2019 ਦੇ ਪਹਿਲੇ ਮਹੀਨੇ ਦੀ ਸ਼ੁਰੂਆਤ ਸੂਰਜ ਗ੍ਰਹਿਣ ਦੇ ਨਾਲ ਹੋਈ ਸੀ ਅਤੇ ਅਜੇ ਮਹੀਨਾ ਖਤਮ ਵੀ ਨਹੀਂ ਹੋਇਆ ਹੈ ਕਿ ਪੂਰਨ ਚੰਦਰ ਗ੍ਰਹਿਣ 21 ਜਨਵਰੀ ਨੂੰ ਪੂਰਨਿਮਾ ਦੇ ਦਿਨ ਲੱਗਣ ਜਾ ਰਿਹਾ ਹੈ। ਇਹ 2019 ਦਾ ਪਹਿਲਾ ਚੰਦਰ ਗ੍ਰਹਿਣ ਹੋਵੇਗਾ, ਜੋ ਬਹੁਤ ਖਾਸ ਹੈ। ਵਿਗਿਆਨੀ ਦ੍ਰਿਸ਼ਟੀਕੋਣ ਨਾਲ ਇਸ ਨੂੰ 'ਸੁਪਰ ਬਲੱਡ ਮੂਨ' ਦਾ ਨਾਂ ਦਿੱਤਾ ਗਿਆ ਹੈ, ਕਿਉਂਕਿ ਇਸ ਦਿਨ ਚੰਨ ਹੋਰ ਦਿਨਾਂ ਤੋਂ ਕਈ ਗੁਨਾ ਵੱਡਾ ਅਤੇ ਚਮਕੀਲਾ ਨਜ਼ਰ ਆਏਗਾ। ਚੰਨ ਲਗਭਗ 14 ਫੀਸਦੀ ਵੱਡਾ ਅਤੇ 30 ਫੀਸਦੀ ਚਮਕੀਲਾ ਦਿਖੇਗਾ। ਇਸ ਦਾ ਰੰਗ ਸਿਲਵਰ ਨਾ ਹੋ ਕੇ ਖੂਨ ਵਰਗਾ ਲਾਲ ਹੋਵੇਗਾ। ਭਾਰਤੀ ਸਮੇਂ ਅਨੁਸਾਰ ਰਾਤ 9.03 ਤੋਂ 12.20 ਵਜੇ ਤੱਕ ਗ੍ਰਹਿਣ ਰਹੇਗਾ।
ਇਹ ਚੰਦਰ ਗ੍ਰਹਿਣ ਭਾਰਤ 'ਚ ਦਿਖਾਈ ਨਹੀਂ ਦੇਵੇਗਾ। ਇਸ ਨੂੰ ਸਿਰਫ ਅਫਰੀਕਾ, ਯੂਰਪ, ਨਿਊਯਾਰਕ, ਲਾਸ ਏਂਜੀਲੰਸ, ਲੰਡਨ, ਸ਼ਿਕਾਗੋ, ਏਥੇਂਸ, ਪੈਰਿਸ, ਮਾਸਕੋ, ਬ੍ਰੇਸੇਲਜ਼, ਵਾਸ਼ਿੰਗਟਨ, ਉੱਤਰੀ-ਦੱਖਣੀ ਅਮਰੀਕਾ ਅਤੇ ਮੱਧ ਪ੍ਰਸ਼ਾਂਤ 'ਚ ਹੀ ਦੇਖਿਆ ਜਾ ਸਕੇਗਾ। ਇਸ ਤੋਂ ਪਹਿਲਾਂ ਜਦੋਂ 2019 ਦਾ ਪਹਿਲਾ ਸੂਰਜ ਗ੍ਰਹਿਣ ਲੱਗਾ ਸੀ, ਉਹ ਵੀ ਭਾਰਤ 'ਚ ਨਹੀਂ ਦੇਖਿਆ ਗਿਆ ਸੀ।
