ਸ਼ਾਹ ਸ਼ੂਜ਼ਾ ਦੀ ਬੇਟੀ ਬਹੁਤ ਧਾਰਮਿਕ ਸੁਭਾਅ ਦੀ ਸੀ। ਉਸ ਦੇ ਇਸ ਸੁਭਾਅ ਨੂੰ ਦੇਖ ਕੇ ਸ਼ਾਹ ਸ਼ੂਜ਼ਾ ਨੇ ਉਸ ਦਾ ਨਿਕਾਹ ਇਕ ਗਿਆਨੀ ਫਕੀਰ ਨਾਲ ਕਰ ਦਿੱਤਾ ਤਾਂ ਜੋ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਦੇ ਠੇਸ ਨਾ ਪਹੁੰਚੇ ਅਤੇ ਉਹ ਆਪਣੀ ਇੱਛਾ ਅਨੁਸਾਰ ਜੀਵਨ ਬਤੀਤ ਕਰ ਸਕੇ।
ਸ਼ਾਹ ਸ਼ੂਜ਼ਾ ਦੀ ਪੁੱਤਰੀ ਆਪਣੇ ਫਕੀਰ ਪਤੀ ਨਾਲ ਖੁਸ਼ੀ-ਖੁਸ਼ੀ ਉਸ ਦੀ ਕੁਟੀਆ ਵਿਚ ਆ ਗਈ ਅਤੇ ਕੁਟੀਆ ਦੀ ਸਫਾਈ ਕਰਨ ਲੱਗੀ। ਕੁਟੀਆ ਦੀ ਛੱਤ ’ਤੇ ਉਸ ਨੇ ਇਕ ਛਿੱਕਾ ਲਟਕਦਾ ਦੇਖਿਆ, ਜਿਸ ਵਿਚ 2 ਸੁੱਕੀਆਂ ਰੋਟੀਆਂ ਰੱਖੀਆਂ ਸਨ। ਉਸ ਨੇ ਹੈਰਾਨੀ ਨਾਲ ਪਤੀ ਵੱਲ ਦੇਖਿਆ ਅਤੇ ਪੁੱਛਿਆ,‘‘ਇਹ ਰੋਟੀਆਂ ਇੱਥੇ ਕਿਉਂ ਰੱਖੀਆਂ ਹਨ?’’
ਫਕੀਰ ਨੇ ਜਵਾਬ ਦਿੱਤਾ,‘‘ਕੱਲ ਅਸੀਂ ਇਕ-ਇਕ ਰੋਟੀ ਖਾ ਲਵਾਂਗੇ।’’
ਪਤੀ ਦੀ ਗੱਲ ਸੁਣ ਕੇ ਉਹ ਹੱਸ ਪਈ ਅਤੇ ਬੋਲੀ,‘‘ਮੇਰੇ ਪਿਤਾ ਜੀ ਨੇ ਤੁਹਾਨੂੰ ਵੈਰਾਗੀ ਫਕੀਰ ਸਮਝ ਕੇ ਹੀ ਮੇਰਾ ਨਿਕਾਹ ਤੁਹਾਡੇ ਨਾਲ ਕੀਤਾ ਸੀ ਪਰ ਤੁਹਾਨੂੰ ਤਾਂ ਕੱਲ ਦੇ ਖਾਣੇ ਦਾ ਫਿਕਰ ਅੱਜ ਤੋਂ ਹੀ ਹੈ। ਚਿੰਤਾ ਕਰਨ ਵਾਲਾ ਸੱਚਾ ਫਕੀਰ ਨਹੀਂ ਹੋ ਸਕਦਾ। ਅਗਲੇ ਦਿਨ ਦਾ ਫਿਕਰ ਤਾਂ ਘਾਹ ਖਾਣ ਵਾਲੇ ਜਾਨਵਰ ਵੀ ਨਹੀਂ ਕਰਦੇ, ਫਿਰ ਅਸੀਂ ਤਾਂ ਮਨੁੱਖ ਹਾਂ। ਮਿਲਿਆ ਤਾਂ ਖਾ ਲਵਾਂਗੇ, ਨਹੀਂ ਤਾਂ ਮਜ਼ੇ ਨਾਲ ਖੁਦਾ ਦੀ ਬੰਦਗੀ ਕਰਾਂਗੇ।’’
ਫਕੀਰ ਨੇ ਪਤਨੀ ਨੂੰ ਆਪਣੇ ਤੋਂ ਵੀ ਦਸ ਕਦਮ ਅੱਗੇ ਸਮਝਿਆ ਅਤੇ ਉਸ ਦੇ ਅੱਗੇ ਮਨ ਹੀ ਮਨ ਵਿਚ ਨਤਮਸਤਕ ਹੋ ਗਿਆ। ਫਿਰ ਬੋਲਿਆ,‘‘ਬੇਗਮ, ਅੱਜ ਤੂੰ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ।’’
ਕਹਿਣ ਤੋਂ ਭਾਵ ਹੈ ਕਿ ਸਿਰਫ ਕਹਿਣ ਨਾਲ ਹੀ ਕੋਈ ਸੰਨਿਆਸੀ ਜਾਂ ਫਕੀਰ ਨਹੀਂ ਬਣ ਜਾਂਦਾ, ਸਗੋਂ ਉਨ੍ਹਾਂ ਦੇ ਆਦਰਸ਼ਾਂ ਨੂੰ ਜੀਵਨ ਵਿਚ ਉਤਾਰਨਾ ਪੈਂਦਾ ਹਾਂ। ਇਕ ਰਾਜੇ ਦੀ ਬੇਟੀ ਰਾਜਮਹੱਲ ਦਾ ਤਿਆਗ ਕਰ ਕੇ ਫਕੀਰ ਦੀ ਕੁਟੀਆ ਵਿਚ ਆਉਂਦੀ ਹੈ ਪਰ ਫਕੀਰ ਨੂੰ ਪੇਟ ਪਾਲਣ ਦਾ ਫਿਕਰ ਸਤਾ ਰਿਹਾ ਹੈ।
ਭਵਿੱਖਫਲ: ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ
NEXT STORY