ਜਲੰਧਰ— ਵਾਸਤੂ ਸ਼ਾਸਤਰ 'ਚ ਤਾਂ ਵਾਸਤੂ ਨਾਲ ਸੰਬੰਧਿਤ ਗੱਲਾਂ ਪੜਣ ਨੂੰ ਮਿਲਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਹਿੰਦੂ ਧਰਮ ਦੇ ਕੁਝ ਮਹੱਤਵਪੂਰਨ ਗ੍ਰੰਥਾਂ 'ਚ ਵੀ ਵਾਸਤੂ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਹਨ ਜਿਸ ਨੂੰ ਜਾਣਨਾ ਹਰ ਕਿਸੇ ਲਈ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਹਿੰਦੂ ਧਰਮ ਦੇ ਪ੍ਰਮੁੱਖ ਗ੍ਰੰਥਾਂ 'ਚੋਂ ਲਿਖੀਆ ਕੁਝ ਅਜਿਹੀਆਂ ਹੀ ਗੱਲਾਂ ਦੱਸਣ ਜਾ ਰੇਹ ਹਾਂ, ਜਿਸ ਦੇ ਬਾਰੇ 'ਚ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ। ਅਕਸਰ ਸੜਕ 'ਤੇ ਚੱਲਦੇ ਸਮੇਂ ਸਾਨੂੰ ਕਈ ਅਜਿਹੀਆਂ ਚੀਜ਼ਾਂ ਦਿਖਾਈ ਦਿੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਨਜ਼ਰਅੰਦਾਜ਼ ਕਰਦੇ ਹਾਂ ਪਰ ਸਾਨੂੰ ਇਹ ਨਹੀਂ ਪਤਾ ਕਿ ਇਹੀ ਚੀਜ਼ਾਂ ਸਾਡੀ ਜ਼ਿੰਦਗੀ 'ਚ ਅਸਰ ਕਰਦੀਆਂ ਹਨ ਤਾਂ ਆਓ ਜਾਣਦੇ ਹਾਂ ਅਜਿਹੀਆਂ ਹੀ ਕੁਝ ਗੱਲਾਂ ਬਾਰੇ। ਵਾਸਤੂ ਪੁਰਾਣ 'ਚ ਦੱਸਿਆ ਗਿਆ ਹੈ ਕਿ ਰਸਤੇ 'ਚ ਚੱਲਦੇ ਸਮੇਂ ਵਿਅਕਤੀ ਨੂੰ ਕਿਹੜੀਆਂ ਚੀਜ਼ਾਂ ਤੋਂ ਦੂਰ ਰਹਿੰਣਾ ਚਾਹੀਦਾ ਹੈ।
ਫੈਲਿਆ ਹੋਇਆ ਪਾਣੀ— ਜੇਕਰ ਅਸੀਂ ਕਿਤੇ ਜਾ ਰਹੇ ਹੋ ਅਤੇ ਰਸਤੇ 'ਚ ਕਿਸੇ ਵਿਅਕਤੀ ਦੇ ਇਸ਼ਨਾਨ ਕਰਨ ਤੋਂ ਬਾਅਦ ਫੈਲਿਆ ਹੋਇਆ ਪਾਣੀ ਦਿਖਾਈ ਦੇ ਰਿਹਾ ਹੈ ਤਾਂ ਉਸ ਪਾਣੀ ਨੂੰ ਦੂਰ ਹੋ ਕੇ ਰਸਤਾ ਪਾਰ ਕਰੋ। ਇਸ਼ਨਾਨ ਤੋਂ ਬਾਅਦ ਫੈਲਿਆ ਹੋਇਆ ਗੰਦਾ ਪਾਣੀ ਅਪਵਿੱਤਰ ਹੁੰਦਾ ਹੈ। ਇਸ ਪਾਣੀ ਦੇ ਸਪੰਰਕ 'ਚ ਆਉਣ ਨਾਲ ਇੰਸਾਨ ਦੀ ਪਵਿੱਤਰਤਾ ਨਸ਼ਟ ਹੋ ਜਾਂਦੀ ਹੈ।
ਹੱਡੀ— ਅੱਜਕਲ ਸੜਕਾਂ 'ਤੇ ਦੁਰਘਟਨਾਵਾਂ ਹੋਣਾ ਆਮ ਗੱਲ ਹੈ। ਇਨ੍ਹਾਂ ਦੁਰਘਟਨਾਵਾਂ ਕਾਰਨ ਹੀ ਕਈ ਵਾਰ ਸੜਕਾਂ 'ਤੇ ਜਾਨਵਰਾਂ ਦੀ ਮੌਤ ਹੋ ਜਾਂਦੀ ਹੈ। ਅਜਿਹੀ ਹਾਲਤ 'ਚ ਜੇਕਰ ਮਰੇ ਹੋਏ ਜਾਨਵਰ ਦੀਆਂ ਹੱਡੀਆਂ ਦਿਖਾਈ ਦੇਣ ਤਾਂ ਇਸ ਤੋਂ ਦੂਰ ਹੋ ਕੇ ਰਸਤਾ ਪਾਰ ਕਰੋ।
ਵਾਲ— ਜੇਕਰ ਟੁੱਟੇ ਵਾਲ ਰਸਤੇ 'ਚ ਦਿਖਾਈ ਦੇਣ ਤਾਂ ਇਨ੍ਹਾਂ ਨੂੰ ਵੀ ਬੁਰਾ ਮੰਨਿਆ ਜਾਂਦਾ ਹੈ। ਇਸ ਲਈ ਰਸਤੇ 'ਚ ਜਾਂਦੇ ਸਮੇਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ।
ਕੰਢੇ— ਆਮਤੌਰ 'ਤੇ ਜੇਕਰ ਰਸਤੇ 'ਚ ਕਿਤੇ ਕੰਢੇ ਦਿਖਾਈ ਦੇਣ ਤਾਂ ਇਸ ਤੋਂ ਦੂਰੀ ਬਣਾ ਲਓ। ਇਹੀ ਕੰਢੇ ਤੁਹਾਡੀਆਂ ਪਰੇਸ਼ਾਨੀਆਂ ਅਤੇ ਮੁਸ਼ਕਲਾਂ ਦਾ ਕਾਰਨ ਬਣਦੇ ਹਨ।
ਗੰਦਗੀ— ਜੇਕਰ ਰਸਤੇ 'ਚ ਕਿਸੇ ਪ੍ਰਕਾਸ਼ ਦੀ ਗੰਦਗੀ ਦਿਖਾਈ ਦੇਵੇ ਤਾਂ ਇਸ ਤੋਂ ਵੀ ਦੂਰੀ ਬਣਾ ਲਓ। ਇਹ ਗੰਦਗੀ ਵੀ ਤੁਹਾਡੀਆਂ ਪਰੇਸ਼ਾਨੀਆਂ ਦਾ ਕਾਰਨ ਬਣ ਸਕਦੀ ਹੈ।
ਮਨੁੱਖ ਖੁਦ ਆਪਣੀ ਕਿਸਮਤ ਦਾ ਨਿਰਮਾਤਾ ਹੈ
NEXT STORY