ਜਲੰਧਰ- ਇਕ ਛੋਟੇ ਜਿਹੇ ਪਿੰਡ ਵਿਚ ਇਕ ਗਰੀਬ ਸ਼ਿਲਪਕਾਰ ਰਹਿੰਦਾ ਸੀ। ਉਹ ਮੂਰਤੀਆਂ ਬਣਾ ਕੇ ਉਨ੍ਹਾਂ ਨੂੰ ਪਿੰਡ-ਪਿੰਡ ਵੇਚ ਕੇ ਗੁਜ਼ਾਰਾ ਕਰਦਾ ਸੀ। ਉਸ ਦਾ ਇਕ ਬੇਟਾ ਸੀ ਗੁਣੀਰਾਮ, ਜੋ ਮਿਹਨਤੀ ਤੇ ਨੇਕਦਿਲ ਸੀ। ਬਚਪਨ ਵਿਚ ਹੀ ਉਸ ਦੀ ਮਾਂ ਦੀ ਮੌਤ ਹੋ ਗਈ ਸੀ। ਉਸ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਸੀ। ਹੁਣ ਉਹ ਆਪਣੀ ਮਤਰੇਈ ਮਾਂ ਨਾਲ ਹੀ ਰਹਿੰਦਾ ਸੀ।
ਗੁਣੀਰਾਮ ਪਿਤਾ ਦੇ ਕੰਮ ਵਿਚ ਹੱਥ ਵੰਡਾਉਂਦਾ। ਉਹ ਪਿਤਾ ਨਾਲ ਜੰਗਲ ਵਾਲੀ ਖਦਾਨ ਵਿਚ ਜਾ ਕੇ ਮੂਰਤੀਆਂ ਬਣਾਉਣ ’ਚ ਕੰਮ ਆਉਣ ਵਾਲਾ ਪੱਥਰ ਪੁੱਟ ਕੇ ਲਿਆਉਂਦਾ। ਹੱਥ ਵਿਚ ਛੈਣੀ-ਹਥੌੜਾ ਲੈ ਕੇ ਖੁਦ ਵੀ ਪਿਤਾ ਨਾਲ ਪੱਥਰਾਂ ’ਤੇ ਸ਼ਕਲਾਂ ਉਕੇਰਨ ਦੀ ਕੋਸ਼ਿਸ਼ ਕਰਦਾ।
ਇਕ ਦਿਨ ਉਹ ਇਕੱਲਾ ਹੀ ਜੰਗਲ ਵਾਲੀ ਖਦਾਨ ਵਿਚ ਪੱਥਰ ਲੈਣ ਚਲਾ ਗਿਆ। ਉੱਥੇ ਚਿੱਟੇ ਕੱਪੜਿਆਂ ਵਿਚ ਇਕ ਬੁੱਢਾ ਬਾਬਾ ਬੰਸਰੀ ਵਜਾ ਰਿਹਾ ਸੀ। ਉਸ ਨੇ ਮੁਸਕਰਾ ਕੇ ਗੁਣੀਰਾਮ ਵੱਲ ਦੇਖਿਆ। ਫਿਰ ਪਿਆਰ ਨਾਲ ਉਸ ਦੇ ਸਿਰ ’ਤੇ ਹੱਥ ਫੇਰਦਿਆਂ ਬੋਲਿਆ, ‘‘ਬੇਟਾ, ਤੇਰੇ ਗੁਣਾਂ ਦੀ ਚਰਚਾ ਪੂਰੇ ਪਿੰਡ ਵਿਚ ਫੈਲੀ ਹੋਈ ਹੈ। ਤੈਨੂੰ ਮੂਰਤੀਆਂ ਬਣਾਉਣ ਦਾ ਬਹੁਤ ਸ਼ੌਕ ਹੈ। ਮੈਂ ਤੈਨੂੰ ਛੈਣੀ-ਹਥੌੜੀ ਦਿੰਦਾ ਹਾਂ। ਇਸ ਨਾਲ ਤੂੰ ਪੱਥਰਾਂ ’ਤੇ ਮੂਰਤੀਆਂ ਉਕੇਰੀਂ। ਫਿਰ ਤੇਰੀਆਂ ਮੂਰਤੀਆਂ ਚੰਗੀ ਕੀਮਤ ’ਤੇ ਵਿਕਣਗੀਆਂ।’’
ਫਿਰ ਸਾਧੂ ਬਾਬਾ ਬੋਲਿਆ, ‘‘ਹਾਂ, ਇਕ ਗੱਲ ਦਾ ਧਿਆਨ ਰੱਖੀਂ ਕਿ ਜ਼ਿਆਦਾ ਲਾਲਚ ਨਾ ਕਰੀਂ ਅਤੇ ਮੂਰਤੀਆਂ ਸਹੀ ਕੀਮਤ ’ਤੇ ਵੇਚੀਂ। ਜੇ ਤੂੰ ਲਾਲਚ ਵਿਚ ਪੈ ਕੇ ਜ਼ਿਆਦਾ ਕੀਮਤ ਲੈਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਨਤੀਜਾ ਮਾੜਾ ਨਿਕਲੇਗਾ।’’
