ਆਦਿ ਸ਼ੰਕਰਾਚਾਰੀਆ ਤੇ ਮੰਡਨ ਮਿਸ਼ਰ ਦਰਮਿਆਨ 16 ਦਿਨਾਂ ਤਕ ਲਗਾਤਾਰ ਸ਼ਾਸਤਰਾਂ ਦੇ ਗਿਆਨ ਦੇ ਅਦਾਨ-ਪ੍ਰਦਾਨ ਦਾ ਸਿਲਸਿਲਾ ਚੱਲਿਆ। ਇਸ ਦੌਰਾਨ ਫੈਸਲਾ ਦੇਣ ਵਾਲੀ ਸੀ ਮੰਡਨ ਮਿਸ਼ਰ ਦੀ ਧਰਮ ਪਤਨੀ ਦੇਵੀ ਭਾਰਤੀ। ਹਾਰ-ਜਿੱਤ ਦਾ ਫੈਸਲਾ ਹੋਣਾ ਅਜੇ ਬਾਕੀ ਸੀ। ਇਸੇ ਦੌਰਾਨ ਦੇਵੀ ਭਾਰਤੀ ਨੂੰ ਕਿਸੇ ਜ਼ਰੂਰੀ ਕੰਮ ਕਾਰਨ ਕੁਝ ਸਮੇਂ ਲਈ ਉਹ ਥਾਂ ਛੱਡ ਕੇ ਜਾਣਾ ਪਿਆ।
ਜਾਣ ਤੋਂ ਪਹਿਲਾਂ ਦੇਵੀ ਭਾਰਤੀ ਨੇ ਦੋਵਾਂ ਵਿਦਵਾਨਾਂ ਆਦਿ ਸ਼ੰਕਰਾਚਾਰੀਆ ਤੇ ਮੰਡਨ ਮਿਸ਼ਰ ਦੇ ਗਲੇ ਵਿਚ ਫੁੱਲਾਂ ਦੀ ਇਕ-ਇਕ ਮਾਲਾ ਪਾਉਂਦੇ ਹੋਏ ਕਿਹਾ ਕਿ ਇਹ ਦੋਵੇਂ ਮਾਲਾਵਾਂ ਮੇਰੀ ਗੈਰ-ਹਾਜ਼ਰੀ ਵਿਚ ਤੁਹਾਡੀ ਹਾਰ-ਜਿੱਤ ਦਾ ਫੈਸਲਾ ਕਰਨਗੀਆਂ। ਇਹ ਕਹਿ ਕੇ ਉਹ ਉਥੋਂ ਚਲੀ ਗਈ।
ਦੋਵਾਂ ਵਿਦਵਾਨਾਂ 'ਚ ਸ਼ਾਸਤਰਾਂ ਦੇ ਗਿਆਨ ਦੇ ਅਦਾਨ-ਪ੍ਰਦਾਨ ਦੀ ਪ੍ਰਕਿਰਿਆ ਚੱਲਦੀ ਰਹੀ। ਵਿਚਾਰਾਂ ਤੇ ਦਲੀਲਾਂ ਦਾ ਦੌਰ ਲਗਾਤਾਰ ਆਪਣੀ ਰਫਤਾਰ ਨਾਲ ਚੱਲਦਾ ਰਿਹਾ। ਕਿਸੇ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਕੁਝ ਦੇਰ ਬਾਅਦ ਦੇਵੀ ਭਾਰਤੀ ਆਪਣਾ ਜ਼ਰੂਰੀ ਕੰਮ ਪੂਰਾ ਕਰ ਕੇ ਮੁੜੀ। ਉਨ੍ਹਾਂ ਸ਼ੰਕਰਾਚਾਰੀਆ ਤੇ ਮੰਡਨ ਮਿਸ਼ਰਨ ਨੂੰ ਵਾਰੀ-ਵਾਰੀ ਆਪਣੀ ਪਾਰਖੂ ਨਜ਼ਰ ਨਾਲ ਦੇਖਿਆ ਅਤੇ ਫੈਸਲਾ ਸੁਣਾ ਦਿੱਤਾ। ਉਨ੍ਹਾਂ ਦੇ ਫੈਸਲੇ ਅਨੁਸਾਰ ਆਦਿ ਸ਼ੰਕਰਾਚਾਰੀਆ ਜੇਤੂ ਐਲਾਨੇ ਗਏ ਅਤੇ ਉਨ੍ਹਾਂ ਦੇ ਪਤੀ ਮੰਡਨ ਮਿਸ਼ਰ ਦੀ ਹਾਰ ਹੋਈ। ਸਾਰੇ ਦਰਸ਼ਕ ਹੈਰਾਨ ਰਹਿ ਗਏ ਕਿ ਬਿਨਾਂ ਕਿਸੇ ਆਧਾਰ ਦੇ ਇਸ ਔਰਤ ਨੇ ਆਪਣੇ ਪਤੀ ਨੂੰ ਹੀ ਹਾਰਿਆ ਕਰਾਰ ਦੇ ਦਿੱਤਾ।
ਇਕ ਵਿਦਵਾਨ ਨੇ ਦੇਵੀ ਭਾਰਤੀ ਅੱਗੇ ਨਿਮਰਤਾ ਨਾਲ ਉਤਸੁਕਤਾ ਜ਼ਾਹਿਰ ਕੀਤੀ,''ਹੇ ਦੇਵੀ, ਤੁਸੀਂ ਤਾਂ ਸ਼ਾਸਤਰਾਂ ਦੇ ਵਿਚਾਰਾਂ ਤੇ ਦਲੀਲਾਂ ਨੂੰ ਅੱਧ-ਵਿਚਾਲੇ ਹੀ ਛੱਡ ਕੇ ਚਲੇ ਗਏ ਸੀ। ਫਿਰ ਵਾਪਸ ਆ ਕੇ ਤੁਸੀਂ ਅਜਿਹਾ ਫੈਸਲਾ ਕਿਵੇਂ ਦੇ ਦਿੱਤਾ?''
ਦੇਵੀ ਭਾਰਤੀ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ,''ਜਦੋਂ ਵੀ ਕੋਈ ਵਿਦਵਾਨ ਸ਼ਾਸਤਰਾਂ ਦੇ ਗਿਆਨ ਦੇ ਅਦਾਨ-ਪ੍ਰਦਾਨ ਵਿਚ ਹਾਰਨ ਲੱਗਦਾ ਹੈ ਅਤੇ ਉਸ ਨੂੰ ਹਾਰ ਦੀ ਝਲਕ ਨਜ਼ਰ ਆਉਣ ਲੱਗਦੀ ਹੈ ਤਾਂ ਉਹ ਗੁੱਸੇ ਵਿਚ ਆ ਜਾਂਦਾ ਹੈ। ਮੇਰੇ ਪਤੀ ਦੇ ਗਲੇ ਦੀ ਮਾਲਾ ਉਨ੍ਹਾਂ ਦੇ ਗੁੱਸੇ ਦੇ ਤਾਪ ਨਾਲ ਸੁੱਕ ਚੁੱਕੀ ਹੈ, ਜਦਕਿ ਸ਼ੰਕਰਾਚਾਰੀਆ ਦੀ ਮਾਲਾ ਹੁਣ ਵੀ ਪਹਿਲਾਂ ਵਾਂਗ ਤਾਜ਼ੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸ਼ੰਕਰਾਚਾਰੀਆ ਦੀ ਹੀ ਜਿੱਤ ਹੋਈ ਹੈ।''
ਭਵਿੱਖਫਲ: ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ
NEXT STORY