ਜਲੰਧਰ— ਦੁਨੀਆ ਦਾ ਸਭ ਤੋਂ ਵੱਡਾ ਝੂਠ ਜਾਣਦੇ ਹੋ ਕਿਹੜਾ ਹੈ? ਅਸੀਂ ਰੋਜ਼ ਚੰਗੀਆਂ ਗੱਲਾਂ ਪੜ੍ਹਦੇ ਹਾਂ, ਕੁਝ ਲੋਕ ਤਾਂ ਸਤਿਸੰਗ ਵੀ ਸੁਣਦੇ ਹਨ, ਮਹਾਪੁਰਸ਼ਾਂ ਦੇ ਵਿਚਾਰ ਪੜ੍ਹਦੇ ਹਨ ਤੇ ਚੰਗੇ ਲੋਕਾਂ ਨਾਲ ਮਿਲ ਕੇ ਗਿਆਨ ਦੀਆਂ ਗੱਲਾਂ ਵੀ ਸਿੱਖਦੇ ਹਨ ਪਰ ਕੀ ਇਨ੍ਹਾਂ ਸਭ ਨਾਲ ਸਾਡੇ ਜੀਵਨ 'ਚ ਬਦਲਾਅ ਆਏਗਾ?
ਅਸੀਂ ਸੋਚਦੇ ਹਾਂ ਕਿ ਕਿਸੇ ਮਹਾਪੁਰਸ਼ ਦੀਆਂ ਗੱਲਾਂ ਸੁਣਨ ਨਾਲ ਜਾਂ ਚੰਗੀਆਂ ਕਿਤਾਬਾਂ ਪੜ੍ਹਨ ਨਾਲ ਸਾਡੇ ਜੀਵਨ 'ਚ ਬਦਲਾਅ ਆ ਜਾਵੇਗਾ ਤਾਂ ਇਸ ਤੋਂ ਵੱਡਾ ਝੂਠ ਤੇ ਇਸ ਤੋਂ ਵੱਡਾ ਭਰਮ ਦੁਨੀਆ 'ਚ ਕੋਈ ਦੂਜਾ ਨਹੀਂ ਹੈ। ਕੋਈ ਆਏਗਾ ਤੇ ਸਾਨੂੰ ਕੁਝ ਗੱਲਾਂ ਦੱਸੇਗਾ ਤੇ ਅਸੀਂ ਬਦਲ ਜਾਵਾਂਗੇ, ਇਹ ਇਕ ਭਰਮ ਹੀ ਤਾਂ ਹੈ। ਜੇਕਰ ਕਿਸੇ ਦੇ ਕਹਿਣ ਨਾਲ ਦੁਨੀਆ ਬਦਲ ਜਾਂਦੀ ਤਾਂ ਭਗਵਾਨ ਨੂੰ ਵਾਰ-ਵਾਰ ਧਰਤੀ 'ਤੇ ਜਨਮ ਕਿਉਂ ਲੈਣਾ ਪੈਂਦਾ?
ਇਕ ਰਾਮ ਹੀ ਕਾਫੀ ਸੀ....
ਇਕ ਕ੍ਰਿਸ਼ਨ ਹੀ ਕਾਫੀ ਸੀ...
ਜਾਂ ਇਕ ਮਹਾਵੀਰ ਹੀ ਕਾਫੀ ਸੀ...
ਜਾਂ ਇਕ ਬੁੱਧ ਹੀ ਕਾਫੀ ਸੀ...
ਪਰ ਸੱਚ ਤਾਂ ਇਹ ਹੈ ਕਿ ਤੁਸੀਂ ਖੁਦ ਆਪਣੇ ਆਪ ਨੂੰ ਬਦਲਣਾ ਹੈ। ਤੁਸੀਂ ਕੀ ਪੜ੍ਹਦੇ ਹੋ? ਕੀ ਦੇਖਦੇ ਹੋ?
