ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਮਧੂ-ਮੱਖੀ ਪਾਲਣ ਨੂੰ ਖੇਤੀਬਾੜੀ ਦੇ ਸਾਧਨ ਵਜੋਂ ਦਰਜਾ ਦੇ ਦਿੱਤਾ ਹੈ। ਹੁਣ ਮਧੂ-ਮੱਖੀ ਪਾਲਣ ਨੂੰ ਖਾਦ, ਬੀਜ ਅਤੇ ਕੀਟਨਾਸ਼ਕ ਦੀ ਤਰ੍ਹਾਂ ਖੇਤੀਬਾੜੀ 'ਚ ਪੈਦਾਵਾਰ ਵਧਾਉਣ ਦੇ ਇਕ ਸਾਧਨ ਦੇ ਰੂਪ ਵਿਚ ਵਰਤਿਆ ਜਾ ਸਕੇਗਾ। ਇਸ ਨਾਲ ਮਧੂ-ਮੱਖੀ ਪਾਲਣ ਕਿੱਤਾ ਵੱਡੇ ਪੱਧਰ 'ਤੇ ਅਪਣਾਉਣ ਦੇ ਰਾਹ ਖੁੱਲ੍ਹਣਗੇ।
ਖੇਤਾਬਾੜੀ ਪੈਦਾਵਾਰ ਵਧਾਉਣ ਦੇ ਨਾਲ-ਨਾਲ ਸ਼ਹਿਦ ਦੀ ਪੈਦਾਵਾਰ 'ਤੇ ਨਿਰਯਾਤ ਵੀ ਵਧੇਗਾ। 2021-22 ਵਿਚ 74 ਹਜ਼ਾਰ ਮੀਟ੍ਰਿਕ ਟਨ ਸ਼ਹਿਦ ਦਾ ਨਿਰਯਾਤ ਹੋਇਆ ਸੀ ਜਿਸ ਦੀ ਕੀਮਤ ਲਗਭਗ 1220 ਕਰੋੜ ਰੁਪਏ ਸੀ। ਕਿਸਾਨ ਆਪਣੇ ਖੇਤਾਂ ਅਤੇ ਬਾਗਾਂ ਦੇ ਨਾਲ ਲੋੜ ਅਨੁਸਾਰ ਮਧੂ-ਮੱਖੀ ਦੇ ਡੱਬੇ ਰੱਖਣਗੇ ਇਸ ਨਾਲ਼ ਫ਼ਸਲ ਦਾ ਝਾੜ ਵਧੇਗਾ ਅਤੇ ਸ਼ਹਿਦ ਦੀ ਪੈਦਾਵਾਰ ਵੀ ਹੋਵੇਗੀ।
ਆਉਣ ਵਾਲੇ 70 ਸਾਲਾਂ 'ਚ ਵਧੇਗਾ ਗਰਮੀ ਦਾ ਕਹਿਰ, ਛੇ ਫ਼ੀਸਦੀ ਵਧ ਸਕਦੀ ਹੈ ਮੌਤ ਦਰ
NEXT STORY