ਨਵੀਂ ਦਿੱਲੀ- ਆਮ ਤੌਰ 'ਤੇ ਲੋਕ ਬੁਰੀ ਨਜ਼ਰ ਤੋਂ ਬਚਣ ਲਈ ਜਾਂ ਸ਼ਨੀ ਦੇਵ ਦੀ ਕ੍ਰਿਪਾ ਪ੍ਰਾਪਤ ਕਰਨ ਲਈ ਆਪਣੇ ਹੱਥਾਂ ਜਾਂ ਪੈਰਾਂ ਵਿੱਚ ਕਾਲਾ ਧਾਗਾ ਬੰਨ੍ਹ ਲੈਂਦੇ ਹਨ। ਪਰ ਜੋਤਿਸ਼ ਸ਼ਾਸਤਰ ਅਨੁਸਾਰ ਇਹ ਜ਼ਰੂਰੀ ਨਹੀਂ ਕਿ ਹਰ ਕਿਸੇ ਲਈ ਇਹ ਸ਼ੁਭ ਹੋਵੇ। ਕਈ ਵਾਰ ਫੈਸ਼ਨ ਦੇ ਚੱਕਰ ਵਿੱਚ ਬਿਨਾਂ ਸੋਚੇ-ਸਮਝੇ ਕਾਲਾ ਧਾਗਾ ਪਹਿਨਣਾ, ਸ਼ੁਭ ਫਲ ਦੇਣ ਦੀ ਬਜਾਏ ਪ੍ਰੇਸ਼ਾਨੀਆਂ ਵਧਾ ਸਕਦਾ ਹੈ।
ਕਾਲੇ ਧਾਗੇ ਦਾ ਜੋਤਿਸ਼ ਵਿੱਚ ਮਹੱਤਵ
ਕਾਲਾ ਰੰਗ ਜੋਤਿਸ਼ ਵਿੱਚ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਹ ਸਿੱਧੇ ਤੌਰ 'ਤੇ ਤਿੰਨ ਗ੍ਰਹਿਆਂ ਨਾਲ ਜੁੜਿਆ ਹੋਇਆ ਹੈ: ਸ਼ਨੀ, ਰਾਹੂ ਅਤੇ ਕੇਤੂ।
ਇਸੇ ਕਾਰਨ, ਤੰਤਰ-ਮੰਤਰ ਅਤੇ ਕਾਲਾ ਜਾਦੂ ਵਿੱਚ ਕਾਲੇ ਰੰਗ ਦੀ ਵਰਤੋਂ ਬਹੁਤ ਹੁੰਦੀ ਹੈ। ਕਾਲਾ ਧਾਗਾ, ਕਾਲੇ ਕੱਪੜੇ ਅਤੇ ਕਾਲੀ ਹਲਦੀ ਵਰਗੀਆਂ ਚੀਜ਼ਾਂ ਇਨ੍ਹਾਂ ਗ੍ਰਹਿਆਂ ਨੂੰ ਸ਼ਾਂਤ ਕਰਨ ਅਤੇ ਨਕਾਰਾਤਮਕ ਊਰਜਾ ਨੂੰ ਜਜ਼ਬ ਕਰਨ ਲਈ ਵਰਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਕਾਲੇ ਰੰਗ ਦਾ ਸ਼ਨੀ ਦੇਵ ਨਾਲ ਡੂੰਘਾ ਸਬੰਧ ਮੰਨਿਆ ਜਾਂਦਾ ਹੈ।
ਕਿਹੜੀਆਂ ਰਾਸ਼ੀਆਂ ਲਈ ਕਾਲਾ ਧਾਗਾ ਹੈ ਅਸ਼ੁੱਭ?
