ਨਵੀਂ ਦਿੱਲੀ (ਭਾਸ਼ਾ) – ਇਕਵਿਟੀ ਮਿਊਚਲ ਫੰਡਾਂ ’ਚ ਮਈ 2021 ਦੌਰਾਨ 10,000 ਕਰੋੜ ਰੁਪਏ ਤੋਂ ਵੱਧ ਦੀ ਸ਼ੁੱਧ ਆਮਦ ਹੋਈ, ਜਿਸ ਨਾਲ ਇਹ ਲਗਾਤਾਰ ਤੀਜਾ ਮਹੀਨਾ ਰਿਹਾ ਜਦੋਂ ਸ਼ੁੱਧ ਨਿਵੇਸ਼ ਦੇਖਣ ਨੂੰ ਮਿਲਿਆ। ਐਸੋਸੀਏਸ਼ਨ ਆਫ ਮਿਊਚਲ ਫੰਡਸ ਇਨ ਇੰਡੀਆ ਦੇ ਅੰਕੜਿਆਂ ਮੁਤਾਬਕ ਇਸ ਤੋਂ ਪਹਿਲਾਂ ਅਪ੍ਰੈਲ ’ਚ 3,437 ਕਰੋੜ ਰੁਪਏ ਅਤੇ ਮਾਰਚ ’ਚ 9,115 ਕਰੋੜ ਰੁਪਏ ਦੀ ਸ਼ੁੱਧ ਆਮਦ ਹੋਈ ਸੀ। ਦੂਜੇ ਪਾਸੇ ਮਾਰਚ ਤੋਂ ਪਹਿਲਾਂ ਇਕਵਿਟੀ ਯੋਜਨਾਵਾਂ ’ਚ ਜੁਲਾਈ 2020 ਤੋਂ ਫਰਵਰੀ 2021 ਤੱਕ ਲਗਾਤਾਰ ਅੱਠ ਮਹੀਨਿਆਂ ਤੱਕ ਸ਼ੁੱਧ ਨਿਕਾਸੀ ਦੇਖੀ ਗਈ।
ਨਿਵੇਸ਼ਕਾਂ ਨੇ ਪਿਛਲੇ ਮਹੀਨੇ ਕਰਜ਼ਾ ਮਿਊਚਲ ਫੰਡ ’ਚੋਂ 44,512 ਕਰੋੜ ਰੁਪਏ ਕੱਢੇ ਜਦ ਕਿ ਅਪ੍ਰੈਲ ’ਚ ਇਕ ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋਇਆ ਸੀ। ਕੁਲ ਮਿਲਾ ਕੇ ਮਿਊਚਲ ਫੰਡ ਉਦਯੋਗ ਨੇ ਸਮੀਖਿਆ ਅਧੀਨ ਮਿਆਦ ਦੌਰਾਨ ਸਾਰੇ ਸੈਗਮੈਂਟਸ ’ਚ 38,602 ਕਰੋੜ ਰੁਪਏ ਦੀ ਨਿਕਾਸੀ ਦੇਖੀ ਜਦ ਕਿ ਅਪ੍ਰੈਲ ’ਚ 92,906 ਕਰੋੜ ਰੁਪਏ ਦੀ ਆਮਦ ਹੋਈ ਸੀ। ਅੰਕੜਿਆਂ ਮੁਤਾਬਕ ਮਈ ’ਚ ਇਕਵਿਟੀ ਅਤੇ ਇਕਵਿਟੀ ਨਾਲ ਜੁੜੀਆਂ ਓਪਨ ਐਂਡੇਡ ਯੋਜਨਾਵਾਂ ’ਚ 10,83 ਕਰੋੜ ਰੁਪਏ ਦੀ ਆਮਦ ਹੋਈ। ਇਕਵਿਟੀ ਲਿੰਕਡ ਸੇਵਿੰਗ ਸਕੀਮ (ਈ. ਐੱਲ. ਐੱਸ. ਐੱਸ.) ਨੂੰ ਛੱਡ ਕੇ ਸਾਰੀਆਂ ਇਕਵਿਟੀ ਯੋਜਨਾਵਾਂ ’ਚ ਪਿਛਲੇ ਮਹੀਨੇ ਆਮਦ ਦੇਖੀ ਗਈ।
ਟਾਟਾ ਡਿਜੀਟਲ ਹੈਲਥਕੇਅਰ ਸਟਾਰਟਅਪ 1Mg 'ਚ ਖ਼ਰੀਦੇਗੀ ਹਿੱਸੇਦਾਰੀ
NEXT STORY