ਮੁੰਬਈ—ਅਰਥਵਿਵਸਥਾ 'ਚ ਸੁਸਤੀ ਅਤੇ ਨਿੱਜੀ ਨਿਵੇਸ਼ 'ਚ ਕਮੀ ਨੂੰ ਦੇਖਦੇ ਹੋਏ ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਨੇ ਇਸ ਮਹੀਨੇ ਕੀਤੀ ਗਈ ਮੌਦਰਿਕ ਨੀਤੀ ਸਮੀਖਿਆ ਦਰਾਂ 'ਚ 0.25 ਫੀਸਦੀ ਹੋਰ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਮੌਦਰਿਕ ਨੀਤੀ ਕਮੇਟੀ (ਐੱਮ.ਪੀ.ਸੀ.) ਦੀ ਬੈਠਕ ਦਾ ਬਿਓਰਾ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ। ਇਸ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ।
ਦਾਸ ਦੀ ਅਗਵਾਈ ਵਾਲੀ ਮੌਦਰਿਕ ਨੀਤੀ ਕਮੇਟੀ ਨੇ ਜਨਵਰੀ ਦੇ ਬਾਅਦ ਤੋਂ ਲਗਾਤਾਰ ਪੰਜਵੀਂ ਵਾਰ ਨੀਤੀਗਤ ਦਰਾਂ 'ਚ ਕਟੌਤੀ ਕੀਤੀ ਹੈ। ਇਸ ਤਰ੍ਹਾਂ ਉਸ ਸਮੇਂ ਤੋਂ ਹੁਣ ਤੱਕ ਰੈਪੋ ਦਰ ਨੂੰ 1.3 ਫੀਸਦੀ ਘਟਾਇਆ ਜਾ ਚੁੱਕਾ ਹੈ। ਬੈਠਕ ਦੇ ਬਿਓਰੇ ਮੁਤਾਬਕ ਦਾਸ ਨੇ ਕਿਹਾ ਕਿ ਕੁੱਲ ਘਰੇਲੂ ਮੰਗ 'ਚ ਜ਼ਿਕਰਯੋਗ ਕਮੀ ਆਈ ਹੈ। ਨਾਲ ਹੀ ਉਪਭੋਗ ਵੀ ਘੱਟ ਹੋਇਆ ਹੈ। ਇਹ ਚਿੰਤਾ ਦੀ ਗੱਲ ਹੈ। ਐੱਮ.ਪੀ.ਸੀ. ਦੀ ਬੈਠਕ ਚਾਰ ਅਕਤੂਬਰ ਨੂੰ ਖਤਮ ਹੋਈ ਸੀ। ਬੈਠਕ ਦੇ ਬਿਓਰੇ 'ਚ ਕਿਹਾ ਗਿਆ ਹੈ ਕਿ ਨਿੱਜੀ ਨਿਵੇਸ਼ ਵੀ ਘੱਟ ਹੋ ਰਿਹਾ ਹੈ। ਕਾਰਪੋਰੇਟ ਖੇਤਰ ਨਵਾਂ ਨਿਵੇਸ਼ ਕਰਨ ਤੋਂ ਕਤਰਾ ਰਿਹਾ ਹੈ। ਹਾਲਾਂਕਿ ਵਿਨਿਰਮਾਣ ਖੇਤਰ ਦੀ ਸਮਰੱਥਾ ਦੀ ਵਰਤੋਂ ਹਾਲੀਆ ਸਮੇਂ 'ਚ ਲੰਬੇ ਸਮੇਂ ਦੇ ਔਸਤ ਦੇ ਕਰੀਬ ਪਹੁੰਚ ਗਿਆ ਹੈ।
ਗਵਰਨਰ ਨੇ ਕਿਹਾ ਕਿ ਸਰਕਾਰ ਨੇ ਵੀ ਹਾਲ ਦੇ ਮਹੀਨਿਆਂ 'ਚ ਕਈ ਕਦਮ ਚੁੱਕੇ ਹਨ। ਸਰਕਾਰ ਦੇ ਕਦਮਾਂ ਅਤੇ ਰਿਜ਼ਰਵ ਬੈਂਕ ਵਲੋਂ ਮੌਦਰਿਕ ਰੁਖ ਨੂੰ ਨਰਮ ਕਰਨ ਨਾਲ ਹੌਲੀ-ਹੌਲੀ ਅਰਥਵਿਵਸਥਾ 'ਚ ਸੁਧਾਰ ਹੋਵੇਗਾ। ਦਾਸ ਨੇ ਕਿਹਾ ਕਿ ਇਸ ਦੇ ਨਾਲ ਹੀ ਅਰਥਵਿਵਸਥਾ 'ਚ ਲਗਾਤਾਰ ਜਾਰੀ ਸੁਸਤੀ ਤੋਂ ਨਿਪਟਣ ਨੂੰ ਨਿੱਜੀ ਉਪਭੋਗ ਅਤੇ ਨਿਵੇਸ਼ ਨੂੰ ਵਧੀਆ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਮੁਦਰਾਸਫੀਤੀ ਦਾ ਦ੍ਰਿਸ਼ ਅਨੁਕੂਲ ਹੈ। ਮੁੱਖ ਮੁਦਰਾਸਫੀਤੀ ਦੇ 2019-20 ਦੇ ਬਾਕੀ ਸਮੇਂ ਅਤੇ 2020-21 ਦੀ ਪਹਿਲੀ ਤਿਮਾਹੀ 'ਚ ਤੈਅ ਟੀਚੇ ਤੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ। ਅਜਿਹੇ 'ਚ ਵਾਧੇ ਦੀ ਚਿੰਤਾ ਨੂੰ ਦੂਰ ਕਰਨ ਲਈ ਨੀਤੀਗਤ ਮੋਰਚੇ 'ਤੇ ਗੁੰਜਾਇਸ਼ ਬਣਦੀ ਹੈ। ਗਵਰਨਰ ਨੇ ਕਿਹਾ ਕਿ ਅਜਿਹੇ 'ਚ ਰੈਪੋ ਦਰ 'ਚ 0.25 ਫੀਸਦੀ ਕਟੌਤੀ ਦੇ ਪੱਖ 'ਚ ਵੋਟ ਕਰਦਾ ਹਾਂ।
ਸੋਨਾ 10 ਰੁਪਏ ਉਤਰਿਆ, ਚਾਂਦੀ ਸਥਿਰ
NEXT STORY