ਸ਼ੁੱਭ ਕੰਮਾਂ ਦੀ ਸ਼ੁਰੂਆਤ ਹੈ ਮਕਰ ਸੰਕ੍ਰਾਂਤੀ। ਮਕਰ ਸੰਕ੍ਰਾਂਤੀ ਨੂੰ ਕੁਝ ਲੋਕ ਖਿੱਚੜੀ ਵੀ ਕਹਿੰਦੇ ਹਨ। ਹਿੰਦੂ ਧਰਮ 'ਚ ਇਸ ਤਿਉਹਾਰ ਨੂੰ ਮੁੱਖ ਤਿਉਹਾਰਾਂ 'ਚੋਂ ਇਕ ਮੰਨਿਆ ਜਾਂਦਾ ਹੈ। ਜ਼ਿਆਦਾਤਰ ਹਰ ਸਾਲ ਮਕਰ ਸੰਕ੍ਰਾਂਤੀ 14 ਜਨਵਰੀ ਨੂੰ ਮਨਾਈ ਜਾਂਦੀ ਹੈ। ਜਦੋਂ ਸੂਰਜ ਧਨੁ ਤੋਂ ਮਕਰ ਰਾਸ਼ੀ 'ਚ ਪ੍ਰਵੇਸ਼ ਕਰਦਾ ਹੈ। ਇਸ ਵਾਰ ਅਜਿਹਾ ਨਹੀਂ ਹੈ, ਕਿਉਂਕਿ ਇਸ ਸਾਲ ਮਕਰ ਸੰਕ੍ਰਾਂਤੀ 14 ਜਨਵਰੀ ਨੂੰ ਨਹੀਂ ਸਗੋਂ 15 ਜਨਵਰੀ ਨੂੰ ਹੈ। 14 ਜਨਵਰੀ ਨੂੰ ਦੇਰ ਰਾਤ ਸੂਰਜ ਨੇ ਰਾਸ਼ੀ ਬਦਲੀ, ਇਸ ਕਾਰਨ ਅਗਲੇ ਦਿਨ ਯਾਨੀ 15 ਜਨਵਰੀ ਨੂੰ ਮਕਰ ਸੰਕ੍ਰਾਂਤੀ ਮਨਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਾਲ 'ਚ ਕੁੱਲ ਮਿਲਾ ਕੇ 12 ਸੰਕ੍ਰਾਂਤੀਆਂ ਹੁੰਦੀਆਂ ਹਨ, ਕਿਉਂਕਿ ਸੂਰਜ ਹਰ ਮਹੀਨੇ ਰਾਸ਼ੀ ਬਦਲਦਾ ਹੈ ਪਰ ਇਨ੍ਹਾਂ 'ਚੋਂ 4 ਸੰਕ੍ਰਾਂਤੀਆਂ ਮਹੱਤਵਪੂਰਨ ਹਨ, ਜਿਨ੍ਹਾਂ 'ਚ ਮੇਸ਼, ਕਰਕ, ਤੁਲਾ, ਮਕਰ ਸੰਕ੍ਰਾਂਤੀ ਸ਼ਾਮਲ ਹੈ। ਮਕਰ ਸੰਕ੍ਰਾਂਤੀ ਦੇ ਦਿਨ ਤੋਂ ਹੀ ਘਰ 'ਚ ਵਿਆਹ, ਮੁੰਡਨ ਅਤੇ ਨਾਮਕਰਨ ਵਰਗੇ ਸ਼ੁੱਭ ਕੰਮ ਸ਼ੁਰੂ ਹੋ ਜਾਂਦੇ ਹਨ, ਇਸ ਲਈ ਇਸ ਤਿਉਹਾਰ ਦਾ ਲੋਕਾਂ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਧਰਮ ਗ੍ਰੰਥਾਂ 'ਚ ਤਿਲ ਦਾਨ ਨੂੰ ਬਹੁਤ ਵਿਸ਼ੇਸ਼ ਦੱਸਿਆ ਜਾਂਦਾ ਹੈ। ਇਸ ਦਿਨ ਦਾਨ ਦਾ ਵਿਸ਼ੇਸ਼ ਮਹੱਤਵ ਹੈ, ਖਾਸ ਕਰ ਕੇ ਤਿੱਲ ਦਾਨ ਦਾ। ਔਰਤਾਂ ਪੂਜਾ ਕਰਦੇ ਸਮੇਂ ਸੁਹਾਗ ਦੀਆਂ ਨਿਸ਼ਾਨੀਆਂ ਨੂੰ ਚੜ੍ਹਾਉਂਦੀਆਂ ਹਨ ਅਤੇ ਫਿਰ ਇਨ੍ਹਾਂ ਨੂੰ 13 ਸੁਹਾਗਨਾਂ ਨੂੰ ਵੰਡਦੀਆਂ ਹਨ ਤਾਂ ਚੱਲੋ ਹੁਣ ਰਾਸ਼ੀ ਦੇ ਹਿਸਾਬ ਨਾਲ ਦੱਸਦੇ ਹਾਂ ਕਿ ਇਸ ਪਾਵਨ ਤਿਉਹਾਰ 'ਤੇ ਕਿਸ ਨੂੰ ਕੀ ਦਾਨ ਕਰਨਾ ਚਾਹੀਦਾ।
ਮੇਸ਼ ਰਾਸ਼ੀ
ਇਸ ਰਾਸ਼ੀ ਵਾਲੇ ਪਾਣੀ 'ਚ ਪੀਲੇ ਫੁੱਲ, ਹਲਦੀ ਅਤੇ ਤਿੱਲ ਮਿਲਾ ਕੇ ਸੂਰਜ ਨੂੰ ਅਰਕ ਦੇਣ, ਖਿੱਚੜੀ ਅਤੇ ਤਿੱਲ-ਗੁੜ ਦਾ ਦਾਨ ਕਰਨ।
ਵਰਿਸ਼ ਰਾਸ਼ੀ
ਇਸ ਰਾਸ਼ੀ ਵਾਲੇ ਪਾਣੀ 'ਚ ਸਫੇਦ ਚੰਦਨ, ਦੁੱਧ, ਸਫੇਦ ਫੁੱਲ ਅਤੇ ਤਿੱਲ ਮਿਲਾ ਕੇ ਸੂਰਜ ਨੂੰ ਅਰਕ ਦੇਣ। ਖਿੱਚੜੀ ਅਤੇ ਤਿੱਲ ਦੇ ਲੱਡੂ ਦਾਨ ਕਰਨ।
ਮਿਥੁਨ ਰਾਸ਼ੀ
ਇਸ ਰਾਸ਼ੀ ਵਾਲੇ ਪਾਣੀ 'ਚ ਤਿੱਲ ਮਿਲਾ ਕੇ ਸੂਰਜ ਨੂੰ ਅਰਕ ਦੇਣ। ਖਿੱਚੜੀ ਅਤੇ ਗੁੜ ਦਾ ਦਾਨ ਕਰਨ।
ਕਰਕ ਰਾਸ਼ੀ
ਇਸ ਰਾਸ਼ੀ ਵਾਲੇ ਪਾਣੀ 'ਚ ਦੁੱਧ, ਚਾਵਲ ਅਤੇ ਤਿੱਲ ਮਿਲਾ ਕੇ ਸੂਰਜ ਨੂੰ ਅਰਕ ਦੇਣ। ਖਿੱਚੜੀ ਅਤੇ ਤਿੱਲ ਨਾਲ ਬਣੀ ਗੁੜ ਦੀ ਰਿਓੜੀ ਦਾ ਦਾਨ ਕਰਨ।
ਸਿੰਘ ਰਾਸ਼ੀ
ਇਸ ਰਾਸ਼ੀ ਵਾਲੇ ਪਾਣੀ 'ਚ ਕੁਮਕੁਮ (ਸਿੰਦੂਰ), ਲਾਲ ਫੁੱਲ ਅਤੇ ਤਿੱਲ ਪਾ ਕੇ ਸੂਰਜ ਨੂੰ ਅਰਕ ਦੇਣ। ਖਿੱਚੜੀ ਅਤੇ ਸਫੇਦ ਤਿੱਲ ਦੇ ਲੱਡੂ ਦਾਨ ਕਰਨ।
