ਜਲੰਧਰ— ਕਿਹਾ ਜਾਂਦਾ ਹਾ ਕਿ ਜਦੋਂ ਅਸੀਂ ਕੋਈ ਚੰਗੇ ਕੰਮ ਲਈ ਜਾਂਦੇ ਹਨ ਤਾਂ ਸਾਨੂੰ ਰਸਤੇ 'ਚ ਕੁਝ ਨਾ ਕੁਝ ਚੀਜ਼ਾਂ ਮਿਲ ਜਾਂਦੀਆਂ ਹਨ ਪਰ ਅਸੀਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਕਿਉਂਕਿ ਅਸੀਂ ਜਾਣਦੇ ਨਹੀਂ ਹਾਂ ਕਿ ਇਹ ਸਭ ਸਾਨੂੰ ਕੀ ਸੰਕੇਤ ਦਿੰਦੇ ਹਨ ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਇਨ੍ਹਾਂ ਦਾ ਸਾਡੀ ਜ਼ਿੰਦਗੀ 'ਚ ਕੀ ਅਸਰ ਪੈਂਦਾ ਹੈ।
ਰਸਤੇ 'ਚ ਕੋਈ ਬਜ਼ੁਰਗ ਮਹਿਲਾ ਜਾਂ ਵਿਅਕਤੀ ਮਿਲੇ ਤਾਂ ਉਸ ਨੂੰ ਪਿੱਛੇ ਹੱਟ ਕੇ ਰਸਤਾ ਦਿਓ। ਭੁੱਲ ਕੇ ਵੀ ਉਸ ਦਾ ਮਜ਼ਾਕ ਨਾ ਉਡਾਓ। ਇਸ ਦੇ ਨਾਲ ਹੀ ਤੁਸੀਂ ਉਸ ਦੀ ਮਦਦ ਵੀ ਕਰ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਉਸ ਵਿਅਕਤੀ ਕੋਲੋਂ ਆਸ਼ੀਰਵਾਦ ਮਿਲੇਗਾ। ਇਸ ਨਾਲ ਤੁਹਾਡੇ ਬਿਗੜੇ ਹੋਏ ਕੰਮ ਬਣ ਜਾਣਗੇ।
ਜੇਕਰ ਘਰ ਤੋਂ ਬਾਹਰ ਜਾਂਦੇ ਸਮੇਂ ਰਸਤੇ 'ਚ ਕੋਈ ਰੋਗੀ ਜਾਂ ਪੀੜਤ ਵਿਅਕਤੀ ਸਾਹਮਣੇ ਆ ਜਾਵੇ ਤਾਂ ਸਭ ਤੋਂ ਪਹਿਲਾਂ ਉਸ ਨੂੰ ਅੱਗੇ ਜਾਣ ਦਿਓ। ਕਹਿੰਦੇ ਹਨ ਕਿ ਰੋਗੀਆਂ ਦੀ ਸੇਵਾ ਕਰਨ ਸਭ ਤੋਂ ਵੱਡਾ ਪੁੰਨ ਮੰਨਿਆ ਜਾਂਦਾ ਹੈ। ਇਸ ਲਈ ਇਸ ਤਰ੍ਹਾਂ ਕਰਨ ਨਾਲ ਅਸੀਂ ਭਗਵਾਨ ਦੀ ਵਿਸ਼ੇਸ਼ ਕਿਰਪਾ ਦੇ ਅਧਿਕਾਰੀ ਬਣ ਜਾਂਦੇ ਹਾਂ ਅਤੇ ਜਿਸ ਨਾਲ ਜ਼ਿੰਦਗੀ 'ਚ ਆਉਣ ਵਾਲੀਆਂ ਸਾਰੀਆਂ ਪ੍ਰੇਸ਼ਾਨੀਆਂ ਦਾ ਨਾਸ਼ ਹੁੰਦਾ ਹੈ।
ਰਸਤੇ 'ਚ ਕਿਸੇ ਲਾੜੇ ਦੀ ਬਾਰਾਤ ਦਿਖ ਜਾਵੇ ਯਾਨੀ ਜਿਸ ਵਿਅਕਤੀ ਦਾ ਵਿਆਹ ਹੋਣ ਜਾ ਰਿਹਾ ਹੈ ਅਤੇ ਉਹ ਤੁਹਾਡੇ ਰਸਤੇ 'ਚ ਆ ਜਾਵੇ ਤਾਂ ਪਹਿਲਾਂ ਉਸ ਨੂੰ ਨਿਕਲਣ ਦਿਓ। ਸ਼ਾਸਤਰਾਂ ਅਨੁਸਾਰ ਲਾੜਾ ਬਣਿਆ ਵਿਅਕਤੀ ਭਗਵਾਨ ਸ਼ਿਵ ਦਾ ਸਵਰੂਪ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਸ਼ਿਵ ਜੀ ਦੀ ਕਿਰਪਾ ਹੋਵੇਗੀ।
ਭਵਿੱਖਫਲ: ਸਿਤਾਰਾ ਸਿਹਤ ਲਈ ਰਹੇਗਾ ਕਮਜ਼ੋਰ, ਇਸ ਲਈ ਖਾਣ-ਪੀਣ ਦਾ ਰੱਖੋ ਧਿਆਣ
NEXT STORY