਼ਾਰ ਕਰਨਾ ਪਵੇਗਾ ਜਾਂ ਪ੍ਰਾਈਵੇਟ ਤੌਰ ’ਤੇ ਮਹਿੰਗਾ ਅਲਟਰਾਸਾਊਂਡ ਕਰਵਾਉਣਾ ਪਵੇਗਾ। ਉਨ੍ਹਾਂ ਸਿਹਤ ਵਿਭਾਗ ਦੇ ਮੰਤਰੀ ਕੋਲੋਂ ਮੰਗ ਕੀਤੀ ਕਿ ਹਸਪਤਾਲ ਵਿਚ ਅਲਟਰਾਸਾਊਂਡ ਕਰਨ ਵਾਲੇ ਡਾਕਟਰ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ। ਇਕ ਡਾਕਟਰ ਬਣ ਗਿਆ ਐੱਸ. ਐੱਮ. ਓ., ਇਕ ਛੁੱਟੀ ’ਤੇ ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਕ ਅਲਟਰਾਸਾਊਂਡ ਕਰਨ ਵਾਲੇ ਡਾ. ਵਿਜੇ ਭਗਤ ਹੁਣ ਐੱਸ. ਐੱਮ. ਓ. ਬਣ ਚੁੱਕੇ ਹਨ ਪਰ ਫਿਰ ਵੀ ਉਹ ਕੁਝ ਸਮੇਂ ਲਈ ਹਸਪਤਾਲ ਵਿਚ ਇਹ ਡਿਊਟੀ ਨਿਭਾਅ ਰਹੇ ਹਨ। ਇਕ ਮਹਿਲਾ ਡਾਕਟਰ ਇਸ ਡਿਊਟੀ ’ਤੇ ਤਾਇਨਾਤ ਕੀਤੀ ਗਈ ਸੀ ਜੋ ਕਿ ਛੁੱਟੀ ’ਤੇ ਚਲੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਹਸਪਤਾਲ ਵਿਚ ਘੱਟੋ-ਘੱਟ ਇਕ ਡਾਕਟਰ ਤਾਂ ਹੋਣਾ ਜ਼ਰੂਰੀ ਸੀ ਅਲਟਰਾਸਾਊਂਡ ਕਰਨ ਲਈ। ਸਿਵਲ ਸਰਜਨ ਮੰਗ ਰਹੇ ਔਰਤਾਂ ਤੋਂ ਸਹਿਯੋਗ ਹੈਰਾਨੀ ਦੀ ਗੱਲ ਇਹ ਰਹੀ ਕਿ ਜਦੋਂ ਇਸ ਸਬੰਧੀ ਸਿਵਲ ਸਰਜਨ ਮੋਹਾਲੀ ਡਾ. ਰੀਟਾ ਭਾਰਦਵਾਜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਲਟਰਾਸਾਊਂਡ ਵਾਲੀ ਡਾਕਟਰ ਛੁੱਟੀ ’ਤੇ ਹਨ ਅਤੇ ਡਾ. ਵਿਜੇ ਭਗਤ ਐੱਸ. ਐੱਮ. ਓ. ਬਣ ਗਏ ਹਨ। ਇਸ ਲਈ ਹਸਪਤਾਲ ਵਿਚ ਅਲਟਰਾਸਾਊਂਡ ਦੀ ਸਮੱਸਿਆ ਆ ਰਹੀ ਹੈ। ਡਾ. ਭਗਤ ਅੱਜ ਆਪਣੀ ਟੀਮ ਸਮੇਤ ਦੂਜੇ ਹਸਪਤਾਲਾਂ ਵਿਚ ਚੈਕਿੰਗ ਕਰਨ ਗਏ ਹਨ, ਇਸ ਲਈ ਸਮੱਸਿਆ ਆਈ ਹੈ। ਅਲਟਰਾਸਾਊਂਡ ਕਰਵਾਉਣ ਵਾਲੀਆਂ ਔਰਤਾਂ ਨੂੰ ਵੀ ਹਸਪਤਾਲ ਨਾਲ ਥੋਡ਼੍ਹਾ ਸਹਿਯੋਗ ਕਰਨਾ ਚਾਹੀਦਾ ਹੈ। ਫੋਟੋ
ਤਿੰਨ ਧੀਆਂ ਦਾ ਜਨਮ ਦਿਨ ਮਨਾ ਕੇ ਕੁੱਖ ’ਚ ਕਤਲ ਕਰਨ ਵਾਲਿਆਂ ਨੂੰ ਮਾਰਿਆ ‘ਥੱਪੜ’
NEXT STORY