ਭਵਿੱਖਫਲ : ਜਾਣੋਂ ਕਿਵੇਂ ਪ੍ਰਬਲ ਸਿਤਾਰੇ ਤੁਹਾਡੇ ਕਾਰੋਬਾਰ 'ਚ ਕਰਨਗੇ ਵਾਧਾ

You Are HereDharm
Wednesday, March 14, 2018-6:36 AM

ਮੇਖ- ਵੱਡੇ ਲੋਕਾਂ ਦੇ ਸੁਪੋਰਟਿਵ ਅਤੇ ਹਮਦਰਦਾਨਾ ਰੁਖ਼ ਕਰਕੇ ਆਪ ਆਪਣੇ ਆਪ ਨੂੰ ਹਰ ਮਾਮਲੇ ਤੋਂ ਸੁਰੱਖਿਅਤ ਮਹਿਸੂਸ ਕਰੋਗੇ, ਜਨਰਲ ਹਾਲਾਤ ਵੀ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ।
ਬ੍ਰਿਖ- ਜਨਰਲ ਤੌਰ 'ਤੇ ਦੂਜਿਆਂ 'ਤੇ ਆਪ ਦੀ ਪੈਠ, ਧਾਕ, ਛਾਪ ਬਣੀ ਰਹੇਗੀ, ਮਿੱਤਰ, ਕੰਮਕਾਜੀ ਸਾਥੀ ਆਪ ਦੀ ਮਨਸ਼ਾ ਦੇ ਉਲਟ ਨਾ ਚੱਲ ਸਕਣਗੇ ਪਰ ਸਿਹਤ ਦੀ ਸੰਭਾਲ ਜ਼ਰੂਰੀ।
ਮਿਥੁਨ- ਸਿਤਾਰਾ ਪੇਟ ਨੂੰ ਅਪਸੈੱਟ ਰੱਖਣ ਵਾਲਾ, ਇਸ ਲਈ ਉਨ੍ਹਾਂ ਵਸਤਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ, ਜਿਹੜੀਆਂ ਆਪ ਦੀ ਸਿਹਤ ਨੂੰ ਸੂਟ ਨਾ ਕਰਦੀਆਂ ਹੋਣ।
ਕਰਕ- ਅਰਥ ਤੇ ਕਾਰੋਬਾਰੀ ਦਸ਼ਾ ਚੰਗੀ, ਧਿਆਨ ਰੱਖੋ ਕਿ ਆਪੋਜ਼ਿਟ ਸੈਕਸ ਪ੍ਰਤੀ ਵਧੀ ਹੋਈ ਖਿੱਚ ਆਪ ਨੂੰ ਕਿਸੇ ਸਮੇਂ ਅਸਹਿਜ ਨਾ ਬਣਾ ਦੇਵੇ, ਮਾਣ-ਯਸ਼ ਦੀ ਪ੍ਰਾਪਤੀ।
ਸਿੰਘ- ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ, ਇਸ ਲਈ ਕਦਮ-ਕਦਮ 'ਤੇ ਮੁਸ਼ਕਿਲਾਂ ਤੇ ਪੇਚੀਦਗੀਆਂ ਮਹਿਸੂਸ ਹੁੰਦੀਆਂ ਰਹਿਣਗੀਆਂ, ਨੁਕਸਾਨ ਤੇ ਧਨ ਹਾਨੀ ਦਾ ਡਰ।
ਕੰਨਿਆ- ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਆਪ ਨੂੰ ਹਰ ਪੱਖੋਂ ਹਾਵੀ, ਪ੍ਰਭਾਵੀ ਵਿਜਈ ਰੱਖੇਗਾ, ਆਪ ਦੀ ਪਲਾਨਿੰਗ 'ਚੋਂ ਕੋਈ ਪੇਚੀਦਗੀ ਹਟੇਗੀ।
ਤੁਲਾ- ਯਤਨ ਕਰਨ 'ਤੇ ਜਾਇਦਾਦੀ ਕੰਮਾਂ ਲਈ ਆਪ ਦੀ ਭੱਜ-ਦੌੜ ਕੁਝ ਪਾਜ਼ੇਟਿਵ ਨਤੀਜਾ ਦੇਵੇਗੀ, ਕਾਰੋਬਾਰੀ ਕੰਮਾਂ ਦੀ ਸਥਿਤੀ ਬਿਹਤਰ, ਸੋਚ-ਵਿਚਾਰ 'ਚ ਗੰਭੀਰਤਾ।
ਬ੍ਰਿਸ਼ਚਕ- ਆਪਣੇ ਕੰਮਕਾਜੀ ਕੰਮਾਂ ਨੂੰ ਨਿਪਟਾਉਣ ਲਈ ਆਪ ਦੀ ਭੱਜ-ਦੌੜ ਕੰਫਰਟੇਬਲ ਨਤੀਜਾ ਦੇਵੇਗੀ ਪਰ ਘਟੀਆ ਸਾਥੀਆਂ ਤੋਂ ਪ੍ਰੇਸ਼ਾਨੀ ਵਧੇਗੀ।
ਧਨ- ਸਿਤਾਰਾ ਵਪਾਰ-ਕਾਰੋਬਾਰ 'ਚ ਲਾਭ ਵਾਲਾ, ਯਤਨ ਕਰਨ 'ਤੇ ਕੋਈ ਕਾਰੋਬਾਰੀ ਸਮੱਸਿਆ ਸਿਰੇ ਚੜ੍ਹ ਸਕਦੀ ਹੈ, ਇਰਾਦਿਆਂ 'ਚ ਸਫਲਤਾ ਪਰ ਤਬੀਅਤ 'ਚ ਤੇਜ਼ੀ ਦਾ ਅਸਰ।
ਮਕਰ- ਵਪਾਰ-ਕੰਮਕਾਜ ਦੀ ਸਥਿਤੀ ਤਸੱਲੀਬਖਸ਼, ਜਨਰਲ ਕੰਮਾਂ 'ਚ ਵਿਜੇ ਮਿਲੇਗੀ, ਮੂਡ 'ਚ ਖੁਸ਼ਦਿਲੀ, ਰੰਗੀਨੀ, ਜ਼ਿੰਦਾਦਿਲੀ, ਸਵਛੰਦਤਾ ਬਣੀ ਰਹੇਗੀ।
ਕੁੰਭ- ਵੀਜ਼ਾ-ਪਾਸਪੋਰਟ ਦਾ ਕੰਮ ਕਰਨ ਅਤੇ ਜਨਸ਼ਕਤੀ ਬਾਹਰ ਭਿਜਵਾਉਣ ਵਾਲਿਆਂ ਨੂੰ ਹਰ ਕਦਮ ਸੋਚ-ਸਮਝ ਕੇ ਚੁੱਕਣਾ ਚਾਹੀਦਾ ਹੈ, ਨੁਕਸਾਨ ਦਾ ਡਰ।
ਮੀਨ- ਜਨਰਲ ਸਿਤਾਰਾ ਆਮਦਨ ਤੇ ਕਾਰੋਬਾਰੀ ਕੰਮ ਸੰਵਾਰਨ ਵਾਲਾ, ਯਤਨ ਕਰਨ 'ਤੇ ਕਾਰੋਬਾਰੀ ਪਲਾਨਿੰਗ ਕੁਝ ਅੱਗੇ ਵਧੇਗੀ, ਕਾਰੋਬਾਰੀ ਟੂਰਿੰਗ ਲਾਭਕਾਰੀ।
14 ਮਾਰਚ, 2018, ਬੁੱਧਵਾਰ
ਚੇਤ ਵਦੀ ਤਿਥੀ ਦੁਆਦਸ਼ੀ (ਬਾਅਦ ਦੁਪਹਿਰ 3.46 ਤਕ)

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਕੁੰਭ 'ਚ
ਚੰਦਰਮਾ ਮਕਰ 'ਚ
ਮੰਗਲ ਧਨ 'ਚ 
ਬੁੱਧ ਮੀਨ 'ਚ
ਗੁਰੂ ਤੁਲਾ 'ਚ
ਸ਼ੁੱਕਰ ਮੀਨ 'ਚ
ਸ਼ਨੀ ਧਨ 'ਚ
ਰਾਹੂ ਕਰਕ 'ਚ
ਕੇਤੂ ਮਕਰ 'ਚ

ਬਿਕ੍ਰਮੀ ਸੰਮਤ : 2074, ਚੇਤ ਪ੍ਰਵਿਸ਼ਟੇ : 1, ਰਾਸ਼ਟਰੀ ਸ਼ਕ ਸੰਮਤ : 1939, ਮਿਤੀ : 23 (ਫੱਗਣ), ਹਿਜਰੀ ਸਾਲ : 1439, ਮਹੀਨਾ : ਜਮਾਦਿ-ਉਲ-ਸਾਨੀ, ਤਰੀਕ : 25, ਨਕਸ਼ੱਤਰ : ਸ਼੍ਰਵਣ (ਬਾਅਦ ਦੁਪਹਿਰ 3.06 ਤਕ), ਯੋਗ : ਸ਼ਿਵ (ਰਾਤ 9.50 ਤਕ), ਚੰਦਰਮਾ : 14-15 ਮੱਧ ਰਾਤ 4.13 ਤਕ ਮਕਰ ਰਾਸ਼ੀ 'ਤੇ ਅਤੇ ਮਗਰੋਂ ਕੁੰਭ ਰਾਸ਼ੀ 'ਤੇ ਪ੍ਰਵੇਸ਼ ਕਰੇਗਾ, ਪੰਚਕ ਸ਼ੁਰੂ ਹੋਵੇਗੀ (14-15 ਮੱਧ ਰਾਤ 4.13 'ਤੇ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ (ਪੱਛਮ-ਉੱਤਰ) ਦਿਸ਼ਾ ਲਈ, ਰਾਹੂਕਾਲ : ਦੁਪਹਿਰ 12 ਤੋਂ ਡੇਢ  ਵਜੇ ਤਕ, ਪੁਰਬ, ਦਿਵਸ ਤੇ ਤਿਉਹਾਰ : ਪ੍ਰਦੋਸ਼ ਵਰਤ, ਬਿਕ੍ਰਮੀ ਚੇਤ ਸੰਕ੍ਰਾਂਤੀ, ਸੂਰਜ ਰਾਤ 11.42 (ਜਲੰਧਰ ਟਾਈਮ) 'ਤੇ ਮੀਨ ਰਾਸ਼ੀ 'ਤੇ ਪ੍ਰਵੇਸ਼ ਕਰੇਗਾ, ਮੇਲਾ ਬਾਬਾ ਬਾਲਕ ਨਾਥ ਸ਼ੁਰੂ, ਮੇਲਾ ਕਨਿਹਾਰਾ (ਧਰਮਸ਼ਾਲਾ, ਹਿਮਾਚਲ) ਸ਼ੁਰੂ। —(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ, ਫੋਨ : 098156-47057)

Edited By

Bharat

Bharat is News Editor at Jagbani.

Popular News

!-- -->