ਜਲੰਧਰ— ਸੂਰਜ ਦੀ ਪਹਿਲੀ ਕਿਰਨ ਨਾਲ ਉਨ੍ਹਾਂ ਨੂੰ ਨਮਸਕਾਰ ਕਰਨ ਅਤੇ ਪਾਣੀ ਦੇਣ ਦੀ ਪਰੰਪਰਾ ਹੈ। ਇਸ ਨਾਲ ਸਕਾਰਾਤਮਕਤਾ ਅੰਦਰ ਪਰਵੇਸ਼ ਕਰਦੀ ਹੈ ਅਤੇ ਹਰ ਨਕਾਰਾਤਮਕ ਸ਼ਕਤੀ 'ਤੇ ਭਾਰੀ ਰਹਿੰਦੀ ਹੈ। ਸ਼ਾਸਤਰਾਂ ਅਨੁਸਾਰ ਜੋ ਵਿਅਕਤੀ ਅਜਿਹਾ ਕਰਦਾ ਹੈ ਉਸ ਨੂੰ ਸਮਾਜ 'ਚ ਮਾਨ-ਸਨਮਾਨ ਦੇ ਨਾਲ ਧਨ ਪ੍ਰਾਪਤ ਹੁੰਦਾ ਹੈ। ਜਿਸ ਵਿਅਕਤੀ ਦੀ ਕੁੰਡਲੀ 'ਚ ਸੂਰਜ ਹੇਠਲਾ ਹੁੰਦਾ ਹੈ, ਉਸ ਨੂੰ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਹੈ। ਕਿਸੇ ਕਾਰਨ ਹਰ ਰੋਜ਼ ਅਜਿਹਾ ਨਾ ਹੋ ਸਕੇ ਤਾਂ ਪੁਰਾਣਾਂ 'ਚ ਇਕ ਅਜਿਹਾ ਮੰਤਰ ਦੱਸਿਆ ਗਿਆ ਹੈ, ਜਿਸ ਨੂੰ ਸੂਰਜ ਨੂੰ ਦੇਖਦੇ ਹੋਏ ਜਾਪ ਕਰਨ ਨਾਲ ਸੂਰਜ ਦੀ ਪੂਜਾ ਦੇ ਬਰਾਬਰ ਦਾ ਫਲ ਮਿਲਦਾ ਹੈ। ਮਾਨਤਾ ਹੈ ਕਿ ਜੋ ਵਿਅਕਤੀ ਹਰ ਰੋਜ਼ ਸਵੇਰੇ ਇਸ ਮੰਤਰ ਦਾ ਜਾਪ ਕਰਦਾ ਹੈ, ਉਸ ਦੇ ਕਿਸਮਤ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ ਅਤੇ ਉਸ ਨੂੰ ਰਾਜਯੋਗ ਪ੍ਰਾਪਤ ਹੁੰਦਾ ਹੈ। ਇਸ ਇਕ ਮੰਤਰ ਦੇ ਜਾਪ ਨਾਲ ਉਸ ਦੇ ਮਨ ਦੀ ਹਰ ਇੱਛਾ ਵੀ ਪੂਰੀ ਹੁੰਦੀ ਹੈ।
ਸਭ ਤੋਂ ਪਹਿਲਾਂ ਸੂਰਜ ਨੂੰ ਨਮਸਕਾਰ ਕਰੋ, ਫਿਰ ਇਸ ਮੰਤਰ ਦਾ ਜਾਪ ਕਰੋ।
ਕਨਕਵਰਣਮਹਾਤੇਜਂ ਰਤਨਮਾਲਾਵਿਭੂਸ਼ਿਤੰ।
ਪ੍ਰਭਾਤ ਕਾਲੇ ਰਵੀ ਦਰਸ਼ਨਂ ਸਰਵ ਪਾਪ ਵਿਮੋਚਨਮ।।
ਕਰੋ ਇਹ ਉਪਾਅ
— ਸੂਰਜ ਗ੍ਰਹਿ ਦੀ ਸ਼ਾਂਤੀ ਲਈ ਬਿਲਵ ਪੱਤਰ ਦੀ ਜੜ੍ਹ ਐਤਵਾਰ ਨੂੰ ਗੁਲਾਬੀ ਧਾਗੇ ਨਾਲ ਪੀਲੀ ਧਾਤੂ ਦੇ ਕਵਰ 'ਚ ਧਾਰਨ ਕਰੋ।
— ਘਰ ਦੀ ਪੂਰਬ ਦਿਸ਼ਾ 'ਚ ਵਾਸਤੂਦੋਸ਼ ਨਹੀਂ ਹੋਣਾ ਚਾਹੀਦਾ ਹੈ। ਉਸ ਨੂੰ ਸਾਫ਼ ਅਤੇ ਸੁੰਦਰ ਬਣਾ ਕੇ ਰੱਖੋ। ਵੱਖਰੀਆਂ ਚੀਜ਼ਾਂ ਦੇ ਇਸਤੇਮਾਲ ਨਾਲ ਉਸ ਨੂੰ ਸਜਾਓ।
— ਬਾਂਦਰ ਅਤੇ ਗਾਂ ਨੂੰ ਭੋਜਨ ਕਰਵਾਓ।
— ਗੁੜ ਦਾ ਦਾਨ ਕਰੋ।
— ਹਰ ਰੋਜ਼ ਸਵੇਰੇ ਅਤੇ ਸ਼ਾਮ ਆਪਣੇ ਪਿਤਾ ਦੇ ਪੈਰੀ ਹੱਥ ਲਾ ਕੇ ਆਸ਼ੀਰਵਾਦ ਲਓ।
— ਸਵੇਰੇ ਜਲਦੀ ਉੱਠ ਕੇ ਮੰਦਰ ਜਾਓ।
ਜ਼ਿਆਦਾ ਦੇ ਲਾਲਚ ਨਾਲੋਂ ਚੰਗਾ ਹੈ ਘੱਟ ਵਿਚ ਸੰਤੁਸ਼ਟ ਰਹਿਣਾ
NEXT STORY