ਥਾਮਸ ਅਲਵਾ ਐਡੀਸਨ, ਇਹ ਨਾਂ ਹੈ ਉਸ ਛੋਟੇ ਜਿਹੇ ਬੱਚੇ ਦਾ, ਜਿਸ ਨੂੰ ਲੋਕ ਮੂਰਖ ਸਮਝਦੇ ਸਨ। ਬਚਪਨ ਵਿਚ ਆਪਣੀਆਂ ਸ਼ਰਾਰਤਾਂ ਕਾਰਨ ਉਸ ਨੂੰ ਸਕੂਲ ’ਚੋਂ ਵੀ ਕੱਢ ਦਿੱਤਾ ਗਿਆ। ਐਡੀਸਨ ਦਾ ਇਕ ਮਸ਼ਹੂਰ ਕਿੱਸਾ ਤਾਂ ਸਾਰਿਆਂ ਨੂੰ ਪਤਾ ਹੀ ਹੋਵੇਗਾ। ਇਕ ਵਾਰ ਜਮਾਤ ਵਿਚ ਅਧਿਆਪਕਾ ਪੜ੍ਹਾ ਰਹੀ ਸੀ ਕਿ ਪੰਛੀ ਆਸਮਾਨ ’ਚ ਉੱਡਦੇ ਹਨ ਕਿਉਂਕਿ ਉਨ੍ਹਾਂ ਦੇ ਖੰਭ ਹੁੰਦੇ ਹਨ।
ਐਡੀਸਨ ਨੇ ਕੁਝ ਸੋਚ ਕੇ ਅਧਿਆਪਕਾ ਨੂੰ ਪੁੱਛਿਆ ਕਿ ਪਤੰਗ ਦੇ ਤਾਂ ਕੋਈ ਖੰਭ ਨਹੀਂ ਹੁੰਦਾ, ਫਿਰ ਉਹ ਕਿਵੇਂ ਉੱਡਦਾ ਹੈ? ਅਧਿਆਪਕਾ ਨੂੰ ਬੱਚੇ ਦਾ ਇਹ ਸਵਾਲ ਮੂਰਖਤਾ ਭਰਿਆ ਲੱਗਾ। ਉਸ ਨੇ ਐਡੀਸਨ ਨੂੰ ਝਿੜਕ ਦਿੱਤਾ।
ਪਰ ਘਰ ਆ ਕੇ ਉਸ ਨੇ ਦੇਖਿਆ ਕਿ ਇਕ ਚਿੜੀ ਕੀੜੇ ਖਾ ਰਹੀ ਸੀ। ਉਸ ਨੇ ਸੋਚਿਆ ਕਿ ਇਹ ਕੀੜੇ ਖਾਂਦੀ ਹੈ। ਇਸ ਲਈ ਆਸਮਾਨ ’ਚ ਉੱਡਦੀ ਹੈ। ਫਿਰ ਕੀ ਸੀ, ਉਸ ਨੇ ਬਹੁਤ ਸਾਰੇ ਕੀੜੇ ਇਕੱਠੇ ਕੀਤੇ ਅਤੇ ਆਪਣੀ ਨੌਕਰਾਣੀ ਦੀ ਬੇਟੀ ਨੂੰ ਖੁਆ ਦਿੱਤੇ, ਜਿਸ ਨਾਲ ਉਹ ਵਿਚਾਰੀ ਮਰ ਗਈ।
ਇਸ ਘਟਨਾ ਤੋਂ ਬਾਅਦ ਐਡੀਸਨ ਨੂੰ ਸਕੂਲ ’ਚੋਂ ਵੀ ਕੱਢ ਦਿੱਤਾ ਗਿਆ ਪਰ ਬੱਚੇ ਦੀ ਉਤਸੁਕਤਾ ਅਜੇ ਖਤਮ ਨਹੀਂ ਹੋਈ ਸੀ। ਉਸ ਨੇ ਘਰ ਵਿਚ ਹੀ ਰਹਿ ਕੇ ਮਿਹਨਤ ਕੀਤੀ ਅਤੇ ਇਕ ਦਿਨ ਉਹ ਕਰ ਦਿਖਾਇਆ, ਜਿਸ ਦੀ ਦੁਨੀਆ ਵਿਚ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।
ਐਡੀਸਨ ਨੇ ਆਪਣੀ ਪੂਰੀ ਜ਼ਿੰਦਗੀ ਕਾਫੀ ਕਾਢਾਂ ਕੱਢੀਆਂ, ਜਿਨ੍ਹਾਂ ਵਿਚ ਬੱਲਬ ਦੀ ਕਾਢ ਸਭ ਤੋਂ ਮਸ਼ਹੂਰ ਸੀ। ਜਿਸ ਬੱਚੇ ਨੂੰ ਲੋਕ ਮੂਰਖ ਕਿਹਾ ਕਰਦੇ ਸਨ, ਉਸ ਨੇ ਆਪਣੀ ਮਿਹਨਤ ਨਾਲ ਪੂਰੀ ਦੁਨੀਆ ਨੂੰ ਰੌਸ਼ਨ ਕਰ ਦਿੱਤਾ।
ਦੋਸਤੋ, ਕਹਾਣੀ ਬਹੁਤ ਪੁਰਾਣੀ ਹੈ ਪਰ ਇਸ ਪਿੱਛੇ ਬਹੁਤ ਡੂੰਘੀ ਸਿੱਖਿਆ ਲੁਕੀ ਹੋਈ ਹੈ। ਜ਼ਿੰਦਗੀ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਹਨ। ਆਪਣੀਆਂ ਅਸਫਲਤਾਵਾਂ ਤੋਂ ਸਾਨੂੰ ਕਦੇ ਘਬਰਾਉਣਾ ਨਹੀਂ ਚਾਹੀਦਾ।
ਜ਼ਿੰਦਗੀ ਦਾ ਇਕ ਮਕਸਦ ਚੁਣੋ ਅਤੇ ਉਸ ਵਿਚ ਇੰਨਾ ਡੁੱਬ ਜਾਓ ਕਿ ਤੁਹਾਨੂੰ ਦੁਨੀਆ ਦੀ ਕੋਈ ਖਬਰ ਨਾ ਰਹੇ। ਫਿਰ ਦੇਖੋ, ਇਕ ਦਿਨ ਤੁਹਾਡਾ ਵੀ ਨਾਂ ਐਡੀਸਨ ਵਰਗੇ ਲੋਕਾਂ ਨਾਲ ਲਿਆ ਜਾਵੇਗਾ।
ਜਾਣੋਂ ਅੱਜ ਦੇ ਰਾਸ਼ੀਫਲ 'ਚ ਕੀ ਹੈ ਤੁਹਾਡੇ ਲਈ ਸਪੈਸ਼ਲ
NEXT STORY