ਲੰਡਨ— ਜਹਾਜ਼ ਕੰਪਨੀ ਬ੍ਰਿਟਿਸ਼ ਏਅਰਵੇਜ਼ ਦੇ ਪਾਇਲਟਾਂ ਦੀ ਸੋਮਵਾਰ ਤੇ ਮੰਗਲਵਾਰ ਨੂੰ ਨਿਰਧਾਰਤ ਹੜਤਾਲ ਕਾਰਨ ਕੰਪਨੀ ਨੇ ਹੁਣ ਤਕ 1500 ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰਲਾਈਨ ਦੇ 100 ਸਾਲਾਂ ਦੇ ਇਤਿਹਾਸ ਦੀ ਇਹ ਸਭ ਤੋਂ ਵੱਡੀ ਹੜਤਾਲ ਮੰਨੀ ਜਾ ਰਹੀ ਹੈ।
ਰਿਪੋਰਟਾਂ ਮੁਤਾਬਕ ਹੜਤਾਲ ਕਾਰਨ 2 ਲੱਖ 80 ਹਜ਼ਾਰ ਲੋਕ ਪ੍ਰਭਾਵਿਤ ਹੋਣਗੇ ਅਤੇ ਇਸ ਕਾਰਨ 80 ਮਿਲੀਅਨ ਪੌਂਡ ਦਾ ਨੁਕਸਾਨ ਹੋਵੇਗਾ। ਜਾਣਕਾਰੀ ਮੁਤਾਬਕ ਨਿਊਯਾਰਕ, ਦਿੱਲੀ, ਹਾਂਗਕਾਂਗ ਅਤੇ ਜੋਹਨਸਬਰਗ ਦੀਆਂ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ। ਕੰਪਨੀ ਨੇ ਯਾਤਰੀਆਂ ਨੂੰ ਕਿਹਾ ਹੈ ਕਿ ਜੇਕਰ ਤੁਹਾਡੀਆਂ ਫਲਾਈਟਸ ਰੱਦ ਹੋ ਗਈਆਂ ਹਨ ਤਾਂ ਏਅਰਪੋਰਟ ਨਾ ਜਾਓ।
23 ਅਗਸਤ ਨੂੰ ਹੜਤਾਲ ਦੀ ਘੋਸ਼ਣਾ ਕੀਤੀ ਗਈ ਸੀ—
ਬ੍ਰਿਟਿਸ਼ ਏਅਰਲਾਈਨ ਪਾਇਲਟ ਐਸੋਸੀਏਸ਼ਨ (ਬੀ. ਏ. ਐੱਲ. ਪੀ. ਏ.) ਨੇ 23 ਅਗਸਤ ਨੂੰ ਤਨਖਾਹ ਤੇ ਭੱਤਿਆਂ 'ਚ ਕਟੌਤੀ 'ਤੇ ਵਿਵਾਦ ਨੂੰ ਲੈ ਕੇ 9 ਅਤੇ 10 ਸਤੰਬਰ ਨੂੰ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਸੀ। (ਬੀ. ਏ. ਐੱਲ. ਪੀ. ਏ.) ਨੇ ਏਅਰਲਾਈਨ ਦੇ ਵਿਵਹਾਰ ਨੂੰ ਗੈਰ-ਜ਼ਿੰਮੇਦਾਰਾਨਾ ਦੱਸਿਆ। ਉੱਥੇ ਹੀ ਰੂਸ ਦੇ ਵਿਦੇਸ਼ ਮੰਤਰਾਲੇ ਨੇ ਵੀ ਹੜਤਾਲ ਅਤੇ ਉਡਾਣਾਂ ਦੇ ਰੱਦ ਹੋਣ ਦੇ ਬਾਅਦ ਆਪਣੇ ਨਾਗਰਿਕਾਂ ਨੂੰ ਸੁਚੇਤ ਕੀਤਾ ਹੈ।
ਤਰਨਤਾਰਨ ਦੇ ਨੌਜਵਾਨ ਦਾ ਆਸਟ੍ਰੇਲੀਆ 'ਚ ਕਤਲ
NEXT STORY