ਕੀ ਸੁਣਦੇ ਹੋ? ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਫਰਕ ਪੈਂਦਾ ਹੈ ਕਿ ਤੁਸੀਂ ਕਿਸ ਗੱਲ ਨੂੰ ਆਪਣੇ ਜੀਵਨ 'ਚ ਉਤਾਰਦੇ ਹੋ। ਤੁਸੀਂ ਜਿਸ ਗੱਲ ਨੂੰ ਅਪਣਾਓਗੇ ਉਂਝ ਹੀ ਹੋ ਜਾਵੇਗੀ।
ਬੁੱਧ 'ਚ ਅਤੇ ਤੁਹਾਡੇ 'ਚ ਕੋਈ ਫਰਕ ਨਹੀਂ ਹੈ। ਜੋ ਈਸ਼ਵਰ ਮਹਾਤਮਾ ਬੁੱਧ ਦੇ ਅੰਦਰ ਸੀ, ਉਹੀ ਤੁਹਾਡੇ 'ਚ ਹੈ। ਉਹੀ ਪ੍ਰਾਣ ਹੈ ਤੇ ਉਹੀ ਚੇਤਨਾ। ਸਭ ਕੁਝ ਬਰਾਬਰ, ਸਾਨੂੰ ਬਣਾਉਣ ਵਾਲਾ ਵੀ ਇਕ ਹੀ ਹੈ। ਉਸ ਬਣਾਉਣ ਵਾਲੇ ਨੇ ਕੋਈ ਕਸਰ ਨਹੀਂ ਛੱਡੀ। ਸਭ ਕੁਝ ਤੁਹਾਨੂੰ ਦੇ ਕੇ ਭੇਜਿਆ ਹੈ।
ਬਸ ਇਕ ਚੀਜ਼ ਦਾ ਫਰਕ ਹੈ-ਬੁੱਧ ਨੇ ਕੁਝ ਗੱਲਾਂ ਨੂੰ ਅਪਣਾ ਲਿਆ ਤੇ ਅਸੀਂ ਸਿਰਫ ਇਕ ਕੰਨ ਨਾਲ ਸੁਣਿਆ ਤੇ ਦੂਜੇ ਨਾਲ ਕੱਢ ਦਿੱਤਾ, ਇਸ ਲਈ ਅੱਜ ਵੀ ਭਟਕ ਰਹੇ ਹਾਂ। ਬੁੱਧ ਨੇ ਖੁਦ ਨੂੰ ਪਛਾਣਿਆ ਤੇ ਸੱਚ ਨੂੰ ਅਪਣਾ ਲਿਆ ਤੇ ਅਸੀਂ ਸਿਰਫ ਸੁਣ ਕੇ ਜਾਂ ਪੜ੍ਹ ਕੇ ਹੀ ਬਦਲਾਅ ਖੋਜਦੇ ਰਹੇ।
ਘਰ 'ਚ ਚਾਹੇ ਕਿੰਨੇ ਵੀ ਇਨਵਰਟਰ ਜਾਂ ਜਨਰੇਟਰ ਲਗਵਾ ਲਓ ਪਰ ਜਦੋਂ ਤੁਸੀਂ ਆਪ ਸਵਿੱਚ ਆਨ ਨਹੀਂ ਕਰੋਗੇ, ਬੱਲਬ ਨਹੀਂ ਜਗੇਗਾ, ਠੀਕ ਉਸੇ ਤਰ੍ਹਾਂ ਤੁਸੀਂ ਕਿੰਨੀਆਂ ਵੀ ਗਿਆਨ ਦੀਆਂ ਗੱਲਾਂ ਪੜ੍ਹ ਲਓ ਜਾਂ ਸੁਣ ਲਓ, ਜਦੋਂ ਤੁਹਾਡੇ ਅੰਦਰ ਦਾ ਸਵਿੱਚ ਆਨ ਨਹੀਂ ਹੋਵੇਗਾ, ਤੁਸੀਂ ਉਂਝ ਹੀ ਰਹੋਗੇ, ਜਿਵੇਂ ਕੱਲ ਸੀ।
ਕੱਲ 'ਚੋਂ ਨਿਕਲੋ, ਅੱਜ 'ਚ ਜੀਓ। ਪੁਰਾਣੇ ਵਿਚਾਰਾਂ ਨੂੰ ਤਿਆਗ ਕੇ ਨਵੇਂ ਵਿਚਾਰਾਂ ਨੂੰ ਅਪਣਾਓ। ਖੁਦ ਨੂੰ ਪਛਾਣੋ, ਤਾਂ ਹੀ ਤੁਹਾਡੇ 'ਚ ਬਦਲਾਅ ਆਏਗਾ।
ਜਾਣੋ ਅੱਜ ਦੇ ਰਾਸ਼ੀਫਲ 'ਚ ਕੀ ਹੈ ਤੁਹਾਡੇ ਲਈ ਖਾਸ
NEXT STORY