ਵੈੱਬ ਡੈਸਕ- 11 ਅਕਤੂਬਰ ਤੋਂ 19 ਅਕਤੂਬਰ ਤੱਕ ਚੱਲਣ ਵਾਲੇ ਨਰਾਤਿਆਂ 'ਚ 2 ਵਾਰ ਗਜਕੇਸਰੀ ਯੋਗ ਬਣੇਗਾ। ਇਸ ਯੋਗ ਨੂੰ ਧਨ, ਸੁੱਖ, ਖੁਸ਼ਹਾਲੀ ਨਾਲ ਜੋੜਿਆ ਜਾਂਦਾ ਹੈ। ਹਿੰਦੂ ਪੰਚਾਂਗ ਅਨੁਸਾਰ, ਪਹਿਲਾ ਗਜਕੇਸਰੀ ਯੋਗ 11 ਅਕਤੂਬਰ ਤੋਂ 13 ਅਕਤੂਬਰ ਤੱਕ ਰਹੇਗਾ ਅਤੇ ਦੂਜਾ ਯੋਗ 18 ਅਕੂਤਬਰ ਤੋਂ 21 ਅਕਤੂਬਰ ਤੱਕ ਰਹੇਗਾ। ਆਓ ਜਾਣਦੇ ਹਾਂ ਇਕ ਸ਼ੁੱਭ ਯੋਗ ਕਿਹੜੀਆਂ ਰਾਸ਼ੀਆਂ 'ਤੇ ਨੋਟਾਂ ਦਾ ਮੀਂਹ ਵਰ੍ਹਾਏਗਾ :-
ਮੇਖ ਰਾਸ਼ੀ
ਇਸ ਰਾਸ਼ੀ ਵਾਲਿਆਂ ਦੇ ਲੰਬੇ ਸਮੇਂ ਤੋਂ ਅਟਕੇ ਕੰਮ ਅੱਗੇ ਵਧਣਗੇ। ਕਰੀਅਰ 'ਚ ਤਰੱਕੀ ਦੇ ਮੌਕੇ ਮਿਲ ਸਕਦੇ ਹਨ। ਅਚਾਨਕ ਧਨ ਪ੍ਰਾਪਤੀ ਦੇ ਸੰਕੇਤ ਵੀ ਦੱਸੇ ਗਏ ਹਨ।
ਮਿਥੁਨ ਰਾਸ਼ੀ
ਇਸ ਰਾਸ਼ੀ ਵਾਲਿਆਂ ਲਈ ਨੌਕਰੀ ਅਤੇ ਕਾਰੋਬਾਰ ਦੇ ਲਿਹਾਜ ਨਾਲ ਸਮਾਂ ਚੰਗਾ ਰਹੇਗਾ। ਕਿਸੇ ਮਹੱਤਵਪੂਰਨ ਕੰਮ ਦੀ ਜ਼ਿੰਮੇਵਾਰੀ ਮਿਲਣ ਨਾਲ ਤੁਹਾਡੀ ਭੂਮਿਕਾ ਵਧ ਸਕਦੀ ਹੈ। ਆਰਥਿਕ ਸਥਿਤੀ 'ਚ ਸੁਧਾਰ ਦੇ ਸੰਕੇਤ ਹਨ ਪਰ ਨਿਵੇਸ਼ ਨਾਲ ਜੁੜੇ ਫੈਸਲੇ ਜਲਦਬਾਜ਼ੀ 'ਚ ਲੈਣ ਤੋਂ ਬਚਣਾ ਚਾਹੀਦਾ।
ਸਿੰਘ ਰਾਸ਼ੀ
ਸਿੰਘ ਰਾਸ਼ੀ ਵਾਲਿਆਂ ਦੇ ਆਤਮਵਿਸ਼ਵਾਸ 'ਚ ਵਾਧੇ ਦੇ ਸੰਕੇਤ ਦਿਖਾਈ ਦੇ ਰਹੇ ਹਨ। ਨੌਕਰੀ ਕਰਨ ਵਾਲਿਆਂ ਨੂੰ ਆਪਣੇ ਕੰਮ ਲਈ ਸੀਨੀਅਰ ਅਧਿਕਾਰੀਆਂ ਤੋਂ ਪ੍ਰਸ਼ੰਸਾ ਮਿਲ ਸਕਦੀ ਹੈ। ਵਪਾਰੀਆਂ ਨੂੰ ਵੀ ਅੱਗੇ ਵਧਣ ਦੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ।
ਤੁਲਾ ਰਾਸ਼ੀ
ਇਸ ਰਾਸ਼ੀ ਵਾਲਿਆਂ ਲਈ ਆਰਥਿਕ ਮਾਮਲਿਆਂ 'ਚ ਰਾਹਤ ਦੇਣ ਵਾਲਾ ਸਮਾਂ ਹੈ। ਨੌਕਰੀ 'ਚ ਤਰੱਕੀ ਜਾਂ ਨਵੀਂ ਜ਼ਿੰਮੇਵਾਰੀ ਮਿਲਣ ਦੀ ਸੰਭਾਵਨਾ ਹੈ। ਕੁਆਰਿਆਂ ਦੇ ਵਿਆਹ ਦੀ ਗੱਲਬਾਤ ਅੱਗੇ ਵਧਣ ਦੇ ਸੰਕੇਤ ਹਨ। ਨੌਕਰੀ ਬਦਲਣ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਨਵੇਂ ਮੌਕੇ ਮਿਲ ਸਕਦੇ ਹਨ।
ਨੋਟ :- ਇਹ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਜੋਤਿਸ਼ ਵਿਗਿਆਨ 'ਤੇ ਅਧਾਰਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Navratri 2026 : ਨਰਾਤਿਆਂ ਦੇ ਦੂਜੇ ਦਿਨ ਕਰੋ ਮਾਤਾ ਬ੍ਰਹਮਚਾਰਿਣੀ ਇਹ ਆਰਤੀ
NEXT STORY