ਨਵੀਂ ਦਿੱਲੀ (ਕਮਲ ਕਾਂਸਲ)- ਕੰਗਨਾ ਰਣੌਤ ਬੁੱਧਵਾਰ ਨੂੰ ਏਕਤਾ ਕਪੂਰ ਨਾਲ ਦਿੱਲੀ ਸਥਿਤ ਬੰਗਲਾ ਸਾਹਿਬ ਗੁਰਦੁਆਰਾ ਪਹੁੰਚੀ। ਇਸ ਦੌਰਾਨ ਏਕਤਾ ਕਪੂਰ ਆਫ਼ ਵ੍ਹਾਈਟ ਲਹਿੰਗੇ 'ਚ ਨਜ਼ਰ ਆਈ, ਉੱਥੇ ਹੀ ਕੰਗਨਾ ਬਲਿਊ ਕਲਰ ਦੇ ਸੂਟ 'ਚ ਨਜ਼ਰ ਆਈ। ਦੋਹਾਂ ਨੇ ਬੰਗਲਾ ਸਾਹਿਬ ਗੁਰਦੁਆਰਾ 'ਚ ਮੱਥਾ ਟੇਕਿਆ।
ਦੱਸਣਯੋਗ ਹੈ ਕਿ ਕੰਗਨਾ ਜਲਦ ਹੀ OTT ਡੈਬਿਊ ਕਰਨ ਜਾ ਰਹੀ ਹੈ। ਕੰਗਨਾ ਏਕਤਾ ਕਪੂਰ ਦੇ ਹੋਮ ਪ੍ਰੋਡਕਸ਼ਨ ALT Balaji 'ਤੇ ਆਉਣ ਵਾਲੇ ਮੋਸਟ ਫਿਅਰਲੈੱਸ ਰਿਐਲਿਟੀ ਸ਼ੋਅ ਲਾਕਅੱਪ ਨੂੰ ਹੋਸਟ ਕਰਦੀ ਨਜ਼ਰ ਆਏਗੀ। ਇਸ ਦਾ ਟਰੇਲਰ 16 ਫਰਵਰੀ ਨੂੰ ਰਿਲੀਜ਼ ਕੀਤਾ ਜਾਵੇਗਾ। ਇਹ ਸ਼ੋਅ 27 ਫਰਵਰੀ ਤੋਂ ਆਨਏਅਰ ਹੋਵੇਗਾ।
ਅਜੀਤ ਡੋਭਾਲ ਦੇ ਦਿੱਲੀ ਸਥਿਤ ਘਰ 'ਚ ਕਾਰ ਲੈ ਕੇ ਦਾਖ਼ਲ ਹੋ ਰਿਹਾ ਸੀ ਵਿਅਕਤੀ, ਗ੍ਰਿਫ਼ਤਾਰ
NEXT STORY