ਮੁੰਬਈ — ਓਲਾ ਬਜ਼ਾਰ 'ਚ ਸੈਲਫ ਡ੍ਰਾਈਵ ਸਰਵਿਸ ਲੈ ਕੇ ਆਇਆ ਹੈ। ਇਸ ਦੇ ਤਹਿਤ ਹੁਣ ਗਾਹਕ ਓਲਾ ਕਾਰ ਖੁਦ ਡ੍ਰਾਈਵ ਕਰ ਸਕਣਗੇ। ਓਲਾ ਨੇ ਇਹ ਸਰਵਿਸ ਸਭ ਤੋਂ ਪਹਿਲਾਂ ਬੈਂਗਲੁਰੂ 'ਚ ਲਾਂਚ ਕੀਤੀ ਹੈ।
ਓਲਾ ਸੈਲਫ-ਡ੍ਰਾਈਵ ਕਾਰ ਸ਼ੇਅਰਿੰਗ ਸਕੀਮ ਲੈ ਕੇ ਆਈਆ ਹੈ ਜਿਸ ਨੂੰ ਬਜ਼ਾਰ 'ਚ Ola Drive ਦੇ ਨਾਮ ਨਾਲ ਲਾਂਚ ਕੀਤਾ ਗਿਆ ਹੈ। ਓਲਾ 2020 ਤੱਕ ਇਸ ਸ਼੍ਰੇਣੀ 'ਚ 20,000 ਕਾਰਾਂ ਬਜ਼ਾਰ 'ਚ ਉਤਾਰੇਗਾ। ਓਲਾ ਐਪ(Ola aap) 'ਤੇ ਨਵੀਂ ਸ਼੍ਰੇਣੀ 'ਚ ਓਲਾ ਡ੍ਰਾਈਵ(Ola Drive) ਦਿਖੇਗਾ। ਜ਼ਿਕਰਯੋਗ ਹੈ ਕਿ ਓਲਾ ਦੀ ਇਸ ਸ਼ੇਅਰਿੰਗ ਸਰਵਿਸ 'ਚ ਤੁਸੀਂ 2 ਘੰਟੇ ਅਤੇ ਉਸ ਤੋਂ ਜ਼ਿਆਦਾ ਕਾਰ ਚਲਾ ਸਕੋਗੇ। ਸਭ ਤੋਂ ਪਹਿਲਾਂ ਓਲਾ ਸੈਲਫ-ਡ੍ਰਾਈਵ ਕਾਰ ਸ਼ੇਅਰਿੰਗ ਨੂੰ ਬੈਂਗਲੁਰੂ 'ਚ ਪੇਸ਼ ਕੀਤਾ ਜਾਵੇਗਾ।
ਤਿੰਨ ਦਿਨਾਂ ਦੌਰਾਨ ਸੋਨੇ ਵਿਚ 470 ਰੁਪਏ ਦਾ ਉਛਾਲ, ਜਾਣੋ ਕੀਮਤਾਂ
NEXT STORY