ਜਲੰਧਰ— ਉਂਝ ਤਾਂ ਲਾਲ ਮਿਰਚ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਇਹ ਤਾਂ ਸਾਰੇ ਹੀ ਜਾਣਦੇ ਹਨ। ਇਸ ਦਾ ਇਸਤੇਮਾਲ ਭੋਜਨ 'ਚ ਸੁਆਦ ਲਿਆਉਣ ਲਈ ਕੀਤਾ ਜਾਂਦਾ ਹੈ ਪਰ ਉੱਥੇ ਹੀ ਦੂਜੇ ਪਾਸੇ ਇਸ ਦਾ ਇਸਤੇਮਾਲ ਵਾਸਤੂ ਦੀ ਦ੍ਰਿਸ਼ਟੀ ਤੋਂ ਵੀ ਕੀਤਾ ਜਾਂਦਾ ਹੈ। ਜਿੱਥੇ ਲਾਲ ਮਿਰਚ ਨੂੰ ਨਜ਼ਰ ਉਤਾਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ ਉੱਥੇ ਹੀ ਲਾਲ ਮਿਰਚ ਸਫਲਤਾ ਦੇ ਦਰਵਾਜ਼ੇ ਵੀ ਖੋਲ੍ਹਦੀ ਹੈ। ਜਿਸ ਨਾਲ ਤੁਹਾਡੀ ਸੁੱਤੀ ਹੋਈ ਕਿਸਮਤ ਵੀ ਜਾਗ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਇਸ ਨਾਲ ਜੁੜੇ ਵਾਸਤੂ ਟਿਪਸ ਦੇ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਬਾਰੇ।
ਸਿਹਤ ਲਈ—
ਕਿਹਾ ਜਾਂਦਾ ਹੈ ਕਿ ਇਕ ਕੱਪੜੇ 'ਚ ਪੰਜ ਸੁੱਕੀਆਂ ਲਾਲ ਮਿਰਚਾਂ ਨੂੰ ਬੰਨ੍ਹ ਕੇ ਆਪਣੇ ਬਿਸਤਰ ਦੇ ਥੱਲੇ ਰੱਖਣ ਨਾਲ ਸਿਹਤ 'ਤੇ ਕਦੇ ਵੀ ਬੁਰਾ ਅਸਰ ਨਹੀਂ ਪੈਂਦਾ ਅਤੇ ਨਾ ਹੀ ਕੋਈ ਬੁਰਾ ਸੁਪਨਾ ਆਉਂਦਾ ਹੈ।
ਬੁਰਾ ਸਾਇਆ
ਕਹਿੰਦੇ ਹਨ ਕਿ ਜੇਕਰ ਕਿਸੇ ਬੱਚੇ ਜਾਂ ਵੱਡੇ ਨੂੰ ਨਜ਼ਰ ਲੱਗ ਗਈ ਹੋਵੇ ਤਾਂ ਲਾਲ ਮਿਰਚ ਦਾ ਪ੍ਰਯੋਗ ਕਰਨ ਨਾਲ ਸਭ ਕੁਝ ਠੀਕ ਹੋ ਜਾਂਦਾ ਹੈ। ਇਸ ਦੇ ਲਈ ਲਾਲ ਮਿਰਚ ਲਓ ਅਤੇ ਨਜ਼ਰ ਨਾਲ ਪੀੜਤ ਵਿੱਕਤੀ ਦੀ ਇਸ ਨਾਲ ਨਜ਼ਰ ਉਤਾਰੋ। ਨਜ਼ਰ ਉਤਾਰਣ ਤੋਂ ਬਾਅਦ ਮਿਰਚ ਨੂੰ ਬਲਦੇ ਹੋਏ ਚੁੱਲ੍ਹੇ 'ਤੇ ਰੱਖ ਕੇ ਸਾੜ ਦਿਓ। ਇਹ ਕੰਮ ਇਕ-ਦੋ ਵਾਰ ਕਰਨ ਨਾਲ ਤੁਹਾਨੂੰ ਬਹੁਤ ਜਲਦ ਫਰਕ ਮਹਿਸੂਸ ਹੋਵੇਗਾ।
ਵਪਾਰ 'ਚ ਫਾਇਦੇ ਲਈ
ਅਜਿਹਾ ਮੰਨਿਆ ਜਾਂਦਾ ਹੈ ਕਿ ਕਿਸੇ ਕੰਮ 'ਚ ਰੁਕਾਵਟ ਆ ਰਹੀ ਹੋਵੇ ਤਾਂ ਲਾਲ ਮਿਰਚ ਦਾ ਉਪਾਅ ਕਰਨ ਨਾਲ ਲਾਭ ਹੋ ਸਕਦਾ ਹੈ। ਇਸ ਲਈ ਇਕ ਲਾਲ ਮਿਰਚ ਦੇ 21 ਦਾਣੇ ਲੈ ਕੇ ਉਸ ਨੂੰ ਇਕ ਲੋਟੇ ਜਾਂ ਜੱਗ 'ਚ ਪਾਣੀ ਭਰ ਕੇ ਪਾ ਦਿਓ ਅਤੇ ਇਸ ਪਾਣੀ ਨੂੰ ਆਪਣੇ ਉਪਰੋ ਸੱਤ ਵਾਰ ਉਤਾਰ ਕੇ ਘਰ ਦੇ ਬਾਹਰ ਸੜਕ 'ਤੇ ਸੁੱਟ ਦਿਓ।
ਧਨ 'ਚ ਵਾਧੇ ਲਈ
ਜੇਕਰ ਕਿਸੇ ਦੇ ਘਰ 'ਚ ਧਨ ਨਹੀਂ ਟਿੱਕਦਾ ਤਾਂ ਇਸ ਲਈ ਇਕ ਰੁਮਾਲ 'ਚ 7 ਲਾਲ ਮਿਰਚਾਂ ਨੂੰ ਬੰਨ੍ਹ ਕੇ ਉੱਥੇ ਰੱਖੋ ਜਿੱਥੇ ਤੁਸੀਂ ਆਪਣੇ ਪੈਸੇ ਰੱਖਦੇ ਹੋ। ਅਜਿਹਾ ਕਰਨ ਨਾਲ ਘਰ 'ਚ ਧਨ ਟਿੱਕਣਾ ਸ਼ੁਰੂ ਹੋ ਜਾਂਦਾ ਹੈ।