ਮਾਛੀਵਾੜਾ ਸਾਹਿਬ (ਟੱਕਰ) : ਸਹਿਕਾਰਤਾ ਵਿਭਾਗ ਵੱਲੋਂ ਖੇਤੀਬਾੜੀ ਸਹਿਕਾਰੀ ਸਭਾਵਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਲਈ ਜੋ ਨਵੀਂ ਪਾਲਿਸੀ ਲਾਗੂ ਕੀਤੀ ਗਈ ਹੈ, ਉਸ ’ਚ ਕਿਸਾਨਾਂ ਲਈ ਜੋ ਸ਼ਰਤਾਂ ਹਨ, ਉਹ ਬੇਹੱਦ ਮਾਰੂ ਹਨ। ਸਹਿਕਾਰਤਾ ਵਿਭਾਗ ਵੱਲੋਂ ਜੋ ਖੇਤੀਬਾੜੀ ਸਭਾਵਾਂ ਨੂੰ ਪੱਤਰ ਭੇਜਿਆ ਗਿਆ ਹੈ, ਉਸ ’ਚ ਪਹਿਲਾਂ ਕਿਸਾਨ ਨੂੰ ਕਰਜ਼ਾ ਲੈਣ ਲਈ ਆਪਣੀ ਜ਼ਮੀਨ ਗਿਰਵੀ ਨਹੀਂ ਸੀ ਰੱਖਣੀ ਪੈਂਦੀ ਪਰ ਹੁਣ ਜੇਕਰ ਕਿਸਾਨ 2 ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਲਵੇਗਾ ਤਾਂ ਉਸ ਨੂੰ ਜ਼ਮੀਨ ਗਿਰਵੀ ਰੱਖਣੀ ਪਵੇਗੀ ਤੇ ਫ਼ਰਦ ਉੱਪਰ ਹੱਦ ਕਰਜ਼ੇ ਦੀ ਐਂਟਰੀ ਦਰਜ ਹੋਵੇਗੀ। ਇਸ ਤੋਂ ਇਲਾਵਾ ਪਹਿਲਾਂ ਕਿਸਾਨਾਂ ਨੂੰ 1 ਲੱਖ ਰੁਪਏ ਦਾ ਹੱਦ ਕਰਜ਼ਾ ਲੈਣ ਲਈ ਸਹਿਕਾਰਤਾ ਵਿਭਾਗ ਕੋਲ ਹਿੱਸੇ ਵਜੋਂ 3 ਹਜ਼ਾਰ ਰੁਪਏ ਜਮ੍ਹਾਂ ਕਰਵਾਉਣੇ ਪੈਂਦੇ ਸਨ ਪਰ ਹੁਣ ਇਸ ਨੂੰ ਦੁੱਗਣਾ ਕਰ ਕੇ ਛੋਟੇ ਕਿਸਾਨਾਂ ਲਈ 6 ਹਜ਼ਾਰ ਰੁਪਏ ਅਤੇ ਵੱਡੇ ਕਿਸਾਨਾਂ ਲਈ 9 ਹਜ਼ਾਰ ਰੁਪਏ ਦੀ ਸ਼ਰਤ ਲਾਗੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਵੱਡੇ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ, ਇਨ੍ਹਾਂ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ
ਸਹਿਕਾਰਤਾ ਵਿਭਾਗ ਦੇ ਪਹਿਲੇ ਨਿਯਮਾਂ ’ਚ ਕਰਜ਼ਾ ਲੈਣ ਵਾਲੇ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਸੀ ਅਤੇ ਵਿਆਜ ਦਰ ਵੀ ਘੱਟ ਸੀ ਪਰ ਹੁਣ ਜੋ ਨਵੇਂ ਨਿਯਮ ਲਾਗੂ ਹੋਏ ਹਨ, ਉਸ ’ਚ 3 ਲੱਖ ਰੁਪਏ ਤੋਂ ਵੱਧ ਕਰਜ਼ਾ ਲੈਣ ਵਾਲੇ ਕਿਸਾਨ ਨੂੰ ਨਿੱਜੀ ਬੈਂਕਾਂ ਤੋਂ ਵੀ ਵੱਧ 11 ਫ਼ੀਸਦੀ ਵਿਆਜ ਦੇਣਾ ਪਵੇਗਾ। ਇਸ ’ਚ ਇਕ ਹੋਰ ਸ਼ਰਤ ਲਾਗੂ ਕੀਤੀ ਗਈ ਹੈ ਕਿ ਜੇਕਰ ਛੋਟਾ ਕਿਸਾਨ ਜਿਸ ਨੇ ਹੋਰ ਬੈਂਕ ਤੋਂ ਵੀ 3 ਲੱਖ ਰੁਪਏ ਤੋਂ ਸਬਸਿਡੀ ਵਾਲਾ ਕਰਜ਼ਾ ਲਿਆ ਹੋਇਆ ਹੈ, ਹੁਣ ਉਸ ਨੂੰ ਖੇਤੀਬਾੜੀ ਸਹਿਕਾਰੀ ਸਭਾ ਤੋਂ ਕਰਜ਼ਾ ਲੈਣ ਸਮੇਂ ਸਬਸਿਡੀ ਦਾ ਲਾਭ ਨਹੀਂ ਮਿਲੇਗਾ ਅਤੇ ਉਹ ਇਕ ਥਾਂ ’ਤੇ ਹੀ ਸਬਸਿਡੀ ਦਾ ਲਾਭ ਲੈ ਸਕੇਗਾ।
ਇਹ ਵੀ ਪੜ੍ਹੋ : ਪੰਜਾਬ 'ਚ 3 ਦਿਨ ਅਸਮਾਨੀ ਬਿਜਲੀ ਤੇ ਤੂਫ਼ਾਨ ਦਾ ਖ਼ਤਰਾ, ਇਨ੍ਹਾਂ 3 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ ਜਾਰੀ
ਨਵੀਂ ਪਾਲਿਸੀ ਅਨੁਸਾਰ ਬਣਨਗੇ ਸਾਰੇ ਕਿਸਾਨਾਂ ਦੇ ਹੱਦ ਕਰਜ਼ੇ
ਖੇਤੀਬਾੜੀ ਵਿਭਾਗ ਨਾਲ ਸਬੰਧਿਤ ਅਧਿਕਾਰੀਆਂ ਨੇ ਦੱਸਿਆ ਕਿ ਸਹਿਕਾਰਤਾ ਵਿਭਾਗ ਦੇ ਹੁਕਮ ਹਨ ਕਿ ਜਿਹੜੇ ਪੁਰਾਣੇ ਕਿਸਾਨਾਂ ਨੇ ਹੱਦ ਕਰਜ਼ਾ ਚੁੱਕਿਆ ਹੋਇਆ ਹੈ, ਉਨ੍ਹਾਂ ਦੇ ਹੁਣ ਨਵੇਂ ਹੱਦ ਕਰਜ਼ੇ ਨਵੀਂ ਪਾਲਿਸੀ ਅਨੁਸਾਰ ਤਿਆਰ ਕੀਤੇ ਜਾਣ। ਜੇਕਰ ਕਿਸੇ ਨਵੇਂ ਕਿਸਾਨ ਨੇ ਖੇਤੀਬਾੜੀ ਸਭਾ ਤੋਂ ਕਰਜ਼ਾ ਲੈਣਾ ਹੈ, ਉਸ ਲਈ ਵੀ ਨਵੀਂ ਪਾਲਿਸੀ ਲਾਗੂ ਹੋਵੇਗੀ। ਜਾਣਕਾਰੀ ਅਨੁਸਾਰ 2 ਲੱਖ ਰੁਪਏ ਤੱਕ ਕਰਜ਼ਾ ਚੁੱਕਣ ਵਾਲੇ ਕਿਸਾਨ ਖੇਤੀਬਾੜੀ ਸਭਾਵਾਂ ’ਚ ਬਹੁਤ ਹੀ ਘੱਟ ਹਨ, ਜਦੋਂ ਕਿ ਜ਼ਿਆਦਾਤਰ ਕਿਸਾਨਾਂ ਵੱਲੋਂ ਵੱਧ ਕਰਜ਼ਾ ਚੁੱਕਿਆ ਹੋਇਆ ਹੈ। ਨਵੀਂ ਪਾਲਿਸੀ ਤਹਿਤ ਇਨ੍ਹਾਂ ਸਾਰੇ ਕਿਸਾਨਾਂ ’ਤੇ ਵਾਧੂ ਵਿਆਜ, ਵਾਧੂ ਹਿੱਸਿਆਂ ਦਾ ਬੋਝ ਤਾਂ ਪਵੇਗਾ ਹੀ, ਹੁਣ ਉਨ੍ਹਾਂ ਦੀ ਜ਼ਮੀਨ ਖੇਤੀਬਾੜੀ ਵਿਭਾਗ ਕੋਲ ਗਿਰਵੀ ਵੀ ਹੋਵੇਗੀ ਜਦਕਿ ਪਹਿਲਾਂ ਇਹ ਸ਼ਰਤ ਨਹੀਂ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਤਾਜਪੋਸ਼ੀ ਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਪੁੱਜੇ ਪਰਗਟ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਟੇਕਿਆ ਮੱਥਾ (ਤਸਵੀਰਾਂ)
NEXT STORY