ਹੁਣ ਗੁਣੀਰਾਮ ਤਰ੍ਹਾਂ-ਤਰ੍ਹਾਂ ਦੀਆਂ ਕਲਾਤਮਕ ਮੂਰਤੀਆਂ ਤਿਆਰ ਕਰਨ ਲੱਗਾ। ਬਾਜ਼ਾਰ ਵਿਚ ਉਸ ਦੀਆਂ ਮੂਰਤੀਆਂ ਉੱਚੀ ਕੀਮਤ ’ਤੇ ਹੱਥੋ-ਹੱਥ ਵਿਕ ਜਾਂਦੀਆਂ।
ਉਥੋਂ ਦੇ ਰਾਜੇ ਨੇ ਸ਼ਾਹੀ ਮਹੱਲ ਵਿਚ ਸ੍ਰੇਸ਼ਠ ਮੂਰਤੀਆਂ ਸਥਾਪਿਤ ਕਰਵਾਉਣ ਦੀ ਇੱਛਾ ਆਪਣੇ ਮੰਤਰੀ ਕੋਲ ਜ਼ਾਹਿਰ ਕਰਦਿਆਂ ਕਿਹਾ, ‘‘ਸਾਡੇ ਇਸ ਸ਼ਾਹੀ ਮਹੱਲ ਵਿਚ ਅਜਿਹੀਆਂ ਮੂਰਤੀਆਂ ਲਵਾਈਆਂ ਜਾਣ ਕਿ ਲੋਕ ਹੈਰਾਨੀ ਨਾਲ ਦੇਖਦੇ ਰਹਿ ਜਾਣ। ਜਿਹੜਾ ਸ਼ਿਲਪਕਾਰ ਸ਼ਾਹੀ ਮਹੱਲ ਲਈ ਸਭ ਤੋਂ ਸੁੰਦਰ ਮੂਰਤੀਆਂ ਬਣਾਏਗਾ, ਉਸ ਨੂੰ ਇਕ ਲੱਖ ਸੋਨੇ ਦੀਆਂ ਮੋਹਰਾਂ ਇਨਾਮ ਵਿਚ ਮਿਲਣਗੀਆਂ।’’
ਐਲਾਨ ਸੁਣ ਕੇ ਗੁਣੀਰਾਮ ਦੇ ਮਨ ਵਿਚ ਲਾਲਚ ਆ ਗਿਆ। ਸਾਧੂ ਬਾਬਾ ਦੀ ਚਿਤਾਵਨੀ ਭੁੱਲ ਕੇ ਉਹ ਵੀ ਛੈਣੀ-ਹਥੌੜੀ ਲੈ ਕੇ ਰਾਜਧਾਨੀ ਵੱਲ ਚੱਲ ਪਿਆ। ਇਕ ਮੈਦਾਨ ਵਿਚ ਇਕ ਦਰਜਨ ਤੋਂ ਵੀ ਜ਼ਿਆਦਾ ਸ਼ਿਲਪਕਾਰ ਇਕੱਠੇ ਹੋਏ। ਸਾਰੇ ਆਪੋ-ਆਪਣੀ ਕਲਪਨਾ ਨਾਲ ਮੂਰਤੀਆਂ ਬਣਾਉਣ ਲੱਗੇ। ਲਗਭਗ 3 ਹਫਤਿਆਂ ਬਾਅਦ ਸਾਰੇ ਸ਼ਿਲਪਕਾਰਾਂ ਨੇ ਆਪੋ-ਆਪਣੀਆਂ ਮੂਰਤੀਆਂ ਪੂਰਨ ਕਰ ਲਈਆਂ। ਫਿਰ ਰਾਜੇ ਤੇ ਮੰਤਰੀ ਨੇ ਇਕ-ਇਕ ਮੂਰਤੀ ਨੂੰ ਦੇਖਣਾ ਸ਼ੁਰੂ ਕੀਤਾ। ਗੁਣੀਰਾਮ ਦੀ ਮੂਰਤੀ ਸੁੰਦਰ ਤੇ ਮੂੰਹ ਬੋਲਦੀ ਜਿਹੀ ਲੱਗੀ। ਰਾਜੇ ਨੇ ਗੁਣੀਰਾਮ ਦੀ ਮੂਰਤੀ ਦੀ ਚੋਣ ਕਰ ਕੇ ਉਸੇ ਤਰ੍ਹਾਂ ਦੀਆਂ 10 ਮੂਰਤੀਆਂ ਹੋਰ ਬਣਾਉਣ ਦਾ ਹੁਕਮ ਦਿੱਤਾ।
ਮਾਂ ਲਕਸ਼ਮੀ ਨੂੰ ਨਾਰਾਜ਼ ਕਰਦੀਆਂ ਹਨ ਘਰ ਦੀਆਂ ਇਹ ਚੀਜ਼ਾਂ
NEXT STORY