ਨਵੀਂ ਦਿੱਲੀ— ਸਚਿਨ ਤੇਂਦੁਲਕਰ ਦੀ ਬਾਇਓਪਿਕ 'ਸਚਿਨ ਏ ਬੀਲੀਅਨ ਡ੍ਰੀਮਜ਼' ਰਲੀਜ਼ ਹੋ ਚੁੱਕੀ ਹੈ। ਇਸ ਫਿਲਮ ਨੂੰ ਲੈ ਕੇ ਬਾਲੀਵੁੱਡ ਅਭਿਨੇਤਾ ਕੇ.ਆਰ.ਕੇ. (ਕਮਾਲ ਆਰ. ਖਾਨ) ਨੇ ਹਾਲ ਹੀ 'ਚ ਟਵਿੱਟਰ 'ਤੇ ਅਜਿਹਾ ਕੁਝ ਲਿਖਿਆ, ਜਿਸ ਨੂੰ ਪੜਨ ਦੇ ਬਾਅਦ ਸਚਿਨ ਦੇ ਪ੍ਰਸ਼ੰਸਕ ਉਸ 'ਤੇ ਭੜਕ ਉੱਠੇ। ਕੇ.ਆਰ.ਕੇ. ਨੇ ਕੁਮੈਂਟ ਕਰਦੇ ਹੋਏ ਲਿਖਿਆ, ''ਤਾਂ ਇਹ ਫਿਲਮ ਸਚਿਨ ਦੇ ਸਾਰੇ ਮੌਜੂਦਾ ਵੀਡੀਓ ਤੋਂ ਬਣਾਈ ਗਈ ਹੈ। ਮਤਲਬ ਇਹ ਉਨ੍ਹਾਂ ਦੀ ਡਾਕੂਮੈਂਟਰੀ ਫਿਲਮ ਹੈ। ਮੁਆਫ ਕਰਨਾ ਮੈਂ ਇਸ ਨੂੰ ਨਹੀਂ ਝੇਲ ਸਕਦਾ।'' ਕਮਾਲ ਦੇ ਇਸ ਟਵੀਟ ਦੇ ਬਾਅਦ ਸੋਸ਼ਲ ਮੀਡੀਆ 'ਤੇ ਸਚਿਨ ਦੇ ਪ੍ਰਸ਼ੰਸਕਾਂ ਦਾ ਗੁੱਸਾ ਫੁੱਟ ਪਿਆ।
ਪ੍ਰਸ਼ੰਸਕਾਂ ਨੇ ਢੇਰ ਸਾਰੇ ਟਵੀਟਸ ਕਰਦੇ ਹੋਏ ਉਸ ਨੂੰ ਸਚਿਨ ਨੂੰ ਲੈ ਕੇ ਕੁਝ ਵੀ ਨਾ ਬੋਲਣ ਦੀ ਨਸੀਹਤ ਦਿੱਤੀ
ਨਾਲ ਹੀ ਸਚਿਨ ਦੇ ਬਾਰੇ 'ਚ ਗਲਤ ਬੋਲਣ 'ਤੇ ਕੁੱਟਣ ਤੱਕ ਦੀ ਧਮਕੀ ਦੇ ਦਿੱਤੀ।
ਬੀ.ਸੀ.ਸੀ.ਆਈ. ਪ੍ਰਧਾਨ ਖੰਨਾ ਨੇ ਗੋਸਵਾਮੀ ਕ੍ਰਿਕਟ 'ਚ ਕੀਤੀ ਗੇਂਦਬਾਜ਼ੀ
NEXT STORY