ਇਕ ਔਰਤ ਸਵਾਮੀ ਵਿਵੇਕਾਨੰਦ ਕੋਲ ਆਈ ਅਤੇ ਬੋਲੀ, ‘‘ਸਵਾਮੀ ਜੀ, ਕੁਝ ਦਿਨਾਂ ਤੋਂ ਮੇਰੀ ਅੱਖ ਫਰਕ ਰਹੀ ਹੈ। ਇਹ ਕਿਸੇ ਅਸ਼ੁੱਭ ਦੀ ਨਿਸ਼ਾਨੀ ਹੈ। ਕਿਰਪਾ ਕਰ ਕੇ ਮੈਨੂੰ ਕੋਈ ਅਜਿਹਾ ਤਰੀਕਾ ਦੱਸੋ, ਜਿਸ ਨਾਲ ਅਸ਼ੁੱਭ ਨਾ ਹੋਵੇ।’’
ਉਸ ਦੀ ਗੱਲ ਸੁਣ ਕੇ ਸਵਾਮੀ ਵਿਵੇਕਾਨੰਦ ਜੀ ਬੋਲੇ, ‘‘ਦੇਵੀ, ਮੇਰੀ ਨਜ਼ਰ ਵਿਚ ਤਾਂ ਸ਼ੁੱਭ ਤੇ ਅਸ਼ੁੱਭ ਕੁਝ ਨਹੀਂ ਹੁੰਦਾ। ਜਦੋਂ ਜੀਵਨ ਹੈ ਤਾਂ ਇਸ ਵਿਚ ਚੰਗੀਆਂ ਤੇ ਮਾੜੀਆਂ ਦੋਵੇਂ ਘਟਨਾਵਾਂ ਵਾਪਰਦੀਆਂ ਹਨ। ਲੋਕ ਉਨ੍ਹਾਂ ਨੂੰ ਹੀ ਆਪਣੇ-ਆਪਣੇ ਹਿਸਾਬ ਨਾਲ ਸ਼ੁੱਭ ਜਾਂ ਅਸ਼ੁੱਭ ਮੰਨ ਲੈਂਦੇ ਹਨ।’’
ਇਹ ਸੁਣ ਕੇ ਔਰਤ ਬੋਲੀ, ‘‘ਪਰ ਸਵਾਮੀ ਜੀ, ਮੈਂ ਆਪਣੇ ਗੁਆਂਢੀਆਂ ਦੇ ਘਰ ਦੇਖਿਆ ਹੈ ਕਿ ਉੱਥੇ ਹਮੇਸ਼ਾ ਸ਼ੁੱਭ ਹੁੰਦਾ ਹੈ, ਜਦਕਿ ਮੇਰੇ ਘਰ ਅਕਸਰ ਕੁਝ ਨਾ ਕੁਝ ਅਣਹੋਣੀ ਹੁੰਦੀ ਰਹਿੰਦੀ ਹੈ।’’
ਉਸ ਦੀ ਗੱਲ ਸੁਣ ਕੇ ਸਵਾਮੀ ਵਿਵੇਕਾਨੰਦ ਜੀ ਮੁਸਕਰਾ ਕੇ ਬੋਲੇ, ‘‘ਦੇਵੀ, ਸ਼ੁੱਭ ਤੇ ਅਸ਼ੁੱਭ ਵੀ ਸੋਚ ਦਾ ਹੀ ਨਤੀਜਾ ਹੈ। ਦੁਨੀਆ ਵਿਚ ਕੋਈ ਵੀ ਅਜਿਹੀ ਚੀਜ਼ ਨਹੀਂ, ਜਿਸ ਨੂੰ ਸਿਰਫ ਸ਼ੁੱਭ ਜਾਂ ਅਸ਼ੁੱਭ ਹੀ ਕਿਹਾ ਜਾ ਸਕੇ। ਜੋ ਅੱਜ ਸ਼ੁੱਭ ਹੈ, ਉਹੋ ਕੱਲ ਅਸ਼ੁੱਭ ਹੋ ਸਕਦਾ ਹੈ। ਨਾਲ ਹੀ ਇਹ ਵੀ ਕਿ ਜੋ ਇਕ ਲਈ ਸ਼ੁੱਭ ਹੈ, ਉਹੋ ਦੂਜੇ ਲਈ ਅਸ਼ੁੱਭ ਹੋ ਸਕਦਾ ਹੈ। ਇਹ ਸਭ ਸਥਿਤੀਆਂ ’ਤੇ ਨਿਰਭਰ ਕਰਦਾ ਹੈ।’’
ਇਹ ਸੁਣ ਕੇ ਔਰਤ ਬੋਲੀ, ‘‘ਇਹ ਕਿਵੇਂ ਸਵਾਮੀ ਜੀ, ਭਲਾ ਕੋਈ ਸ਼ੁੱਭ ਘੜੀ ਕਿਸੇ ਲਈ ਅਸ਼ੁੱਭ ਕਿਵੇਂ ਹੋ ਸਕਦੀ ਹੈ?’’