ਕੰਨਿਆ ਰਾਸ਼ੀ
ਇਸ ਰਾਸ਼ੀ ਵਾਲੇ ਪਾਣੀ 'ਚ ਤਿੱਲ, ਦੁਰਵਾ (ਘਾਹ) ਅਤੇ ਫੁੱਲ ਪਾ ਕੇ ਸੂਰਜ ਨੂੰ ਅਰਕ ਦੇਣ। ਖਿੱਚੜੀ ਅਤੇ ਗੁੜ ਦਾ ਦਾਨ ਕਰਨ।
ਤੁਲਾ ਰਾਸ਼ੀ
ਇਸ ਰਾਸ਼ੀ ਵਾਲੇ ਪਾਣੀ 'ਚ ਤਿੱਲ ਪਾ ਕੇ ਸੂਰਜ ਨੂੰ ਅਰਕ ਦੇਣ। ਖਿੱਚੜੀ ਅਤੇ ਸਫੇਦ ਚੰਦਨ ਦਾਨ ਕਰਨ।
ਵਰਿਸ਼ਕ (ਸਕਾਰਪੀਓ) ਰਾਸ਼ੀ
ਇਸ ਰਾਸ਼ੀ ਵਾਲੇ ਪਾਣੀ 'ਚ ਸਿੰਦੂਰ, ਲਾਲ ਫੁੱਲ ਅਤੇ ਤਿੱਲ ਮਿਲਾ ਕੇ ਸੂਰਜ ਨੂੰ ਅਰਕ ਦੇਣ, ਨਾਲ ਹੀ ਖਿੱਚੜੀ ਅਤੇ ਗੁੜ ਦਾ ਦਾਨ ਦੇਣ।
ਧਨੁ ਰਾਸ਼ੀ
ਇਸ ਰਾਸ਼ੀ ਵਾਲੇ ਪਾਣੀ 'ਚ ਦੁੱਧ, ਚਾਵਲ ਅਤੇ ਤਿੱਲ ਮਿਲਾ ਕੇ ਸੂਰਜ ਨੂੰ ਅਰਕ ਦੇਣ। ਖਿੱਚੜੀ ਅਤੇ ਤੇਲ, ਰੂਈ, ਕੱਪੜੇ ਅਤੇ ਰਾਈ ਦਾਨ ਕਰਨ।
ਮਕਰ ਰਾਸ਼ੀ
ਇਸ ਰਾਸ਼ੀ ਵਾਲੇ ਪਾਣੀ 'ਚ ਤਿੱਲ, ਦੁਰਵਾ (ਘਾਹ) ਅਤੇ ਫੁੱਲ ਮਿਲਾ ਕੇ ਸੂਰਜ ਨੂੰ ਅਰਕ ਦੇਣ। ਖਿੱਚੜੀ ਦਾਨ ਕਰਨ ਅਤੇ ਗਾਂ ਨੂੰ ਹਰਾ ਚਾਰਾ ਖੁਆਉਣ।
ਕੁੰਭ ਰਾਸ਼ੀ
ਇਸ ਰਾਸ਼ੀ ਵਾਲੇ ਪਾਣੀ 'ਚ ਲਾਲ ਸਿੰਦੂਰ ਮਿਲਾ ਕੇ, ਗਰੀਬਾਂ ਨੂੰ ਖਿੱਚੜੀ ਖੁਆਉਣ ਅਤੇ ਕੰਬਲ ਦਾਨ ਕਰਨ, ਨਾਲ ਹੀ ਛੋਲਿਆਂ ਦੀ ਦਾਨ ਵੀ ਦਾਨ ਕਰਨ।
ਮੀਨ ਰਾਸ਼ੀ
ਇਸ ਰਾਸ਼ੀ ਵਾਲੇ ਤਾਂਬੇ ਦੇ ਪਾਤਰ 'ਚ ਪਾਣੀ ਅਤੇ ਲਾਲ ਮਿਰਚ ਪਾ ਕੇ ਸੂਰਜ ਨੂੰ ਅਰਕ ਦੇਣ। ਖਿੱਚੜੀ ਅਤੇ ਤਿੱਲ ਦਾ ਦਾਨ ਕਰਨ।
ਅੱਜ ਦੇ ਰਾਸ਼ੀਫਲ 'ਚ ਜਾਣੋ ਕਾਰੋਬਾਰ ਅਤੇ ਸਿਹਤ ਦਾ ਹਾਲ
NEXT STORY