ਜਲੰਧਰ(ਬਿਊਰੋ)— ਜੋਤਿਸ਼ ਸ਼ਾਸਤਰ 'ਚ ਕੁੰਡਲੀ ਦੇ ਦੋਸ਼ਾਂ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੇ ਉਪਾਅ ਦੱਸੇ ਗਏ ਹਨ। ਇਨ੍ਹਾਂ ਨੂੰ ਜ਼ਿੰਦਗੀ 'ਚ ਅਪਣਾਉਣ ਨਾਲ ਆਉਣ ਵਾਲੇ ਬੁਰੇ ਸਮੇਂ ਨੂੰ ਦੂਰ ਕੀਤਾ ਜਾ ਸਕਦਾ ਹੈ। ਵਾਸਤੂ ਅਨੁਸਾਰ ਕਈ ਕੰਮ ਅਜਿਹੇ ਹਨ ਜਿਨ੍ਹਾਂ ਨੂੰ ਕਰਨ ਨਾਲ ਸਾਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਓ ਜਾਣਦੇ ਹਾਂ ਉਹ ਕਿਹੜੇ ਕੰਮ ਹਨ ਜੋ ਨਹੀਂ ਕਰਨੇ ਚਾਹੀਦੇ।
— ਤਿਜ਼ੋਰੀ ਦੇ ਉੱਪਰ ਘਰੇਲੂ ਕੰਮਾਂ 'ਚ ਇਸਤੇਮਾਲ ਕਰਨ ਵਾਲੀਆਂ ਚੀਜ਼ਾਂ ਨਾ ਰੱਖੋ।
— ਘਰ ਦੇ ਸਟੋਰ ਰੂਮ ਅਤੇ ਬਾਥਰੂਮ ਕੋਲ ਮੰਦਰ ਨਾ ਬਣਾਓ।
— ਘਰ 'ਚ ਸਵੇਰੇ-ਸ਼ਾਮ ਸ਼ੰਖ ਅਥਵਾ ਘੰਟੀ ਬਜਾਓ। ਇਸ ਤਰ੍ਹਾਂ ਕਰਨ ਨਾਲ ਸਕਾਰਾਤਮਕ ਊਰਜਾ ਆਉਂਦੀ ਹੈ।
— ਤੁਲਸੀ ਦਾ ਪੌਦਾ ਘਰ ਦੀ ਪੂਰਬ ਜਾਂ ਉੱਤਰ ਦਿਸ਼ਾ 'ਚ ਲਗਾਓ। ਇਸ ਨਾਲ ਘਰ ਦਾ ਮਾਹੌਲ ਵਧੀਆ ਬਣਿਆ ਰਹੇਗਾ।
— ਘਰ 'ਚ ਖਰਾਬ ਚੀਜ਼ਾਂ ਜਿਵੇਂ ਬੰਦ ਘੜੀਆਂ ਅਤੇ ਖਰਾਬ ਬਿਜਲੀ ਦੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ। ਇਸ ਨਾਲ ਘਰ 'ਚ ਹਮੇਸ਼ਾ ਕਲੇਸ਼ ਰਹਿੰਦਾ ਹੈ ਅਤੇ ਤਰੱਕੀ 'ਚ ਵੀ ਰੁਕਾਵਟ ਆਉਂਦੀ ਹੈ।
— ਘਰ 'ਚ ਸਵੇਰੇ-ਸ਼ਾਮ ਮੰਦਰ 'ਚ ਦੀਵਾ ਜਗਾਓ।
— ਆਪਣੇ ਵੱਡੇ-ਵਡੇਰਿਆਂ ਦੀਆਂ ਤਸਵੀਰਾਂ ਪੱਛਮ-ਦੱਖਣ ਦਿਸ਼ਾ 'ਚ ਲਗਾਓ।
— ਕਮਰੇ 'ਚ ਰਾਤ ਨੂੰ ਸੌਂਣੇ ਸਮੇਂ ਝੂਠੇ ਭਾਂਡੇ ਨਾ ਰੱਖੋ। ਇਸ ਨਾਲ ਧਨ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
40 ਸਿੱਖਾਂ ਦੀ ਯਾਦ ’ਚ ਲਾਏ ਗਏ ਮਾਘੀ ਮੇਲੇ ’ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਕੱਢਿਆ ਮਹੱਲਾ (ਤਸਵੀਰਾਂ)
NEXT STORY