ਸ਼ਾਸਤਰਾਂ ਅਨੁਸਾਰ ਗ੍ਰਹਿਣ ਤੋਂ ਬਾਅਦ ਗੰਗਾ ਇਸ਼ਨਾਨ ਕਰਨਾ ਬਹੁਤ ਸ਼ੁੱਭ ਰਹਿੰਦਾ ਹੈ। ਸੰਭਵ ਨਾ ਹੋਵੇ ਤਾਂ ਘਰ 'ਚ ਇਸ਼ਨਾਨ ਕਰਨ ਤੋਂ ਬਾਅਦ ਦਾਨ ਕਰੋ।
ਆਓ ਜਾਣਦੇ ਹਾਂ ਵੱਖ-ਵੱਖ ਰਾਸ਼ੀਆਂ 'ਤੇ ਇਹ ਗ੍ਰਹਿਣ ਕੀ ਪ੍ਰਭਾਵ ਪਾਵੇਗਾ:-
ਮੇਸ਼- ਚੰਗੀ ਕਿਸਮਤ ਦੇ ਨਾਲ ਖਰਚ ਵੀ ਵਧੇਗਾ। ਸਿਹਤ ਦਾ ਖਾਸ ਧਿਆਨ ਰੱਖੋ।
ਵਰਿਸ਼- ਸਿਹਤ ਖਰਾਬ ਰਹਿ ਸਕਦੀ ਹੈ। ਧਨ 'ਚ ਵਾਧਾ ਤਾਂ ਹੋਵੇਗਾ ਪਰ ਮਿਹਨਤ ਵਧ ਕਰਨੀ ਪਵੇਗੀ।
ਕਰਕ- ਬੁਰਾ ਦੌਰ ਚੱਲ ਰਿਹਾ, ਸ਼੍ਰੀਕ੍ਰਿਸ਼ਨ ਦੀ ਸ਼ਰਨ 'ਚ ਜਾਣ ਨਾਲ ਲਾਭ ਹੋਵੇਗਾ।
ਸਿੰਘ- ਸਮਾਂ ਚੰਗਾ ਹੈ, ਸਿਹਤ ਨੂੰ ਲੈ ਕੇ ਸਾਵਧਾਨ ਰਹੋ।
ਕੰਨਿਆ- ਆਮਦਨ ਵਧੇਗੀ ਪਰ ਜੀਵਨ 'ਚ ਸੰਘਰਸ਼ ਦਾ ਦੌਰ ਰਹੇਗਾ।
ਤੁਲਾ- ਸਮਾਂ ਆਮ ਰਹੇਗਾ ਪਰ ਸ਼੍ਰੀਰਾਧਾ ਰਾਣੀ ਦਾ ਸਹਾਰਾ ਲੈਣ ਨਾਲ ਸੰਕਟ ਟਲ ਜਾਣਗੇ।
ਵਰਿਸ਼ਕ- ਦਿਨ ਚੰਗੇ ਰਹਿਣਗੇ, ਸਿਤਾਰੇ ਆਸਮਾਨ ਦੀਆਂ ਬੁਲੰਦੀਆਂ ਛੂਹਣਗੇ।
ਧਨੂ- ਸਿਤਾਰੇ ਚੰਗੇ ਨਹੀਂ ਹਨ, ਸ਼੍ਰੀਰਾਮ ਭਗਤ ਹਨੂੰਮਾਨ ਦਾ ਸਹਾਰਾ ਲੈਣ।
ਮਕਰ- ਬੁਰੇ ਦੌਰ ਤੋਂ ਨਿਕਲਣ ਲਈ ਰਾਮ ਨਾਂ ਦਾ ਜਾਪ ਕਰੋ।
ਕੁੰਭ- ਸਮਾਜ 'ਚ ਮਾਨ ਵਧੇਗਾ। ਆਰਥਿਕ ਸਥਿਤੀ ਚੰਗੀ ਰਹੇਗੀ।
ਮੀਨ- ਚੰਗਾ-ਬੁਰਾ ਮਿਲਿਆ-ਜੁਲਿਆ ਪ੍ਰਭਾਵ ਰਹੇਗਾ। ਕਰਮਾਂ ਅਨੁਸਾਰ ਫਲ ਮਿਲੇਗਾ।
ਸਿਤਾਰੇ ਪ੍ਰਬਲ ਹੋਣ ਕਾਰਨ ਬਣਨਗੇ ਅੱਜ ਇਹ ਕੰਮ
NEXT STORY