ਹਾਲਾਂਕਿ ਕਾਲਾ ਧਾਗਾ ਨਕਾਰਾਤਮਕ ਪ੍ਰਭਾਵਾਂ ਨੂੰ ਦੂਰ ਕਰਨ ਲਈ ਪਹਿਨਿਆ ਜਾਂਦਾ ਹੈ, ਪਰ ਇਹ ਉਨ੍ਹਾਂ ਲੋਕਾਂ ਲਈ ਸ਼ੁਭ ਹੋ ਸਕਦਾ ਹੈ ਜਿਨ੍ਹਾਂ ਦੀ ਕੁੰਡਲੀ ਵਿੱਚ ਸ਼ਨੀ ਮਜ਼ਬੂਤ ਸਥਿਤੀ ਵਿੱਚ ਹੈ।
ਪਰ ਤਿੰਨ ਖਾਸ ਰਾਸ਼ੀਆਂ ਦੇ ਲੋਕਾਂ ਨੂੰ ਤਾਂ ਭੁੱਲ ਕੇ ਵੀ ਕਾਲਾ ਧਾਗਾ ਨਹੀਂ ਪਹਿਨਣਾ ਚਾਹੀਦਾ। ਇਹ ਰਾਸ਼ੀਆਂ ਹਨ:
1. ਮੇਸ਼ ਰਾਸ਼ੀ
2. ਸਿੰਘ ਰਾਸ਼ੀ
3. ਧਨੁ ਰਾਸ਼ੀ
ਜੋਤਿਸ਼ ਅਨੁਸਾਰ ਇਹ ਤਿੰਨੇ ਰਾਸ਼ੀਆਂ ਅਗਨੀ ਤੱਤ ਦੀਆਂ ਹਨ। ਕਾਲਾ ਧਾਗਾ ਮੁੱਖ ਤੌਰ 'ਤੇ ਸ਼ਨੀ, ਰਾਹੂ ਅਤੇ ਨਜ਼ਰ ਦੋਸ਼ ਤੋਂ ਬਚਣ ਲਈ ਬੰਨ੍ਹਿਆ ਜਾਂਦਾ ਹੈ, ਪਰ ਅਗਨੀ ਤੱਤ ਵਾਲੀਆਂ ਰਾਸ਼ੀਆਂ 'ਤੇ ਇਹ ਬੁਰਾ ਪ੍ਰਭਾਵ ਪਾ ਸਕਦਾ ਹੈ।
ਅਗਨੀ ਤੱਤ ਵਾਲੇ ਕਿਹੜਾ ਧਾਗਾ ਪਹਿਨਣ?
ਅਗਨੀ ਤੱਤ ਵਾਲੇ ਜਾਤਕਾਂ ਲਈ ਜੋਤਿਸ਼ ਮਾਹਿਰਾਂ ਨੇ ਹੋਰ ਰੰਗਾਂ ਦੇ ਧਾਗੇ ਪਹਿਨਣ ਦੀ ਸਲਾਹ ਦਿੱਤੀ ਹੈ, ਜੋ ਉਨ੍ਹਾਂ ਲਈ ਜ਼ਿਆਦਾ ਸ਼ੁਭ ਹਨ:
ਲਾਲ
ਪੀਲਾ
ਨਾਰੰਗੀ
ਸੁਨਹਿਰਾ
ਨੋਟ: ਇਹ ਲੇਖ ਆਮ ਜੋਤਿਸ਼ ਜਾਣਕਾਰੀਆਂ 'ਤੇ ਆਧਾਰਿਤ ਹੈ। ਜਗ ਬਾਣੀ ਇਸਦੀ ਪੁਸ਼ਟੀ ਨਹੀਂ ਕਰਦਾ।
ਬਦਲਣ ਵਾਲੀ ਹੈ ਇਸ ਰਾਸ਼ੀ ਵਾਲਿਆਂ ਦੀ ਕਿਸਮਤ, ਵਿਦੇਸ਼ੋਂ ਮਿਲੇਗੀ ਖੁਸ਼ਖ਼ਬਰੀ, ਲੱਗਣਗੇ ਨੋਟਾਂ ਦੇ ਢੇਰ
NEXT STORY