ਸਵਾਮੀ ਜੀ ਬੋਲੇ, ‘‘ਦੇਵੀ, ਮੰਨ ਲੈ ਇਕ ਘੁਮਿਆਰ ਨੇ ਭਾਂਡੇ ਬਣਾ ਕੇ ਸੁਕਾਉਣ ਲਈ ਰੱਖੇ ਹਨ ਅਤੇ ਉਹ ਤੇਜ਼ ਧੁੱਪ ਦੀ ਕਾਮਨਾ ਕਰ ਰਿਹਾ ਹੈ। ਦੂਜੇ ਪਾਸੇ ਇਕ ਕਿਸਾਨ ਮੀਂਹ ਦੀ ਕਾਮਨਾ ਕਰ ਰਿਹਾ ਹੈ ਤਾਂ ਜੋ ਫਸਲ ਚੰਗੀ ਹੋਵੇ। ਅਜਿਹੀ ਸਥਿਤੀ ਵਿਚ ਧੁੱਪ ਤੇ ਮੀਂਹ ਜਿਥੇ ਇਕ ਲਈ ਸ਼ੁੱਭ ਹੈ, ਉੱਥੇ ਹੀ ਦੂਜੇ ਲਈ ਅਸ਼ੁੱਭ। ਇਸ ਲਈ ਵਿਅਕਤੀ ਨੂੰ ਸ਼ੁੱਭ-ਅਸ਼ੁੱਭ ਦੀ ਜਗ੍ਹਾ ਸਿਰਫ ਆਪਣੇ ਨੇਕ ਕਰਮਾਂ ਵੱਲ ਧਿਆਨ ਲਾਉਣਾ ਚਾਹੀਦਾ ਹੈ। ਇੰਝ ਕਰ ਕੇ ਹੀ ਉਹ ਆਪਣੇ ਜੀਵਨ ਨੂੰ ਠੀਕ ਢੰਗ ਨਾਲ ਜੀਅ ਸਕਦਾ ਹੈ।’’
ਸਵਾਮੀ ਜੀ ਦੀਆਂ ਗੱਲਾਂ ਸੁਣ ਕੇ ਔਰਤ ਉਨ੍ਹਾਂ ਨਾਲ ਸਹਿਮਤ ਹੋ ਗਈ ਅਤੇ ਬੋਲੀ, ‘‘ਸਵਾਮੀ ਜੀ, ਤੁਹਾਡਾ ਕਹਿਣਾ ਬਿਲਕੁਲ ਸਹੀ ਹੈ। ਮੈਂ ਅੱਜ ਤੋਂ ਸਿਰਫ ਆਪਣੇ ਕਰਮ ਵੱਲ ਹੀ ਧਿਆਨ ਦੇਵਾਂਗੀ।’’
ਇਸ ਤੋਂ ਬਾਅਦ ਉਹ ਉਥੋਂ ਚਲੀ ਗਈ।
ਸ਼ਿਵ ਸੈਨਾ ਮੁਖੀ ਸਵਰਗੀ ਬਾਲਾ ਸਾਹਿਬ ਠਾਕਰੇ ’ਤੇ ਆਧਾਰਿਤ ਫਿਲਮ ‘ਠਾਕਰੇ’ ਦਾ ਮਿਊਜ਼ਿਕ ਮੁੰਬਈ ’ਚ ਲਾਂਚ ਹੋਇਆ। ਫਿਲਮ ’ਚ ਬਾਲਾ ਸਾਹਿਬ ਠਾਕਰੇ ਦਾ ਕਿਰਦਾਰ ਨਵਾਜ਼ੂਦੀਨ ਸਿੱਦੀਕੀ ਨਿਭਾਅ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਮੀਨਾਤਾਈ ਠਾਕਰੇ ਦੇ ਕਿਰਦਾਰ ’ਚ ਅੰਮ੍ਰਿਤਾ ਰਾਓ ਨਜ਼ਰ ਆਏਗੀ। ਇਸ ਮੌਕੇ ਫਿਲਮ ਦੇ ਨਿਰਦੇਸ਼ਕ ਅਭਿਜੀਤ ਪੇਂਡਸੇ, ਲੇਖਕ-ਨਿਰਮਾਤਾ ਤੇ ਸ਼ਿਵ ਸੈਨਾ ਦੇ ਐੱਮ. ਪੀ. ਸੰਜੇ ਰਾਊਤ, ਸ਼ਿਵ ਸੈਨਾ ਪਾਰਟੀ ਦੇ ਮੁਖੀ ਊਧਵ ਠਾਕਰੇ ਤੇ ਉਨ੍ਹਾਂ ਦੀ ਪਤਨੀ ਰਸ਼ਮੀ ਠਾਕਰੇ ਮੌਜੂਦ ਰਹੀ। ਫਿਲਮ ਹਿੰਦੀ ਤੇ ਮਰਾਠੀ ਭਾਸ਼ਾ ’ਚ 25 ਜਨਵਰੀ ਨੂੰ ਰਿਲੀਜ਼ ਹੋਵੇਗੀ।
ਤੈਮੂਰ ਅਲੀ ਖਾਨ ਪੈਰਿਸ ’ਚ ਮੰਮੀ ਕਰੀਨਾ ਕਪੂਰ ਖਾਨ ਨਾਲ ਇੰਜੁਆਏ ਕਰ ਕੇ ਮੁੰਬਈ ਮੁੜਿਆ। ਏਅਰਪੋਰਟ ’ਤੇ ਤੈਮੂਰ ਨੇ ਗਜ਼ਬ ਦੀ ਪ੍ਰਤੀਕਿਰਿਆ ਦਿੱਤੀ।
ਅੱਜ ਇਨ੍ਹਾਂ ਰਾਸ਼ੀਆਂ ਵਾਲਿਆਂ ਦਾ ਸਿਤਾਰਾ ਵਪਾਰ-ਕਾਰੋਬਾਰ 'ਚ ਲਾਭ ਵਾਲਾ
NEXT STORY