ਜਲੰਧਰ— ਜੋਤਿਸ਼ ਸ਼ਾਸਤਰ ਅਨੁਸਾਰ ਜਿਨ੍ਹਾਂ ਘਰਾਂ ਵਿਚ ਵੱਖ-ਵੱਖ ਤਰ੍ਹਾਂ ਦੇ ਵਾਸਤੂ ਦੋਸ਼ ਹੋਣ ਉਨ੍ਹਾਂ ਨੂੰ ਆਪਣੇ ਘਰ ਵਿਚ ਛੋਟੇ-ਮੋਟੇ ਬਦਲਾਅ ਕਰ ਲੈਣੇ ਚਾਹੀਦੇ ਹਨ। ਕਿਹਾ ਜਾਂਦਾ ਹੈ ਕਿ ਕੁਝ ਖਾਸ ਉਪਾਅ ਕਰਕੇ ਆਪਣੀ ਆਰਥਿਕ ਸਮੱਸਿਆ ਤੋਂ ਮੁਕਤੀ ਪਾਈ ਜਾ ਸਕਦੀ ਹੈ। ਇਸ ਤਰੀਕਿਆਂ ਨੂੰ ਅਪਣਾਉਣ ਨਾਲ ਕਿਸੇ 'ਤੇ ਵੀ ਮਾਤਾ ਲਕਸ਼ਮੀ ਦੀ ਕ੍ਰਿਪਾ ਬਣੀ ਰਹਿ ਸਕਦੀ ਹੈ। ਇਸ ਦੇ ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਉਪਰਾਲਿਆਂ ਨਾਲ ਘਰ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਬਣਿਆ ਰਹਿੰਦਾ ਹੈ ਅਤੇ ਆਰਥਿਕ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।
- ਆਰਥਿਕ ਤਰੱਕੀ
ਹਮੇਸ਼ਾ ਘਰ ਜਾਂ ਫਿਰ ਦੁਕਾਨ 'ਚ ਧਨ ਰੱਖਣ ਲਈ ਉੱਤਰ ਅਤੇ ਪੂਰਬ ਦਿਸ਼ਾ ਨੂੰ ਚੁਣੋ। ਕਿਹਾ ਜਾਂਦਾ ਹੈ ਕਿ ਇਸ ਦਿਸ਼ਾ 'ਚ ਧਨ ਰੱਖਣ ਨਾਲ ਆਰਥਿਕ ਤਰੱਕੀ ਵਿਚ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ।
- ਸਫਾਈ ਦਾ ਰੱਖੋ ਧਿਆਨ
ਧਿਆਨ ਰੱਖੋ ਕਿ ਘਰ ਜਾਂ ਫਿਰ ਦਫਤਰ ਵਿਚ ਕਿਸੇ ਵੀ ਥਾਂ 'ਤੇ ਜਾਲੇ ਨਾ ਹੋਣ। ਵਾਸਤੂ ਅਨੁਸਾਰ, ਮੱਕੜੀ ਦੇ ਜਾਲ ਪੈਸਾ ਆਉਣ ਦਾ ਰਸਤਾ ਰੋਕ ਦਿੰਦੇ ਹਨ। ਇਸ ਲਈ ਹਮੇਸ਼ਾ ਸਾਫ-ਸਫਾਈ ਕਰਦੇ ਰਹੋ।
- ਠੀਕ ਦਿਸ਼ਾ
ਘਰ 'ਚ ਉੱਤਰ ਦਿਸ਼ਾ 'ਚ ਸ਼ੀਸ਼ਾ ਲਗਾਓ। ਵਾਸਤੂ ਅਨੁਸਾਰ ਇਸ ਦਿਸ਼ਾ 'ਚ ਸ਼ੀਸ਼ਾ ਲਗਾਉਣ ਨਾਲ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਅਤੇ ਧਨ 'ਚ ਵਾਧਾ ਹੁੰਦਾ ਹੈ।
- ਠੀਕ ਕਰਵਾਉ ਸਾਰੇ ਨਲ
ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਘਰ ਦਾ ਕੋਈ ਨਲ ਖਰਾਬ ਹੋਵੇ ਤਾਂ ਉਸ ਨੂੰ ਜਲਦੀ ਹੀ ਠੀਕ ਕਰਵਾ ਲੈਣਾ ਚਾਹੀਦਾ ਹੈ। ਵਾਸਤੂ ਅਨੁਸਾਰ ਨਲ ਤੋਂ ਪਾਣੀ ਟਪਕਣ ਦਾ ਮਤਲਬ ਹੈ ਕਿ ਤੁਹਾਡਾ ਧਨ ਵੀ ਇਸੇ ਤਰ੍ਹਾਂ ਵਹਿ ਰਿਹਾ ਹੈ। ਇਸ ਲਈ ਆਪਣੇ ਘਰ ਦੇ ਸਾਰੇ ਨਲਾਂ ਨੂੰ ਠੀਕ ਕਰ ਲਓ।
- ਚਿੰਨ੍ਹ
ਉਂਝ ਤਾਂ ਸ਼ੁੱਭਤਾ ਲਈ ਘਰ ਦੇ ਬਾਹਰ ਦੇਵੀ ਲਕਸ਼ਮੀ ਦੇ ਪੈਰਾਂ ਦੇ ਚਿੰਨ੍ਹ ਦੀ ਤਸਵੀਰ ਲਗਾਉਣਾ ਬਹੁਤ ਸ਼ੁੱਭ ਮੰਨੀ ਜਾਂਦੀ ਹੈ। ਪਰ ਧਨਤੇਰਸ ਅਤੇ ਦੀਵਾਲੀ ਦੇ ਦਿਨ ਮਾਂ ਲਕਸ਼ਮੀ ਦੇ ਪੈਰ ਦਾ ਚਿੰਨ੍ਹ ਲਗਾਉਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।
ਭਵਿੱਖਫਲ: ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ
NEXT STORY