ਜਲੰਧਰ— ਸ਼ਨੀਦੇਵ ਨੂੰ ਕਰਮਫਲਦਾਤਾ ਦਾ ਦਰਜਾ ਦਿੱਤਾ ਗਿਆ ਹੈ। ਅਜਿਹੀ ਮਾਨਤਾ ਹੈ ਕਿ ਜੇਕਰ ਸ਼ਨੀ ਦੇਵ ਨਾਰਾਜ਼ ਹੋ ਜਾਣ ਤਾਂ ਰਾਜੇ ਨੂੰ ਰੰਕ ਅਤੇ ਰੰਕ ਨੂੰ ਰਾਜਾ ਬਣਾ ਦਿੰਦੇ ਹਨ। ਉਨ੍ਹਾਂ ਨੂੰ ਖੁਸ਼ ਕਰਨ ਲਈ ਲੋਕ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹਨ। ਇਨ੍ਹਾਂ ਦਾ ਦਿਨ ਸ਼ਨੀਵਾਰ ਹੈ ਇਸ ਲਈ ਇਸ ਦਿਨ ਕੀਤਾ ਗਿਆ ਕੰਮ ਪੂਰੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ ਕਿਉਂਕਿ ਸ਼ਨੀਦੇਵ ਜਿੰਨੇ ਜ਼ਿਆਦਾ ਖੁਸ਼ ਹੋਣਗੇ ਉਨ੍ਹੇ ਹੀ ਫਲਦਾਇਕ ਨਤੀਜੇ ਮਿਲਣਗੇ। ਤਾਂ ਆਓ ਜਾਣਦੇ ਹਾਂ ਸ਼ਨੀਦੇਵ ਨੂੰ ਖੁਸ਼ ਕਰਨ ਦੇ ਕੁਝ ਵਿਸ਼ੇਸ਼ ਉਪਾਅ—
— ਜੇਕਰ ਤੁਸੀ ਸ਼ਨੀਦੇਵ ਦੀ ਪੂਜਾ ਕਰਦੇ ਹੋ ਤਾਂ ਉਸ ਸਮੇਂ ਕਾਲੇ ਕੱਪੜੇ ਪਾਉਣਾ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ।
— ਸਰ੍ਹੋਂ ਦੇ ਤੇਲ ਵਿਚ ਲੋਹੇ ਦੇ ਕਿੱਲ ਪਾ ਕੇ ਪਿੱਪਲ ਦੀ ਜੜ੍ਹ ਵਿਚ ਤੇਲ ਚੜ੍ਹਾਉਣ ਨਾਲ ਸ਼ਨੀਦੇਵ ਜਲਦੀ ਹੀ ਖੁਸ਼ ਹੋ ਜਾਂਦੇ ਹਨ ਅਤੇ ਭਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਜਦੋਂ ਵੀ ਸ਼ਨੀਵਾਰ ਦੇ ਦਿਨ ਤੇਲ ਦਾਨ ਕਰੋ ਤਾਂ ਉਸ ਵਿਚ ਆਪਣੀ ਪਰਛਾਈ ਜਰੂਰ ਦੇਖੋ। ਇਸ ਤੋਂ ਬਾਅਦ ਹੀ ਉਸਨੂੰ ਦਾਨ ਕਰੋ।
— ਇਸ ਦਿਨ ਕਾਲੇ ਕੁੱਤਿਆਂ ਅਤੇ ਕਾਵਾਂ ਨੂੰ ਤੇਲ ਦੀ ਚੋਪੜੀ ਰੋਟੀ ਅਤੇ ਗੁਲਾਬ ਜਾਮੁਨ ਖਵਾਉਣਾ ਲਾਭਕਾਰੀ ਹੁੰਦਾ ਹੈ।
— ਸ਼ਨੀਵਾਰ ਦੇ ਦਿਨ ਸ਼ਨੀ ਦੇਵ ਦਾ ਵਰਤ ਮਹਿਲਾ ਅਤੇ ਪੁਰਖ ਕੋਈ ਵੀ ਕਰ ਸਕਦਾ ਹੈ। ਇਸ਼ਨਾਨ ਕਰਨ ਤੋਂ ਬਾਦ ਪਿੱਪਲ ਦਰਖਤ ਜਾਂ ਸ਼ਮੀ ਦੇ ਦਰੱਖਤ ਦੇ ਹੇਠਾਂ ਗੋਬਰ ਨਾਲ ਲਿੱਪ ਲਓ ਅਤੇ ਉਹ ਬੇਦੀ ਬਣਾ ਕੇ ਕਲਸ਼ ਅਤੇ ਸ਼ਨੀਦੇਵ ਦੀ ਮੂਰਤੀ ਸਥਾਪਿਤ ਕਰੋ। ਸ਼ਨੀਦੇਵ ਦੀ ਪ੍ਰਤੀਮਾ ਨੂੰ ਕਾਲੇ ਫੁੱਲ, ਧੁੱਪ, ਦੀਵੇ, ਤੇਲ ਤੋਂ ਬਣੇ ਪਦਾਰਥਾਂ ਦਾ ਪ੍ਰਸਾਦ ਚੜ੍ਹਾਓ। ਪਿੱਪਲ ਦੇ ਦਰੱਖਤ ਨੂੰ ਸੂਤ ਦਾ ਧਾਗਾ ਲਪੇਟਦੇ ਹੋਏ ਸੱਤ ਵਾਰ ਪਰਿਕਰਮਾ ਕਰੋ ਅਤੇ ਨਾਲ ਹੀ ਦਰੱਖਤ ਦੀ ਵੀ ਪੂਜਾ ਕਰੋ। ਇਸ ਤੋਂ ਬਾਅਦ ਹੱਥ ਵਿਚ ਚੌਲ ਅਤੇ ਫੁੱਲ ਲੈ ਕਰ ਭਗਵਾਨ ਸ਼ਨੀਦੇਵ ਦੀ ਵਰਤ ਕਥਾ ਸੁਣੋ ਅਤੇ ਪੂਜਾ ਪੂਰੀ ਹੋਣ ਤੋਂ ਬਾਅਦ ਪ੍ਰਸਾਦ ਸਾਰਿਆਂ ਨੂੰ ਵੰਡੋ। ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਉੜਦ ਦੇ ਚੌਲ, ਦੂੱਜੇ ਸ਼ਨੀਵਾਰ ਨੂੰ ਖੀਰ, ਤੀਜੇ ਸ਼ਨੀਵਾਰ ਨੂੰ ਖੀਰ ਅਤੇ ਲਾਸਟ ਵਾਲੇ ਸ਼ਨੀਵਾਰ ਨੂੰ ਘਿਓ ਅਤੇ ਪੂਰੀ ਨਾਲ ਸ਼ਨੀਦੇਵ ਨੂੰ ਭੋਗ ਲਗਾਓ। ਜੋਤਿਸ਼ ਅਤੇ ਵਾਸਤੂ ਵਿਦਵਾਨ ਕਹਿੰਦੇ ਹੈ ਸ਼ਨੀਦੇਵ ਦੀ ਪ੍ਰਤੀਮਾ ਘਰ 'ਚ ਨਹੀਂ ਰੱਖਣੀ ਚਾਹੀਦੀ।
ਆਖਰ ਤੱਕ ਕੀਤੀ ਕੋਸ਼ਿਸ਼ ਹੀ ਖੋਲ੍ਹਦੀ ਹੈ ਸਫਲਤਾ ਦਾ ਦਰਵਾਜ਼ਾ
NEXT STORY