ਜਲੰਧਰ(ਬਿਊਰੋ)— ਹਿੰਦੂ ਧਰਮ 'ਚ ਐਤਵਾਰ ਦਾ ਦਿਨ ਭਗਵਾਨ ਸੂਰਜ ਦੇਵਤਾ ਦਾ ਮੰਨਿਆ ਗਿਆ ਹੈ। ਸ਼ਾਸਤਰਾਂ 'ਚ ਇਸ ਦੀ ਪੂਜਾ ਦੇ ਕਈ ਫਾਇਦਿਆਂ ਬਾਰੇ ਦੱਸਿਆ ਗਿਆ ਹੈ। ਇਸ ਦੇ ਅਨੁਸਾਰ ਸੂਰਜ ਦੇਵ ਦੀ ਪੂਜਾ ਨਾਲ ਸਮਾਜ 'ਚ ਵਿਅਕਤੀ ਦਾ ਮਾਨ-ਸਨਮਾਨ ਵਧਦਾ ਹੈ ਅਤੇ ਨਾਲ ਹੀ ਉਸ ਨੂੰ ਹਰ ਕੰਮ 'ਚ ਜਿੱਤ ਮਿਲਦੀ ਹੈ। ਇਨ੍ਹਾਂ ਹੀ ਨਹੀਂ ਇਸ ਦੀ ਪੂਜਾ ਨਾਲ ਕੁੰਡਲੀ 'ਚ ਮੌਜ਼ੂਦ ਸੂਰਜ ਦੋਸ਼ਾਂ ਦਾ ਵੀ ਅੰਤ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨਾਲ ਸਬੰਧਿਤ ਕੁਝ ਗੱਲਾਂ।
— ਹਰ ਐਤਵਾਰ ਜਲਦੀ ਉੱਠ ਕੇ ਇਸ਼ਨਾਨ ਕਰੋ।
— ਇਸ ਤੋਂ ਬਾਅਦ ਮੰਦਰ ਜਾਓ ਜਾਂ ਫਿਰ ਘਰ 'ਚ ਹੀ ਜਲ ਚੜ੍ਹਾਓ। ਇਸ ਨਾਲ ਕੁੰਡਲੀ ਦੇ ਦੋਸ਼ਾਂ ਦਾ ਨਾਸ਼ ਹੋਵੇਗਾ।
— ਪੂਜਾ 'ਚ ਸੂਰਜ ਦੇਵ ਦਾ ਪਸੰਦ ਲਾਲ ਫੁੱਲ, ਲਾਲ ਚੰਦਨ, ਗੁਡਹਲ ਦਾ ਫੁੱਲ, ਚਾਵਲ ਚੜ੍ਹਾਓ।
— ਗੁੜ ਜਾਂ ਗੁੜ ਤੋਂ ਬਣੀ ਮਠਿਆਈ ਦਾ ਭੋਗ ਲਗਾਓ।
— ਪੂਜਾ ਤੋਂ ਬਾਅਦ ਮੱਥੇ 'ਤੇ ਲਾਲ ਚੰਦਨ ਦਾ ਟਿੱਕਾ ਜ਼ਰੂਰ ਲਗਾਓ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਰਧਾਲੂ : ‘ਢਾਡੀ ਅਬਦੁੱਲਾ ਤੇ ਨੱਥਾ’
NEXT STORY