ਜਲੰਧਰ— ਅੱਜ 2019 ਦਾ ਪਹਿਲਾ ਚੰਦਰ ਗ੍ਰਹਿਣ ਲੱਗ ਰਿਹਾ ਹੈ। ਚੰਦਰ ਗ੍ਰਹਿਣ 'ਚ ਚੰਦਰਮਾ ਆਮ ਦਿਨਾਂ ਦੇ ਮੁਕਾਬਲੇ 14 ਪ੍ਰਤੀਸ਼ਤ ਵੱਡਾ ਅਤੇ 30 ਪ੍ਰਤੀਸ਼ਤ ਤੋਂ ਜ਼ਿਆਦਾ ਚਮਕੀਲਾ ਯਾਨੀ ਚਮਕਦਾਰ ਹੋਵੇਗਾ। ਅਜਿਹੇ ਸਮੇਂ 'ਚ ਚੰਦਰਮਾ ਦਾ ਰੰਗ ਗੂੜਾ ਲਾਲ ਹੋ ਜਾਂਦਾ ਹੈ। ਰਾਤ ਦੇ ਹਨ੍ਹੇਰੇ 'ਚ ਇਸ ਦਾ ਅਦਭੁੱਤ ਨਜ਼ਾਰਾ ਬੇਹੱਦ ਅਨੌਖਾ ਹੁੰਦਾ ਹੈ। ਇਸ ਲਈ ਇਸ ਨੂੰ 'ਬਲੱਡ ਮੂਨ' ਵੀ ਕਿਹਾ ਜਾਂਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਦੌਰਾਨ ਸੂਰਜ ਦੀ ਰੋਸ਼ਨੀ ਧਰਤੀ ਤੋਂ ਹੋ ਕੇ ਚੰਦਰਮਾ 'ਤੇ ਪੈਂਦੀ ਹੈ ਅਤੇ ਚੰਨ ਦਾ ਰੰਗ ਵੀ ਗ੍ਰਹਿਣ ਦੌਰਾਨ ਬਦਲ ਜਾਂਦਾ ਹੈ। ਕੁਝ ਅਜਿਹੇ ਖਾਸ ਕੰਮ ਹਨ ਜੋ ਚੰਦਰ ਗ੍ਰਹਿਣ ਦੌਰਾਨ ਕਰਨੇ ਚਾਹੀਦਾ ਹਨ ਅਤੇ ਨਹੀਂ ਵੀ ਕਰਨੇ ਚਾਹੀਦੇ। ਭਾਰਤੀ ਸਮੇਂ ਅਨੁਸਾਰ ਰਾਤ 9.03 ਤੋਂ 12.20 ਵਜੇ ਤੱਕ ਗ੍ਰਹਿਣ ਰਹੇਗਾ। ਇਹ ਚੰਦਰ ਗ੍ਰਹਿਣ ਭਾਰਤ 'ਚ ਦਿਖਾਈ ਨਹੀਂ ਦੇਵੇਗਾ। ਇਸ ਨੂੰ ਸਿਰਫ ਅਫਰੀਕਾ, ਯੂਰਪ, ਨਿਊਯਾਰਕ, ਲਾਸ ਏਂਜੀਲੰਸ, ਲੰਡਨ, ਸ਼ਿਕਾਗੋ, ਏਥੇਂਸ, ਪੈਰਿਸ, ਮਾਸਕੋ, ਬ੍ਰੇਸੇਲਜ਼, ਵਾਸ਼ਿੰਗਟਨ, ਉੱਤਰੀ-ਦੱਖਣੀ ਅਮਰੀਕਾ ਅਤੇ ਮੱਧ ਪ੍ਰਸ਼ਾਂਤ 'ਚ ਹੀ ਦੇਖਿਆ ਜਾ ਸਕੇਗਾ। ਇਸ ਤੋਂ ਪਹਿਲਾਂ ਜਦੋਂ 2019 ਦਾ ਪਹਿਲਾ ਸੂਰਜ ਗ੍ਰਹਿਣ ਲੱਗਾ ਸੀ, ਉਹ ਵੀ ਭਾਰਤ 'ਚ ਨਹੀਂ ਦੇਖਿਆ ਗਿਆ ਸੀ।
