ਕੋਲੰਬਸ ਦੀ ਖੋਜ ਸਿਖਾਉਂਦੀ ਹੈ ਕਿ ਚੱਲਣਾ ਜ਼ਰੂਰੀ ਹੈ

You Are HereDharm
Wednesday, March 14, 2018-9:00 AM

ਸਕੂਲ ਦੇ ਦਿਨਾਂ 'ਚ ਕੋਲੰਬਸ ਦੇ ਹੱਥ ਮਹਾਨ ਗਣਿਤ ਮਾਹਿਰ ਪਾਇਥਾਗੋਰਸ ਦੀ ਕਿਤਾਬ ਲੱਗੀ। ਰੇਖਾ ਗਣਿਤ ਦੀ ਉਸ ਕਿਤਾਬ 'ਚ ਲਿਖਿਆ ਸੀ ਕਿ ਦੁਨੀਆ ਗੋਲ ਹੈ। ਕੋਲੰਬਸ ਨੇ ਜਦੋਂ ਇਹ ਪੜ੍ਹਿਆ ਤਾਂ ਉਨ੍ਹਾਂ ਦੇ ਦਿਮਾਗ ਵਿਚ ਇਕ ਵਿਚਾਰ ਆਇਆ। ਉਨ੍ਹਾਂ ਸੋਚਿਆ ਕਿ ਜੇ ਦੁਨੀਆ ਗੋਲ ਹੈ ਤਾਂ ਉਹ ਪੱਛਮ ਵੱਲੋਂ ਸਮੁੰਦਰੀ ਯਾਤਰਾ ਸ਼ੁਰੂ ਕਰ ਕੇ ਪੂਰਬ ਵੱਲ ਸਥਿਤ ਭਾਰਤ ਤਕ ਪਹੁੰਚਣ ਦਾ ਰਸਤਾ ਲੱਭ ਸਕਦੇ ਹਨ। 
ਸਮਾਂ ਬੀਤਦਾ ਗਿਆ ਅਤੇ ਉਹ ਵੱਡੇ ਹੋ ਗਏ। ਵੱਡੇ ਹੋ ਕੇ ਉਨ੍ਹਾਂ ਆਪਣੀ ਯੋਜਨਾ ਜਦੋਂ ਵਿਦਵਾਨਾਂ ਸਾਹਮਣੇ ਰੱਖੀ ਤਾਂ ਸਾਰੇ ਹੱਸਣ ਲੱਗੇ। ਉਨ੍ਹਾਂ ਕੋਲੰਬਸ ਨੂੰ ਕਿਹਾ ਕਿ ਧਰਤੀ ਗੋਲ ਨਹੀਂ, ਸਗੋਂ ਚਪਟੀ ਹੈ ਅਤੇ ਜੇ ਉਸ ਨੇ ਇਹ ਬੇਵਕੂਫੀ ਭਰਿਆ ਕੰਮ ਕੀਤਾ ਤਾਂ ਉਹ ਦੁਨੀਆ ਦੇ ਆਖਰੀ ਸਿਰੇ ਤਕ ਪਹੁੰਚ ਜਾਵੇਗਾ ਅਤੇ ਘੁੰਮਣ-ਘੇਰੀਆਂ ਵਿਚ ਫਸ ਜਾਵੇਗਾ। 
17 ਸਾਲ ਤਕ ਕੋਲੰਬਸ ਨੇ ਜੀਅ-ਤੋੜ ਕੋਸ਼ਿਸ਼ ਕੀਤੀ ਕਿ ਕੋਈ ਉਨ੍ਹਾਂ ਦੀ ਮੁਹਿੰਮ ਲਈ ਪੈਸੇ ਦੇ ਦੇਵੇ। ਆਖਿਰ ਸਪੇਨ ਦੀ ਮਹਾਰਾਣੀ ਨੇ ਉਨ੍ਹਾਂ ਨੂੰ ਜਹਾਜ਼ ਦੇ ਦਿੱਤੇ ਪਰ ਇਸ ਖਤਰਨਾਕ ਮੁਹਿੰਮ 'ਤੇ ਉਨ੍ਹਾਂ ਨਾਲ ਜਾਣ ਲਈ ਕੋਈ ਜਹਾਜ਼ੀ ਤਿਆਰ ਨਹੀਂ ਸੀ।
ਅਖੀਰ 'ਚ ਕੋਲੰਬਸ ਨੇ ਜੇਲ ਵਿਚ ਬੰਦ ਕੈਦੀਆਂ ਸਾਹਮਣੇ ਪੇਸ਼ਕਸ਼ ਰੱਖੀ ਕਿ ਜੇ ਉਹ ਉਨ੍ਹਾਂ ਨਾਲ ਚੱਲਣਗੇ ਤਾਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਸੰਨ 1492 'ਚ ਕੋਲੰਬਸ 3 ਜਹਾਜ਼ਾਂ ਤੇ 88 ਅਣ-ਇੱਛੁਕ ਮਲਾਹਾਂ ਨਾਲ ਭਾਰਤ ਦੀ ਖੋਜ 'ਚ ਚੱਲ ਪਏ। 
ਕਾਫੀ ਸਮੇਂ ਬਾਅਦ ਵੀ ਜਦੋਂ ਜ਼ਮੀਨ ਨਜ਼ਰ ਨਹੀਂ ਆਈ ਤਾਂ ਕੋਲੰਬਸ ਦਾ ਪੂਰਾ ਦਲ ਬਗਾਵਤ 'ਤੇ ਉਤਾਰੂ ਹੋ ਗਿਆ। ਉਹ ਇਕ ਅਸੰਭਵ ਕੰਮ ਨੂੰ ਕਰਨ ਦੀ ਕੋਸ਼ਿਸ਼ ਵਿਚ ਜਾਨ ਨਹੀਂ ਗੁਆਉਣਾ ਚਾਹੁੰਦੇ ਸਨ। ਉਹ ਵਾਪਸ ਜਾਣਾ ਚਾਹੁੰਦੇ ਸਨ ਪਰ ਕੋਲੰਬਸ ਇਸ ਦੇ ਲਈ ਤਿਆਰ ਨਹੀਂ ਸੀ।
ਅਖੀਰ 'ਚ ਕੋਲੰਬਸ ਨੇ ਆਪਣੀ ਹਿੰਮਤ ਤੇ ਦ੍ਰਿੜ੍ਹ ਸੰਕਲਪ ਨਾਲ ਅਮਰੀਕਾ ਦੀ ਖੋਜ ਕੀਤੀ। ਉਨ੍ਹਾਂ ਦੇ ਜੀਵਨ ਦਾ ਦਿਲਚਸਪ ਤੱਥ ਇਹ ਹੈ ਕਿ ਉਹ ਅੰਤ ਤਕ ਇਹੋ ਮੰਨਦੇ ਰਹੇ ਕਿ ਉਨ੍ਹਾਂ ਭਾਰਤ ਤਕ ਪਹੁੰਚਣ ਦਾ ਰਸਤਾ ਲੱਭ ਲਿਆ ਹੈ। ਇਹੋ ਕਾਰਨ ਸੀ ਕਿ ਉਨ੍ਹਾਂ ਅਮਰੀਕਾ ਦੇ ਵਸਨੀਕਾਂ ਨੂੰ ਇੰਡੀਅਨਸ ਨਾਂ ਦਿੱਤਾ।

Edited By

Manju

Manju is News Editor at Jagbani.

Popular News

!-- -->