ਚੰਦਰ ਗ੍ਰਹਿਣ ਦੇ ਦਿਨ ਨਾ ਕਰੋ ਇਹ ਕੰਮ
— ਕਿਸੇ ਵੀ ਪ੍ਰਕਾਰ ਦਾ ਸ਼ੁੱਭ ਕੰਮ ਗ੍ਰਹਿਣ ਦੇ ਦਿਨ ਨਾ ਕਰੋ।
— ਆਪਣੇ ਮਨ 'ਚ ਬੁਰੇ ਵਿਚਾਰਾਂ ਨੂੰ ਨਾ ਆਉਣ ਦਿਓ।
— ਗ੍ਰਹਿਣ ਤੋਂ ਬਾਅਦ ਪਹਿਲਾਂ ਤੋਂ ਬਣਿਆ ਹੋਇਆ ਭੋਜਨ ਨਾ ਖਾਓ। ਤਾਜ਼ਾ ਭੋਜਨ ਬਣਾਓ ਅਤੇ ਉਸ ਦਾ ਇਸਤੇਮਾਲ ਕਰੋ।
ਚੰਦਰ ਗ੍ਰਹਿਣ ਦੇ ਦਿਨ ਕਰੋ ਇਹ ਕੰਮ
ਜਿਨ੍ਹਾਂ ਲੋਕਾਂ ਦੀ ਕੁੰਡਲੀ 'ਚ ਮੰਗਲੀਕ ਦੋਸ਼ ਹਨ, ਉਹ ਇਸ ਤੋਂ ਛੁਟਕਾਰੇ ਲਈ ਚੰਦਰ ਗ੍ਰਹਿਣ ਦੇ ਦਿਨ ਸੁੰਦਰਕਾਂਡ ਦਾ ਪਾਠ ਕਰਨ। ਇਸ ਨਾਲ ਸਕਾਰਾਤਮਕ ਨਤੀਜੇ ਮਿਲਣਗੇ।
— ਜਿਨ੍ਹਾਂ ਲੋਕਾਂ ਦੀ ਕੁੰਡਲੀ 'ਚ ਸ਼ਨੀ ਦਾ ਪ੍ਰਭਾਵ ਚੱਲ ਰਿਹਾ ਹੈ, ਉਹ ਸ਼ਨੀ ਮੰਤਰ ਦਾ ਜਾਪ ਕਰਨ ਅਤੇ ਹਨੂਮਾਨ ਚਾਲੀਸਾ ਦਾ ਪਾਠ ਵੀ ਜ਼ਰੂਰ ਕਰਨ।
— ਦੁਰਗਾ ਚਾਲੀਸਾ, ਸ਼੍ਰੀਮਦਭਾਗਵਤ ਗੀਤਾ, ਗਜੇਂਦਰ ਮੋਕਸ਼ ਆਦਿ ਦਾ ਪਾਠ ਵੀ ਕਰ ਸਕਦੇ ਹੋ।
— ਚੰਦਰ ਗ੍ਰਹਿਣ ਖਤਮ ਹੋਣ ਤੋਂ ਬਾਅਦ ਘਰ 'ਚ ਸ਼ੁੱਧੀ ਲਈ ਗੰਗਾਜਲ ਦਾ ਛਿੜਕਾਅ ਕਰੋ।
— ਇਸ਼ਨਾਨ ਤੋਂ ਬਾਅਦ ਭਗਵਾਨ ਦੀਆਂ ਮੂਰਤੀਆਂ ਨੂੰ ਇਸ਼ਨਾਨ ਕਰਵਾਓ ਅਤੇ ਉਨ੍ਹਾਂ ਦੀ ਪੂਜਾ ਕਰੋ।
— ਚੰਦਰ ਗ੍ਰਹਿਣ ਤੋਂ ਬਾਅਦ ਜਰੂਰਤਮੰਦ ਵਿਅਕਤੀਆਂ ਨੂੰ ਦਾਨ ਕਰੋ।
ਭਵਿੱਖਫਲ: ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ
NEXT STORY